View Details << Back

ਆਸਕਰਸ 2022 : ਵਿਲ ਸਮਿਥ ਨੇ ਹੋਸਟ ਨੂੰ ਮਾਰਿਆ ਥੱਪੜ, ਇਸ ਕਾਰਨ ਬੁਰੀ ਤਰ੍ਹਾਂ ਭੜਕੇ

  ਆਸਕਰਸ 2022 ’ਚ ਅਚਾਨਕ ਉਹ ਹੋ ਗਿਆ, ਜਿਸ ਦੀ ਕਿਸੇ ਨੂੰ ਉਮੀਦ ਵੀ ਨਹੀਂ ਸੀ। ਹਾਸੇ-ਮਜ਼ਾਕ ਦੇ ਮਾਹੌਲ ’ਚ ਅਚਾਨਕ ਅਦਾਕਾਰ ਵਿਲ ਸਮਿਥ ਨੂੰ ਆਸਕਰ ਹੋਸਟ ’ਤੇ ਬਹੁਤ ਗੁੱਸਾ ਆ ਗਿਆ। ਅਜਿਹੇ ’ਚ ਸਟੇਜ ’ਤੇ ਜਾ ਕੇ ਉਨ੍ਹਾਂ ਨੇ ਹੋਸਟ ਕ੍ਰਿਸ ਰੌਕ ਨੂੰ ਥੱਪੜ ਤਕ ਮਾਰ ਦਿੱਤਾ।
ਖ਼ਬਰਾਂ ਮੁਤਾਬਕ ਹੋਸਟ ਕ੍ਰਿਸ ਰੌਕ ਨੇ ਵਿਲ ਸਮਿਥ ਦੀ ਪਤਨੀ ਦਾ ਮਜ਼ਾਕ ਉਡਾਇਆ ਸੀ। ਉਸ ਨੇ ਵਿਲ ਸਮਿਥ ਦੀ ਪਤਨੀ ਦੇ ਵਾਲਾਂ ਨੂੰ ਲੈ ਕੇ ਟਿੱਪਣੀ ਕੀਤੀ ਸੀ। ਇਸ ਤੋਂ ਬਾਅਦ ਵਿਲ ਸਮਿਥ ਖ਼ੁਦ ਨੂੰ ਰੋਕ ਨਹੀਂ ਸਕੇ ਤੇ ਸਟੇਜ ’ਤੇ ਜਾ ਪਹੁੰਚੇ।
ਜਦੋਂ ਵਿਲ ਸਟੇਜ ’ਤੇ ਆਏ ਤਾਂ ਕ੍ਰਿਸ ਉਨ੍ਹਾਂ ਨੂੰ ਦੇਖਦੇ ਹੀ ਰਹਿ ਗਏ। ਵਿਲ ਨੇ ਆਉਂਦਿਆਂ ਹੀ ਕ੍ਰਿਸ ਨੂੰ ਥੱਪੜ ਮਾਰਿਆ। ਰਿਪੋਰਟ ਦੀ ਮੰਨੀਏ ਤਾਂ ‘ਜੀ. ਆਈ. ਜੇਨ’ ਨੂੰ ਲੈ ਕੇ ਕ੍ਰਿਸ ਰੌਕ ਨੇ ਵਿਲ ਸਮਿਥ ਦੀ ਪਤਨੀ ਜੇਡਾ ਪਿੰਕੇਟ ਸਮਿਥ ਦਾ ਮਜ਼ਾਕ ਉਡਾਇਆ ਸੀ। ਉਨ੍ਹਾਂ ਜੇਡਾ ਦੇ ਗੰਜੇਪਨ ’ਤੇ ਟਿੱਪਣੀ ਕੀਤੀ ਤਾਂ ਵਿਲ ਸਮਿਥ ਕੋਲੋਂ ਇਹ ਬਰਦਾਸ਼ਤ ਨਹੀਂ ਹੋਇਆ।
ਕ੍ਰਿਸ ਨੇ ਕਿਹਾ ਸੀ ਕਿ ‘ਜੀ. ਆਈ. ਜੇਨ’ ਫ਼ਿਲਮ ’ਚ ਉਸ ਨੂੰ ਇਸ ਲਈ ਲਿਆ ਗਿਆ ਕਿਉਂਕਿ ਉਸ ਨੇ ਸਿਰ ’ਤੇ ਵਾਲ ਨਹੀਂ ਹਨ। ਦੱਸ ਦੇਈਏ ਕਿ ਵਿਲ ਸਮਿਥ ਦੀ ਪਤਨੀ ਅਲੋਪੇਸੀਆ ਨਾਂ ਦੀ ਬੀਮਾਰੀ ਨਾਲ ਜੂਝ ਰਹੀ ਹੈ, ਇਸ ਲਈ ਉਨ੍ਹਾਂ ਨੇ ਆਪਣੇ ਵਾਲ ਕਟਵਾਏ ਹਨ। ਕ੍ਰਿਸ ਦੀ ਇਸ ਗੱਲ ’ਤੇ ਵਿਲ ਬੁਰੀ ਤਰ੍ਹਾਂ ਨਾਲ ਭੜਕ ਗਏ ਤੇ ਕ੍ਰਿਸ ਨੂੰ ਥੱਪੜ ਮਾਰਨ ਲਈ ਸਟੇਜ ’ਤੇ ਚੜ੍ਹ ਗਏ। ਸਟੇਜ ਤੋਂ ਉਤਰਨ ਤੋਂ ਬਾਅਦ ਵੀ ਉਹ ਕ੍ਰਿਸ ’ਤੇ ਭੜਕਦੇ ਨਜ਼ਰ ਆਏ।
  ਖਾਸ ਖਬਰਾਂ