GALLERY

  
   10 ਮਹੀਨਿਆਂ 'ਚ ਭਾਰਤੀਆਂ ਨੇ ਖਰੀਦੇ 50 ਹਜ਼ਾਰ ਕਰੋੜ ਦੇ ਚਾਈਨੀਜ਼ ਫੋਨ



ਭਾਰਤੀਆਂ ਨੇ ਵਿੱਤੀ ਸਾਲ 2018 ’ਚ ਚੀਨ ਦੇ ਸਿਰਫ ਚਾਰ ਬ੍ਰਾਂਡਸ ਦੇ ਸਮਾਰਟਫੋਨਸ ਦੀ ਖਰੀਦ ’ਤੇ ਕਰੀਬ 50 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਰਕਮ ਖਰਚ ਕੀਤੀ ਹੈ। ਇਹ ਰਕਮ ਪਿਛਲੇ ਸਾਲ ਦੇ ਮੁਕਾਬਲੇ ਦੁਗਣੀ ਹੈ। ਵਿਸ਼ਲੇਸ਼ਕਾਂ ਅਤੇ ਇੰਡਸਟਰੀ ਐਗਜ਼ੀਕਿਊਟਿਵਸ ਦਾ ਕਹਿਣਾ ਹੈ ਕਿ ਭਾਰਤੀ ਸਮਾਰਟਫੋਨ ਬਾਜ਼ਾਰ ’ਚ ਚੀਨ ਦੇ ਬ੍ਰਾਂਡਸ ਦੇ ਦਬਦਬੇ ਦਾ ਇਹ ਸਿਲਸਿਲਾ ਅਜੇ ਜਾਰੀ ਰਹਿ ਸਕਦਾ ਹੈ। ਸ਼ਾਓਮੀ, ਓਪੋ, ਵੀਵੋ ਅਤੇ ਆਨਰ ਨੇ ਲੇਨੋਵੋ-ਮੋਟੋਰੋਲਾ, ਵਨਪਲੱਸ ਅਤੇ ਇਨਫਿਨਿਕਸ ਵਰਗੇ ਦੂਜੇ ਚਾਈਨੀਜ਼ ਬ੍ਰਾਂਡਸ ਦੇ ਨਾਲ ਮਿਲ ਕੇ ਭਾਰਤੀ ਸਮਾਰਟਫੋਨ ਬਾਜ਼ਾਰ ਦੀ ਕੁਲ ਵਿਕਰੀ ਦੇ ਅੱਧੇ ਤੋਂ ਜ਼ਿਆਦਾ ਹਿੱਸੇ ’ਤੇ ਕਬਜ਼ਾ ਕਰ ਲਿਆ ਹੈ। ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਹੁਣ ਤਕ ਦੇ ਉਪਲੱਬਧ ਡਾਟਾ ਮੁਤਾਬਕ, ਇਸ ਸਾਲ ਵੀ ਚਾਈਨੀਜ਼ ਬ੍ਰਾਂਡਸ ਦੀ ਵਿਕਰੀ ਤੇਜ਼ੀ ਨਾਲ ਵਧ ਰਹੀ ਹੈ। ਦੋ ਵਿਸ਼ਲੇਸ਼ਕਾਂ ਨੇ ਕਿਹਾ ਕਿ ਚਾਈਨੀਜ਼ ਬ੍ਰਾਂਡਸ ਸਾਊਥ ਕੋਰੀਆ, ਜਪਾਨ ਅਤੇ ਭਾਰਤ ਦੀਆਂ ਕੰਪਨੀਆਂ ਦੇ ਮੁਕਾਬਲੇ ਘੱਟ ਕੀਮਤ ’ਚ ਹਾਈ ਸਪੈਸੀਫਿਕੇਸ਼ਨ ਮਾਡਲਸ ਲਾਂਚ ਕਰਦੇ ਹਨ ਅਤੇ ਖੁਦ ਨੂੰ ਭਾਰਤੀ ਗਾਹਕਾਂ ਦੀ ਨਜ਼ਰ ’ਚ ਗਲੋਬਲ ਬ੍ਰਾਂਡ ਦੇ ਰੂਪ ’ਚ ਸਥਾਪਤ ਕਰਦੇ ਹਨ। ਕਾਊਂਟਰਪੁਆਇੰਟ ਦੇ ਐਸੋਸੀਏਟ ਡਾਇਰੈਕਟਰ ਤਰੁਣ ਪਾਠਕ ਨੇ ਕਿਹਾ ਕਿ ਚੀਨ ਦੇ ਟਾਪ ਬ੍ਰਾਂਡਸ ਦੀ ਸ਼ੇਨਝੇਨ ਹਾਰਡਵੇਅਰ ਅਤੇ R&D ਹਬ ਦੇ ਨਾਲ ਸਪਲਾਈ ਚੇਨ ਇਕੋਸਿਸਟਮ ਤਕ ਆਸਾਨ ਪਹੁੰਚ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਉਨ੍ਹਾਂ ਨੂੰ ਕੰਮ ਕਰਨ ਅਤੇ ਟ੍ਰੈਂਡ ’ਚ ਟਾਪ ’ਤੇ ਬਣੇ ਰਹਿਣ ’ਚ ਮਦਦ ਮਿਲਦੀ ਹੈ। ‘ਮੇਕ ਇੰਨ ਇੰਡੀਆ’ ਪਾਲਿਸੀ ਤਹਿਤ ਸ਼ਾਓਮੀ, ਓਪੋ, ਲੇਨੋਵੋ-ਮੋਟੋਰੋਲਾ, ਹੁਵਾਵੇ ਅਤੇ ਵੀਵੋ ਨੇ ਲੋਕਲ ਮੈਨਿਊਫੈਕਚਰਿੰਗ ’ਚ ਨਿਵੇਸ਼ ਕੀਤਾ ਅਤੇ ਨੌਕਰੀਆਂ ਦੇ ਮੌਕੇ ਪੈਦਾ ਕੀਤੇ, ਜਿਸ ਨਾਲ ਭਾਰਤ ਨੂੰ ਲਾਭ ਮਿਲਿਆ। ਸ਼ਾਓਮੀ ਨੇ ਅਪ੍ਰੈਲ ’ਚ ਸਮਾਰਟਫੋਨ ਦੇ ਕੰਪੋਨੈਂਟਸ ਦੀ ਮੈਨਿਊਫੈਕਚਰਿੰਗ ਲਈ 15 ਹਜ਼ਾਰ ਕਰੋੜ ਰੁਪਏ ਖਰਚ ਕਰਨ ਦੀ ਯੋਜਨਾ ਦਾ ਐਲਾਨ ਕੀਤਾ ਸੀ। ਓਪੋ ਉੱਤਰ-ਪ੍ਰਦੇਸ਼ ’ਚ ਦੋ ਨਵੇਂ ਮੈਨਿਊਫੈਕਚਰਿੰਗ ਪਲਾਂਟ ਲਗਾ ਰਹੀ ਹੈ। ਵੀਵੋ ਨੇ ਆਪਣੇ ਪਲਾਂਟ ’ਚ 5 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੂੰ ਨੌਕਰੀ ਦਿੱਤੀ ਹੈ। ਇਕ ਵੱਡੀ ਸੈੱਲਫੋਨ ਰਿਟੇਲ ਚੇਨ ਦੇ ਮੁੱਖੀ ਨੇ ਕਿਹਾ ਕਿ ਚਾਈਨੀਜ਼ ਬ੍ਰਾਂਡਸ ਨੇ ਖੁਦ ਨੂੰ ਪ੍ਰਾਈਜ਼ ਸੈਗਮੈਂਟ ’ਚ ਸਥਾਪਤ ਕੀਤਾ ਹੈ, ਉਦਾਹਰਣ ਲਈ ਸ਼ਾਓਮੀ ਨੇ 6 ਤੋਂ 13 ਹਜ਼ਾਰ ਰੁਪਏ ਅਤੇ ਓਪੋ ਅਤੇ ਵੀਵੋ ਨੇ 10 ਹਜ਼ਾਰ ਤੋਂ 22 ਹਜ਼ਾਰ ਰੁਪਏ ਵਾਲੀ ਰੇਂਜ ’ਚ ਖੁਦ ਨੂੰ ਸਥਾਪਤ ਕੀਤਾ ਹੈ। ਆਨਰ 8 ਹਜ਼ਾਰ ਤੋਂ 12 ਹਜ਼ਾਰ ਰੁਪਏ ਦੇ ਸੈਗਮੈਂਟ ’ਚ ਹਿੱਸੇਦਾਰੀ ਵਧਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰਾਈਜ਼ ਸੈਗਮੈਂਟ ਓਵਰਆਲ ਮਾਰਕੀਟ ਦੇ 80 ਫੀਸਦੀ ਤੋਂ ਜ਼ਿਆਦਾ ਹੈ ਜਿਥੇ ਭਾਰਤੀ ਬ੍ਰਾਂਡਸ ਮੁਕਾਬਲੇ ’ਚ ਨਹੀਂ ਹਨ। ਸੈਮਸੰਗ ਇਕੱਲਾ ਗੈਰ-ਚੀਨੀ ਬ੍ਰਾਂਡ ਹੈ, ਜੋ ਇਨ੍ਹਾਂ ਨਾਲ ਮੁਕਾਬਲਾ ਕਰ ਰਿਹਾ ਹੈ।
  LATEST UPDATES