View Details << Back

ਨਿਊਜ਼ੀਲੈਂਡ ਤੋਂ ਮੈਚ ਗੁਆ ਕੇ ਬੋਲੀ ਮਿਤਾਲੀ ਰਾਜ- ਸਾਡੀ ਬੱਲੇਬਾਜ਼ੀ ਖ਼ਰਾਬ ਰਹੀ

  ਮਹਿਲਾ ਵਿਸ਼ਵ ਕੱਪ 2022 'ਚ ਭਾਰਤ ਨੇ ਆਪਣਾ ਦੂਜਾ ਲੀਗ ਮੁਕਾਬਲਾ ਨਿਊਜ਼ੀਲੈਂਡ ਤੋਂ ਗੁਆ ਦਿੱਤਾ। 261 ਦੌੜਾਂ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ 198 ਦੌੜਾਂ 'ਤੇ ਆਊਟ ਹੋ ਗਈ। ਮੈਚ ਗੁਆਉਣ ਦੇ ਬਾਅਦ ਭਾਰਤੀ ਕਪਤਾਨ ਮਿਤਾਲੀ ਰਾਜ ਨੇ ਕਿਹਾ ਕਿ ਟੀਮ ਨੂੰ ਗੇਂਦਬਾਜ਼ੀ 'ਚ ਸ਼ੁਰੂਆਤੀ ਸਫਲਤਾ ਜ਼ਰੂਰ ਮਿਲੀ ਪਰ ਨਿਊਜ਼ੀਲੈਂਡ ਦੇ ਬੱਲੇਬਾਜ਼ਾਂ ਨੇ ਚੰਗੀ ਸਾਂਝੇਦਾਰੀਆਂ ਕਰਕੇ ਆਪਣੀ ਟੀਮ ਨੂੰ ਮਜ਼ਬੂਤ ਸਥਿਤੀ 'ਤੇ ਪਹੁੰਚਾ ਦਿੱਤਾ। ਇਕ ਸਮੇਂ ਅਜਿਹਾ ਲਗ ਰਿਹਾ ਸੀ ਕਿ ਉਹ 280 ਤਕ ਪਹੁੰਚ ਜਾਣਗੇ ਪਰ ਅਸੀਂ ਵਾਪਸੀ ਕੀਤੀ।
ਮਿਤਾਲੀ ਨੇ ਕਿਹਾ ਕਿ ਜੇਕਰ ਇਸ ਪਿੱਚ ਦੀ ਗੱਲ ਕੀਤੀ ਜਾਵੇ ਤਾਂ ਇਹ ਪਿੱਛਾ ਕਰਨ ਯੋਗ ਸੀ, ਪਰ ਚੋਟੀ ਦੇ ਕ੍ਰਮ ਨੇ ਚੰਗੀ ਰਨ ਰੇਟ ਨਾਲ ਸਕੋਰ ਨਹੀਂ ਬਣਾਇਆ। ਸਾਨੂੰ ਕ੍ਰੀਜ਼ 'ਤੇ ਆ ਕੇ ਗਹਿਰੀ ਬੱਲੇਬਾਜ਼ੀ ਕਰਨ ਦੀ ਲੋੜ ਸੀ। ਬੱਲੇਬਾਜ਼ੀ ਨੂੰ ਹੋਰ ਬਿਹਤਰ ਕਰਨ ਦੀ ਲੋੜ ਹੈ। ਗੇਂਦਬਾਜ਼ਾਂ ਨੇ ਚੰਗਾ ਪ੍ਰਦਰਸ਼ਨ ਕੀਤਾ ਹੈ, ਉਨ੍ਹਾਂ ਨੇ ਪਿਛਲੇ ਮੈਚ 'ਚ ਵੀ ਚੰਗਾ ਪ੍ਰਦਰਸ਼ਨ ਕੀਤਾ ਸੀ। ਬੱਲੇਬਾਜ਼ੀ ਨੂੰ ਅੱਗੇ ਵਧਣਾ ਹੋਵੇਗਾ।
  ਖਾਸ ਖਬਰਾਂ