View Details << Back

ਇਰਾਨ ਜੰਗ ਰੋਕਣ ਲਈ ਸੈਨੇਟ ’ਚ ਪੇਸ਼ ਮਤਾ ਰਿਪਬਲਿਕਨਾਂ ਵੱਲੋਂ ਰੱਦ

  ਅਮਰੀਕੀ ਸੈਨੇਟ ਵਿਚ ਰਿਪਬਲਿਕਨਾਂ ਨੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਇਰਾਨ ਖਿਲਾਫ਼ ਛੇੜੀ ਜੰਗ ਨੂੰ ਰੋਕਣ ਸਬੰਧੀ ਮਤਾ ਵੋਟਿੰਗ ਜ਼ਰੀਏ ਰੱਦ ਕਰ ਦਿੱਤਾ ਹੈ। ਰਿਪਬਲਿਕਨਾਂ ਨੇ ਟਰੰਪ ਦੀ ਖੁੱਲ੍ਹ ਕੇ ਹਮਾਇਤ ਕੀਤੀ, ਹਾਲਾਂਕਿ ਅਮਰੀਕਾ ਕੋਲ ਮੱਧ ਪੂਰਬ ਵਿੱਚ ਤੇਜ਼ੀ ਨਾਲ ਫੈਲਦੇ ਟਕਰਾਅ ’ਚੋਂ ਬਾਹਰ ਨਿਕਲਣ ਲਈ ਕੋਈ ਸਪਸ਼ਟ ਰਣਨੀਤੀ ਨਹੀਂ ਹੈ।

ਇਸ ਸਬੰਧੀ ਬਿਲ, ਜਿਸ ਨੂੰ ‘ਜੰਗੀ ਤਾਕਤਾਂ ਦੇੇ ਮਤੇ’ ਵਜੋਂ ਜਾਣਿਆ ਜਾਂਦਾ ਹੈ, ਦੇ ਵਿਰੋਧ ਵਿੱਚ 53 ਅਤੇ ਹੱਕ ਵਿੱਚ 47 ਵੋਟ ਪਏ। ਵੋਟ ਜ਼ਿਆਦਾਤਰ ਪਾਰਟੀ ਸਫ਼ਾਂ ’ਤੇ ਪਈ, ਹਾਲਾਂਕਿ ਕੈਂਟਕੀ ਤੋਂ ਰਿਪਬਲਿਕਨ ਸੈਨੇਟਰ ਰੈਂਡ ਪੌਲ ਨੇ ਮਤੇ ਦੇ ਹੱਕ ਵਿੱਚ ਅਤੇ ਪੈਨਸਿਲਵੇਨੀਆ ਦੇ ਡੈਮੋਕਰੈਟਿਕ ਸੈਨੇਟਰ ਜੌਨ ਫੈਟਰਮੈਨ ਨੇ ਵਿਰੋਧ ਵਿੱਚ ਵੋਟ ਪਾਈ।

ਮਤੇ ਨੇ ਕਾਨੂੰਨਸਾਜ਼ਾਂ ਨੂੰ (ਇਰਾਨ ’ਤੇ) ਕਿਸੇ ਵੀ ਹੋਰ ਹਮਲੇ ਤੋਂ ਪਹਿਲਾਂ ਕਾਂਗਰਸ (ਅਮਰੀਕੀ ਸੰਸਦ) ਦੀ ਪ੍ਰਵਾਨਗੀ ਮੰਗਣ ਦਾ ਮੌਕਾ ਦਿੱਤਾ ਸੀ। ਵੋਟਿੰਗ ਨੇ ਅਮਰੀਕੀ ਕਾਨੂੰਨਸਾਜ਼ਾਂ ਨੂੰ ਅਮਰੀਕੀ ਫੌਜੀਆਂ, ਅਣਗਿਣਤ ਹੋਰ ਜਾਨਾਂ ਅਤੇ ਖੇਤਰ ਦੇ ਭਵਿੱਖ ਨੂੰ ਆਕਾਰ ਦੇਣ ਵਾਲੀ ਜੰਗ ਬਾਰੇ ਸਟੈਂਡ ਲੈਣ ਲਈ ਮਜਬੂਰ ਕੀਤਾ। ਡੈਮੋਕਰੈਟਿਕ ਸੈਨੇਟਰ ਮਸਲੇ ਦੀ ਗੰਭੀਰਤਾ ਨੂੰ ਸਮਝਦੇ ਹੋਏ ਵੱਡੀ ਗਿਣਤੀ ਵਿੱਚ ਸੈਨੇਟ ਚੈਂਬਰ ’ਚ ਮੌਜੂਦ ਰਹੇ ਅਤੇ ਵੋਟਿੰਗ ਸ਼ੁਰੂ ਹੋਣ ਮੌਕੇ ਆਪਣੇ ਮੇਜ਼ਾਂ ’ਤੇ ਬੈਠ ਗਏ। ਆਮ ਤੌਰ ’ਤੇ ਸੈਨੇਟਰ ਵੋਟ ਪਾਉਣ ਲਈ ਚੈਂਬਰ ਵਿੱਚ ਆਉਂਦੇ ਹਨ ਤੇ ਵੋਟ ਪਾ ਕੇ ਚਲੇ ਜਾਂਦੇ ਹਨ।
  ਖਾਸ ਖਬਰਾਂ