View Details << Back

ਕੇਜਰੀਵਾਲ ਦੇ ਬੰਗਲੇ ਦੀ ਹੋਵੇਗੀ ਜਾਂਚ, ਭਾਜਪਾ ਦਾ ਦੋਸ਼- ਸ਼ੀਸ਼ ਮਹਿਲ ਲਈ ਸਰਕਾਰੀ ਖਜ਼ਾਨੇ ਦੀ ਹੋਈ ਦੁਰਵਰਤੋਂ

  ਭਾਜਪਾ ਦੇ ਵਿਧਾਇਕ ਵਿਜੇਂਦਰ ਗੁਪਤਾ ਦੀ ਸ਼ਿਕਾਇਤ ’ਤੇ ਕੇਂਦਰੀ ਵਿਜੀਲੈਂਸ ਕਮਿਸ਼ਨ (ਸੀਵੀਸੀ) ਨੇ ਕੇਂਦਰੀ ਲੋਕ ਨਿਰਮਾਣ ਵਿਭਾਗ (ਸੀਪੀਡਬਲਯੂਡੀ) ਨੂੰ 6, ਫਲੈਗ ਸਟਾਫ ਰੋਡ ਸਥਿਤ ਮੁੱਖ ਮੰਤਰੀ ਦੀ ਰਿਹਾਇਸ਼ ਦੇ ਨਵੀਨੀਕਰਨ ਦੀ ਵਿਸਥਾਰਜ ਜਾਂਚ ਕਰਨ ਦਾ ਨਿਰਦੇਸ਼ ਦਿੱਤਾ ਹੈ। ਭਾਜਪਾ ਨੇ ਇਸ ਕੰਮ ’ਚ ਭ੍ਰਸ਼ਿਟਾਚਾਰ ਦਾ ਦੋਸ਼ ਲਗਾਇਆ ਹੈ। ਉਸ ਦਾ ਦਾਅਵਾ ਹੈ ਕਿ ਕੈਗ ਰਿਪੋਰਟ ’ਚ ਵੀ ਇਸ ਨੂੰ ਲੈ ਕੇ ਸਵਾਲ ਚੁੱਕੇ ਗਏ ਹਨ। ਪਾਰਟੀ ਨੇ ਇਸ ਨੂੰ ਸ਼ੀਸ਼ ਮਹਿਲ ਦੱਸਦੇ ਹੋਏ ਚੋਣਾਂ ’ਚ ਵੱਡਾ ਮੁੱਦਾ ਬਣਾਇਆ ਸੀ। ਹੁਣ ਸੀਵੀਸੀ ਦੇ ਜਾਂਚ ਦੇ ਆਦੇਸ਼ ਦੇਣ ਤੋਂ ਬਾਅਦ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਰੇਸ਼ਾਨੀ ਵੱਧ ਸਕਦੀ ਹੈ। ਅਰਵਿੰਦ ਕੇਜਰੀਵਾਲ 2015 ’ਚ ਸੀਐੱਮ ਬਣਨ ਤੋਂ ਬਾਅਦ ਤੋਂ ਸਤੰਬਰ, 2024 ’ਚ ਅਹੁਦੇ ਤੋਂ ਅਸਤੀਫ਼ਾ ਦੇਣ ਤੱਕ 6, ਫਲੈਗ ਸਟਾਫ ਰੋਡ ਸਥਿਤ ਸਰਕਾਰੀ ਰਿਹਾਇਸ਼ ’ਚ ਰਹੇ ਸਨ। ਭਾਜਪਾ ਦਾ ਦੋਸ਼ ਹੈ ਕਿ ਕੇਜਰੀਵਾਲ ਨੇ ਨਾਜਾਇਜ਼ ਤਰੀਕੇ ਨਾਲ ਮੁੱਖ ਮੰਤਰੀ ਦੀ ਰਿਹਾਇਸ਼ ਨੂੰ ਸ਼ੀਸ਼ ਮਹਿਲ ਬਣਾਇਆ ਹੈ। ਵਿਜੇਂਦਰ ਗੁਪਤਾ ਨੇ 14 ਅਕਤੂਬਰ ਤੇ 21 ਅਕਤੂਬਰ ਨੂੰ ਸੀਵੀਸੀ ਨੂੰ ਇਸ ਮਾਮਲੇ ’ਚ ਦੋ ਸ਼ਿਕਾਇਤਾਂ ਦਿੱਤੀਆਂ ਸਨ। ਪਹਿਲੀ ਸ਼ਿਕਾਇਤ ’ਚ ਉਨ੍ਹਾਂ ਨੇ ਕਿਹਾ ਸੀ ਕਿ ਮੁੱਖ ਮੰਤਰੀ ਦੀ ਰਿਹਾਇਸ਼ ਦਾ ਨਾਜਾਇਜ਼ ਤਰੀਕੇ ਨਾਲ ਵਿਸਥਾਰ ਕੀਤਾ ਗਿਆ।

ਇਸ ਲਈ ਗੁਆਂਢ ’ਚ ਸਥਿਤ ਸਰਕਾਰੀ ਜਾਇਦਾਦਾਂ ਨੂੰ ਉਸ ਕੰਪਲੈਕਸ ’ਚ ਮਿਲਾਇਆ ਗਿਆ। ਇਸ ਵਿਚ ਸੀਨੀਅਰ ਅਧਿਕਾਰੀਆਂ ਤੇ ਜੱਜਾਂ ਦੀਆਂ ਸਰਕਾਰੀ ਰਿਹਾਇਸ਼ਾਂ, ਰਾਜਪੁਰ ਰੋਡ ਸਥਿਤ ਪਲਾਟ ਨੰਬਰ 45 ਤੇ 47 ਸਮੇਤ ਫਲੈਗ ਸਟਾਫ ਰੋਡ ’ਤੇ ਸਥਿਤ ਦੋ ਬੰਗਲੇ (8-ਏ ਤੇ 8-ਬੀ) ਸ਼ਾਮਲ ਸਨ•। ਇਨ੍ਹਾਂ ਜਾਇਦਾਦਾਂ ਨੂੰ ਤੋੜ ਕੇ 10 ਏਕੜ ’ਚ ਸ਼ੀਸ਼ ਮਹਿਲ ਬਣਾਇਆ ਗਿਆ। ਇਮਾਰਤ ਦੇ ਨਿਯਮਾਂ ਤੇ ਜ਼ਮੀਨ ਵਰਤੋਂ ਵਿਵਸਥਾ ਦੀ ਪੂਰੀ ਤਰ੍ਹਾਂ ਉਲੰਘਣਾ ਕਰ ਕੇ ਇਹ ਕੰਮ ਕੀਤਾ ਗਿਆ। ਦੂਜੀ ਸ਼ਿਕਾਇਤ ’ਚ ਮੁੱਖ ਮੰਤਰੀ ਦੀ ਰਿਹਾਇਸ਼ ’ਚ ਐਸ਼ੋ ਆਰਾਮ ਦੇ ਸਾਮਾਨ ਮੁਹੱਈਆ ਕਰਵਾਉਣ ਤੇ ਸਜਾਵਟ ’ਤੇ ਕਰਦਾਤਿਆਂ ਦੇ ਪੈਸੇ ਦੀ ਦੁਰਵਰਤੋਂ ਦਾ ਦੋਸ਼ ਹੈ। ਸੀਵੀਸੀ ਨੇ ਸੀਪੀਡਬਲਯੂਡੀ ਨੂੰ ਜਾਂਚ ਸੌਂਪੀ ਸੀ। ਸੀਪੀਡਬਲਯੂਡੀ ਨੇ 13 ਫਰਵਰੀ ਨੂੰ ਦਿੱਤੀ ਮੁੱਢਲੀ ਜਾਂਚ ਰਿਪੋਰਟ ’ਚ ਸ਼ਿਕਾਇਤ ਨੂੰ ਸਹੀ ਪਾਇਆ ਗਿਆ। ਇਸ ਤੋਂ ਬਾਅਦ ਸੀਵੀਸੀ ਨੇ ਉਸਨੂੰ ਵਿਸਥਾਰਤ ਜਾਂਚ ਕਰਨ ਲਈ ਕਿਹਾ।
  ਖਾਸ ਖਬਰਾਂ