View Details << Back

ਕੈਨੇਡਾ ਦੇ ਬਰੈਂਪਟਨ 'ਚ ਕੰਧ ’ਤੇ ਬਣੇਗਾ ਮੂਸੇਵਾਲਾ ਦਾ ਚਿੱਤਰ, ਸਿਟੀ ਕੌਂਸਲ ਨੇ ਮਤਾ ਕੀਤਾ ਪ੍ਰਵਾਨ

  ਬਰੈਂਪਟਨ : ਕੈਨੇਡਾ ਦੇ ਪੰਜਾਬੀ ਵੱਸੋਂ ਵਾਲੇ ਸਹਿਰ ਬਰੈਂਪਟਨ ਵਿਚ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕੰਧ ਚਿੱਤਰ ਬਣਾਇਆ ਜਾਵੇਗਾ। ਇਸ ਸਬੰਧੀ ਮਤਾ ਰੀਜਨਲ ਕੌਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਨੇ ਬਰੈਂਪਟਨ ਸਿਟੀ ਕੌਂਸਲ ਦੀ ਟੀਮ ਵਿਚ ਪੇਸ਼ ਕੀਤਾ ਜਿਸਨੂੰ ਪ੍ਰਵਾਨ ਕਰ ਲਿਆ ਗਿਆ। ਬਰੈਂਪਟਨ ਸਿਟੀ ਕੌਂਸਲ ਨੇ 12 ਫੁੱਟ ਗੁਣਾ 8 ਫੁੱਟ ਦਾ ਕੰਧ ਚਿੱਤਰ ਸ਼ੇਰੀਡਨ ਕਾਲਜ ਦੇ ਨੇੜੇ ਸ਼ੂਸਨ ਫੈਨਲ ਸਪੋਰਟਸ ਕੰਪਲੈਕਸ ਦੀ ਬਾਹਰੀ ਕੰਧ ’ਤੇ ਬਣਾਉਣ ਲਈ ਪ੍ਰਵਾਨਗੀ ਦਿੱਤੀ ਹੈ ਤੇ ਪਰਿਵਾਰ ਦੀ ਬੇਨਤੀ ਅਨੁਸਾਰ ਇਸਦੇ ਨਾਲ ਇਕ ਰੁੱਖ ਲਾਇਆ ਜਾਵੇਗਾ। ਕੌਂਸਲ ਨੇ ਸਾਮਾਨ ਸਮੇਤ ਸਾਰੇ ਖਰਚਿਆਂ ਲਈ 1500 ਡਾਲਰ ਦੇ ਬਜਟ ਨੂੰ ਵੀ ਪ੍ਰਵਾਨਗੀ ਦਿੱਤੀ ਹੈ। ਕੰਧ ਚਿੱਤਰ ਨੂੰ ਬਾਹਰ ਵਿਚ ਯੂ ਵੀ ਪ੍ਰੋਟੈਕਟਿਕ ਕੋਟਿੰਗ ਨਾਲ ਸੁਰੱਖਿਅਤ ਕੀਤਾ ਜਾਵੇਗਾ ਤੇ ਇਸਦਾ ਸਾਲਾਨਾ ਨਿਰੀਖਣ ਵੀ ਕੀਤਾ ਜਾਇਆ ਕਰੇਗਾ। ਯਾਦ ਰਹੇ ਕਿ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਬਰੈਂਪਟਨ ਦਾ ਨਾਗਰਿਕ ਰਹੇ ਹਨ।
  ਖਾਸ ਖਬਰਾਂ