View Details << Back

ਯੇ ਮਾਜਰਾ ਕਿਆ ਹੈ, ‘ਆਪ’ ਕੋਲ ਹੁਣ ਸਿਰਫ਼ ਗੱਜਣਮਾਜਰਾ

  ਪੰਜਾਬ ਦੀ ਵਿਧਾਇਕ ਜੋੜੀ ਚੇਤਨ ਸਿੰਘ ਜੌੜਾਮਾਜਰਾ ਤੇ ਹਰਮੀਤ ਸਿੰਘ ਪਠਾਣਮਾਜਰਾ ਨੇ ਅੱਜ ਜਦੋਂ ਆਮ ਆਦਮੀ ਪਾਰਟੀ ਨੂੰ ਫ਼ਤਹਿ ਬੁਲਾ ਦਿੱਤੀ ਤਾਂ ਪੰਜਾਬੀ ਜਣ ਪੁੱਛ ਰਹੇ ਹਨ ਕਿ ਯੇ ਮਾਜਰਾ ਕਿਆ ਹੈ? ਸਿਆਸਤ ਦਾ ਗੋਰਖ-ਧੰਦਾ ਬੜਾ ਗੁੰਝਲਦਾਰ ਹੈ। ਪਰ ਇਹ ਦੋਵੇਂ ਮਾਜਰੇ ਸਿੱਧੇ-ਸਾਧੇ ਹਨ, ਨਾ ਵਲ ਨਾ ਵਿੰਗ। ਸਿਆਣੇ ਆਖਦੇ ਹਨ ਕਿ ਸਿੱਧਾ ਰਾਹ ਨਾ ਛੋੜੀਏ, ਭਾਵੇਂ ਹੋਵੇ ਦੂਰ.., ਸੋ ਇਹ ਮਾਈ-ਭਾਈ ਵੀ ਕੋਈ ਸਿੱਧਾ ਰਾਹ ਹੀ ਚੁਣਨਗੇ, ਚਾਹੇ ਭਾਜਪਾ ਦੇ ਘਰ ਨੂੰ ਹੀ ਜਾਂਦਾ ਹੋਵੇ।


ਪੰਜਾਬ ’ਚ ਸਿਆਸਤ ’ਚ ਸਭ ਮਾਜਰੇ ਅਰਜਨ ਵੈਲੀ ਵਾਂਗੂ ਮਸ਼ਹੂਰ ਰਹੇ ਹਨ। ਆਪਣੇ ਸਮੇਂ ’ਚ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਵੀ ਪਾਰਲੀਮੈਂਟ ’ਚ ਹਿੰਦੀ ਤੇ ਪੰਜਾਬੀ ਭਾਸ਼ਾ ’ਚ ਮੁੱਦੇ ਚੁੱਕਦੇ ਸਮੇਂ ਕਿਸੇ ਨੂੰ ਨੇੜੇ ਖੰਘਣ ਨੀ ਸੀ ਦਿੰਦੇ। ਇਵੇਂ ਹੀ ਭਲੇ ਵੇਲਿਆਂ ’ਚ ਆਮ ਆਦਮੀ ਪਾਰਟੀ ਵਡਭਾਗੀ ਬਣੀ ਜਿਸ ਕੋਲ ਤਿੰਨ ਤਿੰਨ ਮਾਜਰੇ ਸਨ। ਅੱਜ ਦੋ ਮਾਜਰੇ ਵਕਤੋਂ ਪਹਿਲਾਂ ਕਾਹਦੇ ਚਲੇ ਗਏ, ‘ਆਪ’ ਦਾ ਵਿਹੜਾ ਹੀ ਸੁੰਨਾ ਕਰ ਗਏ। ਜਦੋਂ ਪੰਜਾਬ ’ਚ ‘ਬਦਲਾਅ’ ਦੀ ਹਨੇਰੀ ਝੁੱਲੀ ਸੀ ਤਾਂ ਇਹ ਮਾਜਰੇ ਹੀ ਪਾਰਟੀ ਨੂੰ ਚੀ-ਗਵੇਰਾ ਲੱਗਦੇ ਸਨ। ‘ਆਪ’ ਵਾਲੇ ਫੁੱਲੇ ਨਹੀਂ ਸਮਾਉਂਦੇ ਸਨ।

  ਖਾਸ ਖਬਰਾਂ