View Details << Back

ਮਾਂ ਬਣਨ ਤੋਂ ਬਾਅਦ ਪਹਿਲੀ ਵਾਰ ਇਵੈਂਟ 'ਚ ਪਹੁੰਚੀ ਪ੍ਰਿਯੰਕਾ, ਅਦਾਕਾਰਾ ਦੀ ਦੇਸੀ ਲੁੱਕ ਨੇ ਲੁੱਟੀ ਮਹਿਫਿਲ

  'ਦੇਸੀ ਗਰਲ' ਪ੍ਰਿਯੰਕਾ ਚੋਪੜਾ ਆਪਣੇ ਵੱਖਰੇ ਸਟਾਈਲ ਸਟੇਟਮੈਂਟ ਲਈ ਜਾਣੀ ਜਾਂਦੀ ਹੈ। ਇਸ ਗੱਲ 'ਚ ਕੋਈ ਸ਼ੱਕ ਨਹੀਂ ਹੈ ਕਿ ਪ੍ਰਿਯੰਕਾ ਆਪਣੇ ਸਟਾਈਲ ਨਾਲ ਹਮੇਸ਼ਾ ਸਭ ਨੂੰ ਇਪ੍ਰੈੱਸ ਕਰਦੀ ਹੈ। ਰੈੱਡ ਕਾਰਪਟ ਲੁੱਕ ਹੋਵੇ ਜਾਂ ਕੈਜ਼ੁਅਲ ਕੰਫਰਟੇਬਲ ਲੁੱਕ ਉਨ੍ਹਾਂ ਦੇ ਵਾਰਡਰੋਬ 'ਚ ਹਰ ਤਰ੍ਹਾਂ ਦੀ ਡਰੈੱਸ ਦੇਖਣ ਨੂੰ ਮਿਲ ਜਾਵੇਗੀ। ਉਧਰ ਇਕ ਵਾਰ ਫਿਰ ਪ੍ਰਿਯੰਕਾ ਆਪਣੀ ਲੁੱਕ ਦੀ ਵਜ੍ਹਾ ਨਾਲ ਚਰਚਾ 'ਚ ਹੈ।
ਸੈਰੋਗੇਸੀ ਨਾਲ ਮਾਂ ਬਣਨ ਤੋਂ ਬਾਅਦ ਪਹਿਲੀ ਵਾਰ ਕਿਸੇ ਇੰਵੈਂਟ 'ਚ ਪਹੁੰਚੀ ਪ੍ਰਿਯੰਕਾ ਹਰ ਕਿਸੇ ਨੂੰ ਆਪਣੀ ਤਾਰੀਫ਼ ਲਈ ਮਜ਼ਬੂਰ ਕਰ ਕਰਦੀ ਨਜ਼ਰ ਆਈ। ਪ੍ਰੀ ਆਕਸਰ ਸੈਰੇਮਨੀ 'ਚ ਪਹੁੰਚੀ ਪ੍ਰਿਯੰਕਾ ਨੇ ਆਪਣੀ ਦੇਸੀ ਲੁੱਕ ਦੇ ਨਾਲ ਬੋਲਡਨੈੱਸ ਦਾ ਅਜਿਹਾ ਤੜਕਾ ਲਗਾਇਆ ਹੈ ਕਿ ਚਾਰੇ ਪਾਸੇ ਉਨ੍ਹਾਂ ਦੀ ਹੀ ਚਰਚਾ ਹੋ ਰਹੀ ਹੈ। ਲੁੱਕ ਦੀ ਗੱਲ ਕਰੀਏ ਤਾਂ ਪ੍ਰਿਯੰਕਾ ਬਲੈਕ ਰੰਗ ਦੀ ਸਾੜੀ 'ਚ ਸਟਾਈਲਿਸ਼ ਅੰਦਾਜ਼ ਕੈਰੀ ਕਰ ਪਾਰਟੀ 'ਚ ਪਹੁੰਚੀ।
ਸੈਰੋਗੇਸੀ ਨਾਲ ਮਾਂ ਬਣਨ ਤੋਂ ਬਾਅਦ ਪਹਿਲੀ ਵਾਰ ਕਿਸੇ ਇਵੈਂਟ 'ਚ ਪਹੁੰਚੀ ਪ੍ਰਿਯੰਕਾ ਹਰ ਕਿਸੇ ਨੂੰ ਆਪਣੀ ਤਾਰੀਫ਼ ਕਰਨ ਲਈ ਮਜ਼ਬੂਰ ਕਰਦੀ ਨਜ਼ਰ ਆਈ। ਪ੍ਰੀ ਆਸਕਰ ਸੈਰੇਮਨੀ 'ਚ ਪਹੁੰਚ ਪ੍ਰਿਯੰਕਾ ਨੇ ਆਪਣੇ ਦੇਸੀ ਲੁੱਕ ਨਾਲ ਬੋਲਡਨੈੱਸ ਦਾ ਅਜਿਹਾ ਧੜਕਾ ਲਗਾਇਆ ਹੈ ਕਿ ਸਿਰਫ਼ ਚਾਰੇ ਪਾਸੇ ਉਨ੍ਹਾਂ ਦੀ ਹੀ ਤਾਰੀਫ਼ ਹੋ ਰਹੀ ਹੈ। ਲੁੱਕ ਦੀ ਗੱਲ ਕਰੀਏ ਤਾਂ ਪ੍ਰਿਯੰਕਾ ਬਲੈਕ ਰੰਗ ਦੀ ਸਾੜੀ 'ਚ ਸਟਾਈਲਿਸ਼ ਅੰਦਾਜ਼ ਕੈਰੀ ਕਰਕੇ ਪਾਰਟੀ 'ਚ ਪਹੁੰਚੀ। ਇਸ ਆਲ ਬਲੈਕ ਰੰਗ ਦੀ ਸਾੜੀ 'ਤੇ ਸਿਕੁਇੰਸ ਦਾ ਵਰਕ ਹੈ। ਉਧਰ ਬਾਰਡਰ 'ਤੇ ਮੈਚਿੰਗ ਦੇ ਬਲੈਕ ਰੰਗ ਨਾਲ ਕ੍ਰੋਚੇਟ ਦਾ ਕੰਮ ਕੀਤਾ ਗਿਆ ਹੈ। ਇਸ ਸਾੜੀ ਦੇ ਨਾਲ ਉਨ੍ਹਾਂ ਨੇ ਬ੍ਰਾਲੇਟ ਸਟਾਈਲ ਬਲਾਊਜ ਪਾਇਆ ਹੈ।
ਓਵਰਆਲ ਲੁੱਕ ਦੀ ਗੱਲ ਕਰੀਏ ਤਾਂ ਪ੍ਰਿਯੰਕਾ ਨੇ ਵਿੰਗਡ ਆਈਲਾਈਨਰ ਦੇ ਨਾਲ ਬਰਾਊਨ ਸ਼ੇਡ ਦੇ ਲਿਪਕਲਰ ਦੇ ਨਾਲ ਇਸ ਲੁੱਕ ਨੂੰ ਪੂਰਾ ਕੀਤਾ ਹੈ। ਉਧਰ ਵਾਲਾਂ ਨੂੰ ਵਿੰਟੇਜ ਲੁੱਕ 'ਚ ਕਰਲੀ ਅਤੇ ਸਾਈਡ ਪਾਰਟੀਸ਼ਨ ਦੇ ਨਾਲ ਲਾਕ ਕੀਤਾ। ਐਕਸੈਸਰੀਜ਼ 'ਚ ਏਅਰਰਿੰਗਸ ਅਤੇ ਡਾਇਮੰਡ ਬ੍ਰੈਸਲੇਟ ਪ੍ਰਿਯੰਕਾ ਦੀ ਲੁੱਕ ਨੂੰ ਖੂਬਸੂਰਤ ਬਣਾਉਣ ਦਾ ਕੰਮ ਕਰ ਰਿਹਾ ਹੈ। ਬੁਲਗਾਰੀ ਬਰਾਂਡ ਦੇ ਹੈਵੀ ਡਾਇਮੰਡ ਬ੍ਰੇਸਲੈਟ 'ਤੇ ਸਭ ਦੀਆਂ ਨਜ਼ਰਾਂ ਰੁੱਕ ਗਈਆਂ। ਇਸ ਬ੍ਰੇਸਲੇਟ ਦੀ ਕੀਮਤ ਆਫੀਸ਼ੀਅਲ ਵੈੱਬਸਾਈਟ 'ਤੇ 20,90,000 ਰੁਪਏ ਹੈ।
  ਖਾਸ ਖਬਰਾਂ