View Details << Back

‘ਆਪ’ ਸਰਕਾਰ ਦਾ ਆਖ਼ਰੀ ਬਜਟ ਇਜਲਾਸ ਅੱਜ ਤੋਂ

  ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ‘ਆਪ’ ਸਰਕਾਰ ਦੇ ਕਾਰਜਕਾਲ ਦਾ ਆਖ਼ਰੀ ਤੇ ਪੰਜਵਾਂ ਬਜਟ ਇਜਲਾਸ ਸ਼ੁੱਕਰਵਾਰ ਨੂੰ ਰਾਜਪਾਲ ਗੁਲਾਬ ਚੰਦ ਕਟਾਰੀਆ ਦੇ ਭਾਸ਼ਣ ਨਾਲ ਸ਼ੁਰੂ ਹੋਵੇਗਾ। ਐਤਕੀਂ ਬਜਟ ਇਜਲਾਸ ਹੰਗਾਮਾਖੇਜ਼ ਰਹਿਣ ਦੀ ਸੰਭਾਵਨਾ ਹੈ ਕਿਉਂਕਿ ਸੂਬਾ ਹੁਣ ਵਿਧਾਨ ਸਭਾ ਚੋਣਾਂ ਵੱਲ ਵਧ ਰਿਹਾ ਹੈ। ਬਜਟ ਸੈਸ਼ਨ 16 ਮਾਰਚ ਤੱਕ ਚੱਲੇਗਾ। ਆਮ ਆਦਮੀ ਪਾਰਟੀ ਵਿਧਾਨ ਸਭਾ ਸੈਸ਼ਨ ਦੌਰਾਨ ਬੀਤੇ ਚਾਰ ਵਰ੍ਹਿਆਂ ’ਚ ਸਰਕਾਰ ਵੱਲੋਂ ਕੀਤੇ ਗਏ ਲੋਕ ਭਲਾਈ ਦੇ ਕੰਮਾਂ ਦਾ ਗੁਣਗਾਨ ਕਰੇਗੀ ਜਦੋਂ ਕਿ ਵਿਰੋਧੀ ਧਿਰ ਸੂਬੇ ਦੀ ਕਾਨੂੰਨ ਵਿਵਸਥਾ ਅਤੇ ਵਿਗੜ ਰਹੀ ਵਿੱਤੀ ਸਥਿਤੀ ’ਤੇ ਸਰਕਾਰ ਨੂੰ ਘੇਰੇਗੀ।

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ 8 ਮਾਰਚ ਨੂੰ ਵਿੱਤੀ ਸਾਲ 2025-26 ਦਾ ਬਜਟ ਪੇਸ਼ ਕਰਨਗੇ। ਐਤਕੀਂ ਬਜਟ ’ਚ ਕੋਈ ਨਵਾਂ ਟੈਕਸ ਲੱਗਣ ਦੀ ਸੰਭਾਵਨਾ ਘੱਟ ਹੈ। ਕੇਂਦਰੀ ਤਰਜ਼ ’ਤੇ ਪਹਿਲੀ ਵਾਰ ਬਜਟ ਪ੍ਰਸਤਾਵ ਐਤਵਾਰ ਵਾਲੇ ਦਿਨ ਪੇਸ਼ ਕੀਤੇ ਜਾਣਗੇ। ਸ਼ਾਇਦ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਬਜਟ ਕੌਮਾਂਤਰੀ ਮਹਿਲਾ ਦਿਵਸ ਮੌਕੇ ਪੇਸ਼ ਕੀਤਾ ਜਾ ਰਿਹਾ ਹੈ। ਬਜਟ ਇਜਲਾਸ ’ਚ ਆਗਾਮੀ ਵਿਧਾਨ ਸਭਾ ਚੋਣਾਂ ਦਾ ਪਰਛਾਵਾਂ ਸਪੱਸ਼ਟ ਨਜ਼ਰ ਆਵੇਗਾ। ਵਿਰੋਧੀ ਧਿਰ ਵੀ ਮੁੱਦਿਆਂ ’ਤੇ ਸਰਕਾਰ ਨੂੰ ਘੇਰਨ ਲਈ ਵਾਹ ਲਾਏਗੀ।
  ਖਾਸ ਖਬਰਾਂ