View Details << Back

ਕੀ ਹੈ USAID, ਐਲਨ ਮਸਕ ਨੇ ਜਿਸ ਨੂੰ ਕਿਹਾ ਸੀ ਅਪਰਾਧਿਕ ਸੰਗਠਨ; ਟਰੰਪ ਨੇ ਵੀ ਬੰਦ ਕਰਨ ਦਾ ਦਿੱਤਾ ਸੀ ਹੁਕਮ

  ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਯੂਨਾਈਟਿਡ ਸਟੇਟਸ ਏਜੰਸੀ ਫਾਰ ਇੰਟਰਨੈਸ਼ਨਲ ਡਿਵੈਲਪਮੈਂਟ (USAID) ਨੂੰ ਬੰਦ ਕਰਨ ਦਾ ਆਦੇਸ਼ ਦਿੱਤਾ ਹੈ। ਟਰੰਪ ਪ੍ਰਸ਼ਾਸਨ ਨੇ ਏਜੰਸੀ 'ਤੇ ਅਮਰੀਕੀ ਟੈਕਸਦਾਤਾਵਾਂ ਦੇ ਪੈਸੇ ਦੀ ਦੁਰਵਰਤੋਂ ਕਰਨ ਦਾ ਦੋਸ਼ ਲਗਾਇਆ ਹੈ। ਕੁਝ ਦਿਨ ਪਹਿਲਾਂ, ਟਰੰਪ ਨੇ ਅਰਬਪਤੀ ਐਲਨ ਮਸਕ ਨੂੰ ਲਗਪਗ ਸਾਰੀ ਅਮਰੀਕੀ ਵਿਦੇਸ਼ੀ ਸਹਾਇਤਾ ਦੀ ਸਮੀਖਿਆ ਕਰਨ ਦੇ ਨਿਰਦੇਸ਼ ਦਿੱਤੇ ਸਨ। ਇਸ ਦੇ ਨਾਲ ਹੀ, USAID ਦੇ ਹਜ਼ਾਰਾਂ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਣ ਦੇ ਆਦੇਸ਼ ਵੀ ਦਿੱਤੇ ਗਏ। ਟਰੰਪ ਪ੍ਰਸ਼ਾਸਨ ਨੇ ਦੁਨੀਆ ਭਰ ਵਿੱਚ ਆਪਣੇ ਪ੍ਰੋਗਰਾਮਾਂ ਨੂੰ ਬੰਦ ਕਰਨ ਦਾ ਹੁਕਮ ਦਿੱਤਾ। ਐਲੋਨ ਮਸਕ ਨੇ ਏਜੰਸੀ ਨੂੰ ਇੱਕ ਅਪਰਾਧਿਕ ਸੰਗਠਨ ਦੱਸਿਆ ਹੈ।

ਭਾਰਤ ਦੇ ਦੁਸ਼ਮਣਾਂ ਨੂੰ ਫੰਡਿੰਗ
ਟਰੰਪ ਪ੍ਰਸ਼ਾਸਨ ਨੇ ਦਾਅਵਾ ਕੀਤਾ ਹੈ ਕਿ ਯੂਨਾਈਟਿਡ ਸਟੇਟਸ ਏਜੰਸੀ ਫਾਰ ਇੰਟਰਨੈਸ਼ਨਲ ਡਿਵੈਲਪਮੈਂਟ (USAID) ਨੇ ਪਿਛਲੇ ਕੁਝ ਸਾਲਾਂ ਵਿੱਚ ਅਲ-ਕਾਇਦਾ ਵਰਗੇ ਅੱਤਵਾਦੀ ਸੰਗਠਨਾਂ ਨੂੰ ਫੰਡ ਦਿੱਤਾ ਹੈ। ਸਾਲ 2019 ਵਿੱਚ, ਅੱਤਵਾਦੀ ਹਾਫਿਜ਼ ਸਈਦ ਦੇ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ (LET) ਨੂੰ $110,000 ਦਿੱਤੇ ਗਏ ਸਨ।

ਅਮਰੀਕੀ ਵਿਦੇਸ਼ ਵਿਭਾਗ ਦੇ ਅਨੁਸਾਰ, ਫਲਾਹ-ਏ-ਇਨਸਾਨੀਅਤ ਫਾਊਂਡੇਸ਼ਨ (FIF) ਨੂੰ ਵੀ USAID ਦੁਆਰਾ ਫੰਡ ਦਿੱਤਾ ਜਾਂਦਾ ਹੈ। ਫਲਾਹ-ਏ-ਇਨਸਾਨੀਅਤ ਫਾਊਂਡੇਸ਼ਨ ਪਾਕਿਸਤਾਨ ਵਿੱਚ ਸਥਿਤ ਇੱਕ ਸੰਗਠਨ ਹੈ, ਜੋ ਲਸ਼ਕਰ-ਏ-ਤੋਇਬਾ ਅਤੇ ਜਮਾਤ-ਉਦ-ਦਾਵਾ ਨਾਲ ਜੁੜਿਆ ਹੋਇਆ ਹੈ। ਇਹ ਸੰਗਠਨ ਹਾਫਿਜ਼ ਸਈਦ ਦੇ ਲਸ਼ਕਰ-ਏ-ਤੋਇਬਾ (LET) ਦਾ ਇੱਕ ਫਰੰਟ ਹੈ। ਇਹ ਅੱਤਵਾਦੀ ਸੰਗਠਨ ਭਾਰਤ ਵਿਰੋਧੀ ਗਤੀਵਿਧੀਆਂ ਨੂੰ ਅੰਜਾਮ ਦਿੰਦਾ ਰਿਹਾ ਹੈ।

USAID LGBT ਭਾਈਚਾਰੇ ਦੀ ਕਰਦੈ ਮਦਦ
ਏਜੰਸੀ ਨੇ ਗੁਆਟੇਮਾਲਾ ਅਤੇ ਅਰਮੇਨੀਆ ਸਮੇਤ ਕਈ ਲਾਤੀਨੀ ਅਮਰੀਕੀ ਦੇਸ਼ਾਂ ਵਿੱਚ LGBT ਲੋਕਾਂ ਦੀ ਮਦਦ ਲਈ ਫੰਡ ਮੁਹੱਈਆ ਕਰਵਾਏ ਹਨ। ਇੰਨਾ ਹੀ ਨਹੀਂ, ਸ੍ਰੀਲੰਕਾ ਦੇ ਪੱਤਰਕਾਰਾਂ ਨੂੰ 'ਬਾਈਨਰੀ ਲਿੰਗ ਭਾਸ਼ਾ' ਦੀਆਂ ਚੁਣੌਤੀਆਂ ਨਾਲ ਨਜਿੱਠਣ ਵਰਗੀਆਂ ਛੋਟੀਆਂ ਚੀਜ਼ਾਂ ਲਈ ਫੰਡ ਦਿੱਤੇ ਗਏ।

ਇਸ ਮਾਮਲੇ 'ਤੇ, ਟਰੰਪ ਪ੍ਰਸ਼ਾਸਨ ਨੇ X 'ਤੇ ਲਿਖਿਆ, "ਦਹਾਕਿਆਂ ਤੋਂ, USAID ਨੌਕਰਸ਼ਾਹਾਂ ਦਾ ਮੰਨਣਾ ਸੀ ਕਿ ਉਹ ਕਿਸੇ ਪ੍ਰਤੀ ਜਵਾਬਦੇਹ ਨਹੀਂ ਹਨ ਪਰ ਉਹ ਯੁੱਗ ਖ਼ਤਮ ਹੋ ਗਿਆ ਹੈ। ਰਾਸ਼ਟਰਪਤੀ ਟਰੰਪ ਫੰਡਾਂ ਦੀ ਬਰਬਾਦੀ, ਧੋਖਾਧੜੀ ਅਤੇ ਦੁਰਵਰਤੋਂ ਨੂੰ ਰੋਕ ਰਹੇ ਹਨ।"
  ਖਾਸ ਖਬਰਾਂ