GALLERY

  
   ਆਰੰਭਿਕ ਬ੍ਰਹਿਮੰਡ ਤੋਂ ਆਵਾਜ਼ ਦਾ ਅਧਿਐਨ ਕਰੇਗਾ ਸਾਊਥ ਪੋਲ ਟੈਲੀਸਕੋਪਬੈਕਗਰਾਊਂਡ ਰੇਡੀਏਸ਼ਨ ਨਾਲ ਜੁੜੇ ਤੱਥਾਂ ਤੋਂ ਪਰਦਾ ਚੁੱਕੇਗਾ ਨਵਾਂ ਨੈਕਸਟ ਜਨਰੇਸ਼ਨ ਕੈਮਰਾ ਗੈਜੇਟ ਡੈਸਕ-ਵਿਗਿਆਨਿਕਾਂ ਨੇ ਹੁਣ ਇਕ ਅਜਿਹਾ ਮਹੱਤਵਪੂਰਨ ਨੈਕਸਟ ਜਨਰੇਸ਼ਨ ਕੈਮਰਾ ਤਿਆਰ ਕੀਤਾ ਹੈ, ਜੋ ਆਰੰਭਿਕ ਬ੍ਰਹਿਮੰਡ ਤੋਂ ਅਵਾਜ਼ ਦਾ ਅਧਿਐਨ ਕਰਨ 'ਚ ਮਦਦ ਕਰੇਗਾ। ਅੰਟਾਰਕਟਿਕਾ ਦੇ ਸਾਊਥ ਪੋਲ 'ਤੇ ਸਥਿਤ 10 ਮੀਟਰ ਚੌੜੇ ਦ ਸਾਊਥ ਪੋਲ ਟੈਲੀਸਕੋਪ 'ਚ ਹੁਣ ਅਜਿਹਾ ਅਲਟਰਾ ਸੈਂਸਟਿਨਵ ਕੈਮਰਾ ਲਗਾਇਆ ਗਿਆ ਹੈ, ਜੋ ਬ੍ਰਹਿਮੰਡ 'ਚ ਮੌਜੂਦ ਮਾਈਕ੍ਰੋਵੇਵ ਬੈਕਗਰਾਊਂਡ ਰੇਡੀਏਸ਼ਨ ਦਾ ਵਿਸਥਾਰ ਨਾਲ ਪਤਾ ਲਗਾ ਸਕਦਾ ਹੈ। -ਇਸ ਕੈਮਰੇ 'ਚ 16,000 ਡਿਟੈਕਟਰਸ ਲਗਾਏ ਗਏ ਹਨ, ਜੋ ਕਿ ਪਿਛਲੇ ਐਕਸਪੈਰੀਮੈਂਟ ਤੋਂ 10 ਗੁਣਾ ਜ਼ਿਆਦਾ ਬਿਹਤਰ ਹੈ। ਇਹ ਬ੍ਰਹਿਮੰਡ ਦੇ ਸ਼ੁਰੂਆਤੀ ਦਿਨਾਂ ਤੋਂ ਬਣੀ ਮਾਈਕ੍ਰੋਵੇਵ ਬੈਕਗਰਾਊਂਡ ਰੇਡੀਏਸ਼ਨ ਦਾ ਪਤਾ ਲਗਾਉਣ 'ਚ ਮਦਦ ਕਰੇਗਾ। ਤੁਹਾਨੂੰ ਦੱਸ ਦਿੱਤਾ ਜਾਂਦਾ ਹੈ ਕਿ ਦ ਸਾਊਥ ਪੋਲ ਟੈਲੀਸਕੋਪ ਨੂੰ ਸਿਰਫ ਅੰਟਾਰਕਟਿਕਾ ਵਰਗੇ ਸਥਾਨ ਤੋਂ ਹੀ ਆਪਰੇਟ ਕੀਤਾ ਜਾ ਸਕਦਾ ਹੈ, ਕਿਉਂਕਿ ਇੱਥੇ ਉੱਚ ਉਚਾਈ ਅਤੇ ਅਸਾਧਾਰਨ ਖੁਸ਼ਕ ਵਾਤਾਵਰਨ ਸਥਿਤੀਆਂ ਮਿਲਦੀਆਂ ਹਨ।ਖੁੱਲ੍ਹਣਗੇ ਬ੍ਰਹਿਮੰਡ ਦੇ ਰਹੱਸਮਈ ਪਹਿਲੂ- ਇਸ ਤੋਂ ਬ੍ਰਹਿਮੰਡ ਦੇ ਕੁਝ ਹੋਰ ਰਹੱਸਮਈ ਪਹਿਲੂਆਂ ਨੂੰ ਸਮਝਣ 'ਚ ਮਦਦ ਮਿਲੇਗੀ, ਜਿਸ 'ਚ ਡਾਰਕ ਐਨਰਜੀ, ਨਿਊਟਨ ਕਣ ਅਤੇ ਗੁਰੂਤਾਕਰਸ਼ਣ ਲਹਿਰਾਂ ਆਦਿ ਸ਼ਾਮਿਲ ਹਨ। ਇਸ ਤੋਂ ਇਲਾਵਾ ਨਵੀਂ ਤਕਨੀਕ ਸ਼ੁਰੂਆਤੀ ਵਿਸ਼ਾਲ ਆਕਾਸ਼ਗੰਗਾ ਨੂੰ ਵੀ ਦੇਖਣ 'ਚ ਕਾਫੀ ਮਦਦ ਕਰੇਗੀ, ਜਿੱਥੇ ਸਭ ਤੋਂ ਪਹਿਲਾਂ ਤਾਰੇ ਹੋਂਦ 'ਚ ਆਏ ਸਨ। ਇਹ ਉਨ੍ਹਾਂ ਪਾਰਟੀਕਲਸ ਦੇ ਬਾਰੇ 'ਚ ਪਤਾ ਲਗਾਉਣ 'ਚ ਮਦਦ ਕਰੇਗਾ, ਜਿਨ੍ਹਾਂ ਦੇ ਬਾਰੇ 'ਚ ਹੁਣ ਤੱਕ ਕੋਈ ਪੁਸ਼ਟੀ ਨਹੀਂ ਹੋਈ ਹੈ। ਕੀ ਹੈ 'ਦ ਸਾਊਥ ਪੋਲ ਟੈਲੀਸਕੋਪ' - ਦ ਸਾਊਥ ਪੋਲ ਟੈਲੀਸਕੋਪ ਨੂੰ ਖਾਸ ਤੌਰ 'ਤੇ ਬ੍ਰਹਿਮੰਡ 'ਚ ਲਾਈਟ ਦੀਆਂ ਤਸਵੀਰਾਂ ਨੂੰ ਕਲਿੱਕ ਕਰਨ ਦੇ ਲਈ ਬਣਾਇਆ ਗਿਆ ਸੀ, ਜਿਨ੍ਹਾਂ ਨੂੰ ਕੋਸਮਿਕ ਮਾਈਕ੍ਰੋਵੇਵ ਬੈਕਗਰਾਊਂਡ (CMB) ਕਿਹਾ ਜਾਂਦਾ ਹੈ। ਸੀ. ਐੱਮ. ਬੀ. ਨੂੰ ਅਸੀਂ ਆਪਣੀ ਅੱਖ ਨਾਲ ਨਹੀਂ ਦੇਖ ਸਕਦੇ, ਇਸ ਦੇ ਲਈ ਸਪੈਸ਼ਲ ਟੈਲੀਸਕੋਪ ਦੀ ਜ਼ਰੂਰਤ ਪੈਂਦੀ ਹੈ। ਇਹ ਇਕ ਥਰਡ ਪਾਰਟੀ ਜਨਰੇਸ਼ਨ ਕੈਮਰਾ ਹੈ, ਜੋ ਬ੍ਰਹਿਮੰਡ ਦੇ ਸ਼ੁਰੂਆਤੀ ਤੱਥਾਂ ਦਾ ਨਿਰੀਖਣ ਕਰਨ ਦੇ ਲਈ ਬਣਾਈ ਗਈ ਹੈ। - ਤੁਹਾਨੂੰ ਪਤਾ ਹੈ ਕਿ 'ਦ ਸਾਊਥ ਪੋਲ ਟੈਲੀਸਕੋਪ' ਨੂੰ 80 ਵਿਗਿਆਨੀਆਂ ਅਤੇ ਗਰੁੱਪ ਆਫ ਯੂਨੀਵਰਸਿਟੀ ਦੇ ਸਾਇੰਟਿਸਟ ਮਿਲ ਕੇ ਆਪਰੇਟ ਕਰਦੇ ਹਨ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਦੀ ਮਦਦ ਨਾਲ ਵਿਸਥਾਰ ਨਾਲ ਬ੍ਰਹਿਮੰਡ ਕਿਵੇਂ ਕੰਮ ਕਰਦਾ ਹੈ ਅਤੇ ਇਸ ਦੇ ਬਾਰੇ 'ਚ ਹੋਰ ਪਤਾ ਲਗਾਇਆ ਜਾ ਸਕੇਗਾ, ਜਿਸ ਤੋਂ ਆਉਣ ਵਾਲੇ ਸਮੇਂ 'ਚ ਕਈ ਤਰ੍ਹਾਂ ਦੇ ਰਹੱਸਾਂ ਤੋਂ ਪਰਦਾ ਉੱਠੇਗਾ।