View Details << Back

ਰਾਸ਼ਟਰੀ ਹਾਕੀ ਚੈਂਪੀਅਨਸ਼ਿਪ : ਤਾਮਿਲਨਾਡੂ ਤੇ ਹਰਿਆਣਾ 'ਚ ਹੋਵੇਗਾ ਖ਼ਿਤਾਬੀ ਮੁਕਾਬਲਾ

  ਤਾਮਿਲਨਾਡੂ ਤੇ ਹਰਿਆਣਾ ਨੇ ਸੈਮੀਫਾਈਨਲ 'ਚ ਆਸਾਨ ਜਿੱਤ ਦੇ ਨਾਲ ਸ਼ਨੀਵਾਰ ਨੂੰ ਇੱਥੇ ਹਾਕੀ ਇੰਡੀਆ ਸੀਨੀਅਰ ਪੁਰਸ਼ ਰਾਸ਼ਟਰੀ ਚੈਂਪੀਅਨਸ਼ਿਪ ਦੇ ਫਾਈਨਲ 'ਚ ਪ੍ਰਵੇਸ਼ ਕਰ ਲਿਆ। ਹਰਿਆਣਾ ਨੇ ਪਹਿਲਾਂ ਸੈਮੀਫਾਈਨਲ 'ਚ ਮਹਾਰਾਸ਼ਟਰ ਦੇ ਖ਼ਿਲਾਫ਼ 5-2 ਨਾਲ ਜਿੱਤ ਦਰਜ ਕੀਤੀ ਜਦਕਿ ਆਖ਼ਰੀ ਚਾਰ ਦੇ ਇਕ ਹੋਰ ਮੁਕਾਬਲੇ 'ਚ ਤਾਮਿਲਨਾਡੂ ਨੇ ਕਰਨਾਟਕ ਨੂੰ 3-0 ਨਾਲ ਹਰਾਇਆ।
ਹਰਿਆਣਾ ਦੇ ਦੀਪਕ (21ਵੇਂ, 50ਵੇਂ) ਦੀਪਕ ਕੁਮਾਰ (12ਵੇਂ), ਰਵੀ (27ਵੇਂ) ਤੇ ਪੰਕਜ (45ਵੇਂ) ਨੇ ਗੋਲ ਦਾਗ਼ੇ ਜਦਕਿ ਮਹਾਰਾਸ਼ਟਰ ਵਲੋਂ ਦੋਵੇਂ ਗੋਲ ਕਪਤਾਨ ਤਾਲੇਬ ਸ਼ਾਹ (24ਵੇਂ, 52ਵੇਂ) ਨੇ ਕੀਤੇ। ਤਾਮਿਲਨਾਡੂ ਤੇ ਕਰਨਾਟਕ ਦੇ ਦਰਮਿਆਨ ਮੈਚ ਦਾ ਪਹਿਲਾ ਹਾਫ ਗੋਲ ਰਹਿਤ ਰਿਹਾ।
ਇਸ ਤੋਂ ਬਾਅਦ ਜੇ. ਜੋਸ਼ੂਆ ਬੇਨੇਡਿਕਟ ਵੇਸਲੇ (44ਵੇਂ), ਸੁੰਦਰਪੰਡੀ (50ਵੇਂ) ਤੇ ਸਵਰਣ ਕੁਮਾਰ (54ਵੇਂ) ਨੇ ਤਾਮਿਲਨਾਡੂ ਲਈ ਗੋਲ ਕੀਤੇ। ਫਾਈਨਲ ਐਤਵਾਰ ਨੂੰ ਖੇਡਿਆ ਜਾਵੇਗਾ। ਮਹਾਰਾਸ਼ਟਰ ਤੇ ਕਰਨਾਟਕ ਇਸ ਤੋਂ ਪਹਿਲਾਂ ਤੀਜੇ ਤੇ ਚੌਥੇ ਸਥਾਨ ਲਈ ਪਲੇਅ ਆਫ਼ ਮੈਚ ਖੇਡਣਗੇ।
  ਖਾਸ ਖਬਰਾਂ