View Details << Back    

1100 ਕਰੋੜ ਦੇ ਸਾਈਬਰ ਧੋਖਾਧੜੀ ਰੈਕੇਟ ਵਿੱਚ ਲੁਧਿਆਣਾ ਤੇ ਗੰਗਾਨਗਰ ਦੇ ਵਿਅਕਤੀ ਸ਼ਾਮਲ

  
  
Share
  ਜੋਧਪੁਰ ਵਿੱਚ ਪਿਛਲੇ ਹਫ਼ਤੇ ਬੇਨਕਾਬ ਹੋਏ 1100 ਕਰੋੜ ਰੁਪਏ ਦੇ ਸਾਈਬਰ ਧੋਖਾਧੜੀ ਰੈਕੇਟ ਦੀ ਜਾਂਚ ਹੁਣ ਸ੍ਰੀਗੰਗਾਨਗਰ ਸਾਈਬਰ ਪੁਲੀਸ ਵੱਲੋਂ ਕੀਤੀ ਜਾਵੇਗੀ। ਇਹ ਮਾਮਲਾ ਸ੍ਰੀਗੰਗਾਨਗਰ ਜ਼ਿਲ੍ਹੇ ਨਾਲ ਜੁੜਿਆ ਹੋਇਆ ਪਾਇਆ ਗਿਆ ਹੈ, ਜਿੱਥੋ ਦੇ ਸੁਨੀਲ ਕੁਮਾਰ ’ਤੇ ਸਿੰਮ ਕਾਰਡ ਜਾਰੀ ਕਰਨ ਦੇ ਦੋਸ਼ ਹਨ। ਇਸ ਸਿੰਮ ਨਾ ਸਿਰਫ਼ ਸਾਈਬਰ ਧੋਖੇਬਾਜ਼ਾਂ ਤੱਕ ਪਹੁੰਚੇ ਸਗੋਂ ਕੰਬੋਡੀਆ ਤੋਂ ਧੋਖਾਧੜੀ ਵਾਲੀਆਂ ਗਤੀਵਿਧੀਆਂ ਲਈ ਵੀ ਵਰਤੇ ਗਏ। ਪੁਲੀਸ ਨੇ ਦੱਸਿਆ ਕਿ ਇਹ ਰੈਕੇਟ ਮੁੱਖ ਤੌਰ ’ਤੇ ਕਾਂਬੋਡੀਆ ਵਿੱਚ ਚੱਲ ਰਹੇ ਕਾਲ ਸੈਂਟਰਾਂ ਤੋਂ ਚੀਨੀ ਗੈਂਗਾਂ ਵੱਲੋਂ ਚਲਾਇਆ ਜਾ ਰਿਹਾ ਸੀ। ਬੇਰੁਜ਼ਗਾਰ ਭਾਰਤੀ ਨੌਜਵਾਨਾਂ ਨੂੰ ਨੌਕਰੀ ਦੇ ਬਹਾਨੇ ਵਿਆਤਨਾਮ ਜਾਂ ਕਾਂਬੋਡੀਆ ਲਈ ਲੁਭਾਇਆ ਜਾਂਦਾ ਸੀ। ਉੱਥੇ ਉਨ੍ਹਾਂ ਨੂੰ 15 ਦਿਨਾਂ ਦੀ ਟਰੇਨਿੰਗ ਦਿੱਤੀ ਜਾਂਦੀ ਸੀ, ਉਨ੍ਹਾਂ ਦੇ ਦਸਤਾਵੇਜ਼ ਜ਼ਬਤ ਕਰ ਲਏ ਜਾਂਦੇ ਸਨ ਅਤੇ ਭਾਰਤੀ ਭਾਸ਼ਾਵਾਂ ਦੀ ਜਾਣਕਾਰੀ ਦੀ ਵਰਤੋਂ ਕਰਕੇ ਧੋਖਾਧੜੀ ਕਰਨ ਲਈ ਮਜਬੂਰ ਕੀਤਾ ਜਾਂਦਾ ਸੀ। ਇਹ ਕਾਲ ਸੈਂਟਰ 1000-1500 ਲੋਕਾਂ ਨਾਲ ਚੱਲ ਰਹੇ ਸਨ, ਜਿਨ੍ਹਾਂ ਵਿੱਚ ਭਾਰਤ, ਪਾਕਿਸਤਾਨ, ਨੇਪਾਲ ਅਤੇ ਬੰਗਲਾਦੇਸ਼ ਦੇ ਵਿਅਕਤੀ ਸ਼ਾਮਲ ਸਨ। ਧੋਖਾਧੜੀ ਮੁੱਖ ਤੌਰ ’ਤੇ ਨਿਵੇਸ਼ ਯੋਜਨਾਵਾਂ, ਟ੍ਰੇਡਿੰਗ ਧੋਖੇ ਅਤੇ ਨਕਲੀ ਐਪਸ ਨਾਲ ਸੰਬੰਧਿਤ ਸੀ। ਪੁਲੀਸ ਨੇ 5,000 ਤੋਂ ਵੱਧ ਨਕਲੀ ਸਿੰਮ ਕਾਰਡ ਅਤੇ ਵਟਸਐਪ ਖਾਤੇ ਬਲਾਕ ਕਰ ਦਿੱਤੇ ਹਨ।
  LATEST UPDATES