View Details << Back

ਚੰਡੀਗੜ੍ਹ 'ਚ NIA ਦੀ ਰੇਡ : ਵਕੀਲ ਸ਼ੈਲੀ ਸ਼ਰਮਾ ਤੇ ਗੈਂਗਸਟਰ ਲੱਕੀ ਪਟਿਆਲ ਦੇ ਘਰ ਦੀ ਲਈ ਤਲਾਸ਼ੀ, ਵਕੀਲਾਂ ਨੇ ਕੀਤਾ ਵਰਕ ਸਸਪੈਂਡ

  NIA Raid in Chandigarh : ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਚੰਡੀਗੜ੍ਹ 'ਚ ਛਾਪੇਮਾਰੀ ਕਰ ਰਹੀ ਹੈ। ਪੰਜਾਬ, ਹਰਿਆਣਾ, ਰਾਜਸਥਾਨ 'ਚ ਗੈਂਗਸਟਰਾਂ ਦੀਆਂ ਵਧਦੀਆਂ ਸਰਗਰਮੀਆਂ 'ਤੇ NIA ਦੀ ਟੀਮ ਨੇ ਮੰਗਲਵਾਰ ਨੂੰ ਚੰਡੀਗੜ੍ਹ 'ਚ ਦੋ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕੀਤੀ। ਐਨਆਈਏ ਦੀ ਟੀਮ ਸਵੇਰੇ ਚੰਡੀਗੜ੍ਹ ਦੇ ਪਿੰਡ ਖੁੱਡਾ ਲਾਹੌਰਾ 'ਚ ਗੈਂਗਸਟਰ ਲੱਕੀ ਪਟਿਆਲ ਦੇ ਘਰ ਪਹੁੰਚੀ। ਹਾਲਾਂਕਿ ਕੁਝ ਦੇਰ ਬਾਅਦ ਟੀਮ ਦੇ ਮੈਂਬਰ ਚੈਕਿੰਗ ਕਰ ਕੇ ਚਲੇ ਗਏ।

ਇਸ ਦੇ ਨਾਲ ਹੀ ਦੂਸਰਾ ਛਾਪਾ ਸੈਕਟਰ-27 ਦੇ ਰਹਿਣ ਵਾਲੇ ਵਕੀਲ ਸ਼ੈਲੀ ਸ਼ਰਮਾ ਦੇ ਘਰ ਵੀ ਮਾਰਿਆ ਗਿਆ ਹੈ। ਬਿਨਾਂ ਕੋਈ ਨੋਟਿਸ ਦਿੱਤੇ ਵਕੀਲ ਦੇ ਘਰ ਐਨਆਈਏ ਦੀ ਛਾਪੇਮਾਰੀ ਤੋਂ ਨਾਰਾਜ਼ ਸ਼ਹਿਰ ਦੇ ਵਕੀਲਾਂ ਨੇ ਜ਼ਿਲ੍ਹਾ ਅਦਾਲਤ ਸੈਕਟਰ-43 'ਚ ਕੰਮਕਾਜ ਠੱਪ ਕਰ ਦਿੱਤਾ ਹੈ। ਗੈਂਗਸਟਰਾਂ 'ਤੇ ਸ਼ਿਕੰਜਾ ਕੱਸਣ ਲਈ ਦੇਸ਼ ਦੇ ਵੱਖ-ਵੱਖ ਸੂਬਿਆਂ 'ਚ NIA ਦੀਆਂ ਟੀਮਾਂ ਛਾਪੇਮਾਰੀ ਕਰ ਰਹੀਆਂ ਹਨ। ਜਾਣਕਾਰੀ ਮੁਤਾਬਕ ਗੈਂਗਸਟਰਾਂ ਦੇ ਅੱਤਵਾਦੀਆਂ ਨਾਲ ਖਾਸ ਸਬੰਧ ਹੋਣ ਤੋਂ ਬਾਅਦ ਹੀ NIA ਦੀ ਟੀਮ ਸਰਗਰਮੀ ਦਿਖਾ ਰਹੀ ਹੈ।
  ਖਾਸ ਖਬਰਾਂ