View Details << Back    

Canada News: ਮਾਰਕ ਕਾਰਨੀ ਵੱਲੋਂ Buy Canadian ਦਾ ਨਾਅਰਾ

  
  
Share
  ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਕੈਨੇਡੀਅਨ ਵਸਤਾਂ ’ਤੇ 100 ਫ਼ੀਸਦੀ ਟੈਰਿਫ਼ (ਟੈਕਸ) ਲਗਾਉਣ ਦੀ ਧਮਕੀ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਵਪਾਰਕ ਜੰਗ ਛਿੜ ਗਈ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਦੇਸ਼ ਵਾਸੀਆਂ ਨੂੰ ਇੱਕ ਭਾਵੁਕ ਅਪੀਲ ਕੀਤੀ ਹੈ। ਉਨ੍ਹਾਂ ਨੇ ਕੈਨੇਡਾ ਨੂੰ ਆਰਥਿਕ ਤੌਰ ’ਤੇ ਸਵੈ-ਨਿਰਭਰ ਬਣਾਉਣ ਲਈ ਸਿਰਫ਼ ਕੈਨੇਡੀਅਨ ਉਤਪਾਦ ਖ਼ਰੀਦਣ ਦਾ ਸੱਦਾ ਦਿੱਤਾ ਹੈ। ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਜਾਰੀ ਕਰਦਿਆਂ ਕਿਹ, ‘ਜਦੋਂ ਸਾਡੀ ਆਰਥਿਕਤਾ ਨੂੰ ਬਾਹਰੋਂ ਖ਼ਤਰਾ ਹੁੰਦਾ ਹੈ ਤਾਂ ਸਾਨੂੰ ਉਨ੍ਹਾਂ ਚੀਜ਼ਾਂ 'ਤੇ ਧਿਆਨ ਦੇਣਾ ਚਾਹੀਦਾ ਹੈ ਜੋ ਸਾਡੇ ਕੰਟਰੋਲ ਵਿੱਚ ਹਨ। ਅਸੀਂ ਦੂਜੇ ਦੇਸ਼ਾਂ ਦੇ ਫ਼ੈਸਲਿਆਂ ਨੂੰ ਨਹੀਂ ਰੋਕ ਸਕਦੇ ਪਰ ਅਸੀਂ ਆਪਣੇ ਸਭ ਤੋਂ ਵਧੀਆ ਗਾਹਕ ਖ਼ੁਦ ਬਣ ਸਕਦੇ ਹਾਂ। ਅਸੀਂ ਕੈਨੇਡਾ ਦਾ ਬਣਿਆ ਸਾਮਾਨ ਖ਼ਰੀਦਾਂਗੇ ਅਤੇ ਕੈਨੇਡਾ ਵਿੱਚ ਹੀ ਬਣਾਵਾਂਗੇ। ਪੀ ਐੱਮ ਕਾਰਨੀ ਦੀ 'ਬਾਏ ਕੈਨੇਡੀਅਨ' ਮੁਹਿੰਮ ਇਸੇ ਆਰਥਿਕ ਖ਼ਤਰੇ ਨਾਲ ਨਜਿੱਠਣ ਦੀ ਇੱਕ ਕੋਸ਼ਿਸ਼ ਮੰਨੀ ਜਾ ਰਹੀ ਹੈ। ਪ੍ਰਧਾਨ ਮੰਤਰੀ ਕਾਰਨੀ ਨੇ ਇਸ ਵੀਡੀਓ ਸੰਦੇਸ਼ ਜਾਰੀ ਕਰਕੇ ਅਮਰੀਕੀ ਦਬਾਅ ਅੱਗੇ ਨਾ ਝੁਕਣ ਦਾ ਸੰਕੇਤ ਦਿੱਤਾ। ਉਨ੍ਹਾਂ ਅਪੀਲ ਕੀਤੀ ਕਿ ਨਾਗਰਿਕ ਸਿਰਫ਼ ਉਹੀ ਚੀਜ਼ਾਂ ਖ਼ਰੀਦਣ ਜੋ ਕੈਨੇਡੀਅਨ ਦੁਆਰਾ ਬਣਾਈਆਂ ਗਈਆਂ ਹਨ। ਇਸ ਨਾਲ ਘਰੇਲੂ ਉਦਯੋਗ ਮਜ਼ਬੂਤ ਹੋਣਗੇ ਅਤੇ ਦੂਜੇ ਦੇਸ਼ਾਂ (ਖ਼ਾਸ ਕਰਕੇ ਅਮਰੀਕਾ) ’ਤੇ ਨਿਰਭਰਤਾ ਘਟੇਗੀ। ਕਾਰਨੀ ਨੇ ਰੱਖਿਆ ਖੇਤਰ ਵਿੱਚ ਵੀ ਸਵੈ-ਨਿਰਭਰ ਹੋਣ ਅਤੇ ਦੇਸ਼ ਦੇ ਅੰਦਰ ਹੀ ਨਿਰਮਾਣ ਕਰਨ 'ਤੇ ਜ਼ੋਰ ਦਿੱਤਾ।
  LATEST UPDATES