View Details << Back

ਵਾਲਾਂ ਨੂੰ ਮਜ਼ਬੂਤ ਤੇ ਚਮੜੀ ’ਚ ਨਿਖ਼ਾਰ ਲਿਆਉਣ ਲਈ ਇਸਤੇਮਾਲ ਕਰੋ ‘ਗ੍ਰੀਨ-ਟੀ’

  ਕੋਰੋਨਾ ਵਾਇਰਸ ਦੇ ਵੱਧ ਰਹੇ ਕਹਿਰ ਦੇ ਕਾਰਨ ਵਾਰ-ਵਾਰ ਤਾਲਾਬੰਦੀ ਕੀਤੀ ਜਾ ਰਹੀ ਹੈ। ਅਜਿਹੇ 'ਚ ਕਈ ਲੋਕਾਂ ਨੂੰ ਆਪਣੀ ਦੇਖਭਾਲ ਕਰਨ ਦਾ ਚੰਗਾ ਮੌਕਾ ਮਿਲ ਗਿਆ ਹੈ। ਜਿਨ੍ਹਾਂ ਲੋਕਾਂ ਕੋਲ ਆਪਣੀ ਦੇਖਭਾਲ ਕਰਨ ਦਾ ਸਮਾਂ ਨਹੀਂ ਸੀ, ਉਹ ਹੁਣ ਘਰ ’ਚ ਆਪਣੇ ਨਾਲ-ਨਾਲ ਆਪਣੇ ਚਿਹਰੇ ਅਤੇ ਵਾਲਾਂ ਦੀ ਦੇਖਭਾਲ ਕਰ ਰਹੇ ਹਨ। ਜੇਕਰ ਤੁਸੀਂ ਅੱਜਕਲ੍ਹ ਆਪਣੀ ਸਕਿਨ ਅਤੇ ਵਾਲਾਂ ਦੀ ਦੇਖਭਾਲ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਘਰ ਵਿਚ ਇਸਤੇਮਾਲ ਹੋਣ ਵਾਲੀਆਂ ਚੀਜ਼ਾਂ ਦੀ ਵਰਤੋਂ ਕਰ ਸਕਦੇ ਹੋ। ਘਰੇਲੂ ਚੀਜ਼ਾਂ ਦੇ ਨਾਲ-ਨਾਲ ਤੁਸੀਂ ਗ੍ਰੀਨ-ਟੀ ਦੀ ਵਰਤੋਂ ਕਰ ਸਕਦੇ ਹੋ। ਗ੍ਰੀਨ-ਟੀ ਨਾ ਸਿਰਫ਼ ਤੁਹਾਡੀ ਸਕਿਨ 'ਚ ਨਿਖ਼ਾਰ ਲਿਆਉਂਦੀ ਹੈ ਸਗੋਂ ਤੁਹਾਡੇ ਵਾਲਾਂ ਨੂੰ ਮਜ਼ਬੂਤ ਬਣਾਉਣ ਵਿਚ ਮਦਦ ਕਰਦੀ ਹੈ।
ਗ੍ਰੀਨ-ਟੀ ਤੋਂ ਹੋਣ ਵਾਲੇ ਫ਼ਾਇਦੇ
1. ਪਿੰਪਲ ਨੂੰ ਕਰੇ ਦੂਰ
ਪਿੰਪਲ ਦੀ ਸਮੱਸਿਆ ਤੋਂ ਜੇਕਰ ਤੁਸੀਂ ਵੀ ਪਰੇਸ਼ਾਨ ਹੋ ਤਾਂ ਤੁਸੀਂ ਗ੍ਰੀਨ-ਟੀ ਬੈਗ ਦੀ ਵਰਤੋਂ ਕਰ ਸਕਦੇ ਹੋ। ਗ੍ਰੀਨ ਟੀ ਬੈਗ ਨੂੰ ਉਬਾਲਣ ਤੋਂ ਬਾਅਦ ਇਸਦੇ ਪਾਣੀ ਨੂੰ ਰੂਈ ਦੀ ਮਦਦ ਨਾਲ ਪਿੰਪਲਸ ਅਤੇ ਇਸਦੇ ਆਲੇ-ਦੁਆਲੇ ਦੇ ਹਿੱਸੇ 'ਚ ਲਗਾਓ। ਸੁੱਕਣ ਤੋਂ ਬਾਅਦ ਇਸਨੂੰ ਧੋ ਲਓ। ਦਿਨ 'ਚ ਤਿੰਨ ਤੋਂ ਚਾਰ ਵਾਰ ਇਸ ਪਾਣੀ ਨੂੰ ਲਗਾਓ।
2. ਚਿਹਰੇ 'ਤੇ ਨਿਖ਼ਾਰ ਲਿਆਉਣ ਲਈ
ਚਿਹਰੇ 'ਤੇ ਨਿਖ਼ਾਰ ਲਿਆਉਣ ਲਈ ਇਕ ਗ੍ਰੀਨ-ਟੀ ਬੈਗ ਨੂੰ ਅੱਧੇ ਕੱਪ ਪਾਣੀ 'ਚ ਉਬਾਲ ਲਓ। ਠੰਢਾ ਹੋਣ ਤਕ ਇਸ ਪਾਣੀ 'ਚ ਇਕ ਚਮਚ ਸ਼ਹਿਦ ਅਤੇ 2-3 ਬੂੰਦਾਂ ਨਿੰਬੂ ਦਾ ਰਸ ਮਿਲਾ ਕੇ ਚਿਹਰੇ 'ਤੇ ਲਗਾਓ ਅਤੇ 10 ਮਿੰਟ ਬਾਅਦ ਇਸਨੂੰ ਧੋ ਲਓ। ਇਸ ਨਾਲ ਤੁਹਾਡੇ ਚਿਹਰੇ ’ਤੇ ਨਿਖ਼ਾਰ ਆ ਜਾਵੇਗਾ
3. ਝੁਰੜੀਆਂ ਦੀ ਸਮੱਸਿਆ ਨੂੰ ਕਰੇ ਠੀਕ
ਝੁਰੜੀਆਂ ਦੀ ਪਰੇਸ਼ਾਨੀ ਹੈ ਤਾਂ ਗ੍ਰੀਨ-ਟੀ ਦੇ ਪਾਣੀ 'ਚ ਹਲਦੀ ਅਤੇ ਨਿੰਬੂ ਦਾ ਰਸ ਮਿਲਾ ਕੇ ਰੂਈ ਦੀ ਮਦਦ ਨਾਲ ਚਿਹਰੇ 'ਤੇ ਲਗਾ ਕੇ ਦੋ ਮਿੰਟ ਤਕ ਮਸਾਜ ਕਰੋ। 10 ਮਿੰਟ ਇਸਨੂੰ ਚਿਹਰੇ 'ਤੇ ਲੱਗਾ ਰਹਿਣ ਦਿਓ। ਹਫ਼ਤੇ 'ਚ ਦੋ ਤਿੰਨ ਵਾਰ ਅਜਿਹਾ ਕਰੋ ਅਤੇ ਲੰਬੇ ਸਮੇਂ ਤਕ ਚਮੜੀ ਯੁਵਾ ਨਜ਼ਰ ਆਵੇਗੀ।
4. ਵਾਲਾਂ ਨੂੰ ਝੜਨ ਤੋਂ ਰੋਕੇ
ਇਹ ਤੁਹਾਡੇ ਵਾਲਾਂ ਨੂੰ ਝੜਨ ਤੋਂ ਰੋਕਦੀ ਹੈ ਅਤੇ ਲੰਬੇ-ਮਜ਼ਬੂਤ ਬਾਲ ਪ੍ਰਦਾਨ ਕਰਦੀ ਹੈ। ਇਸ ਲਈ 2-3 ਗ੍ਰੀਨ ਟੀ ਬੈਗ ਲਓ ਅਤੇ ਇਕ ਕੱਪ ਪਾਣੀ ਉਬਾਲ ਲਓ। ਵਾਲਾਂ ਨੂੰ ਚੰਗੀ ਤਰ੍ਹਾਂ ਸ਼ੈਂਪੂ ਕਰਨ ਤੋਂ ਬਾਅਦ ਇਸ ਪਾਣੀ ਨਾਲ ਦੁਬਾਰਾ ਆਪਣੇ ਵਾਲਾਂ ਨੂੰ ਧੋਵੋ।
  ਖਾਸ ਖਬਰਾਂ