View Details << Back

Diljit Dosanjh Fan: ਜਦੋਂ ਗੋਰੀ ਨੇ ਦਿਲਜੀਤ ਦੋਸਾਂਝ ਨੂੰ ਜੱਫੀ ਪਾਈ

  Diljit Dosanjh Foreign female Fan: ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਦੇ ਅਹਿਮਦਾਬਾਦ ਵਿੱਚ ਹੋਏ ਸੰਗੀਤ ਸਮਾਗਮ ਦੌਰਾਨ ਇੱਕ ਅਜੀਬ ਘਟਨਾ ਵਾਪਰੀ। ਇੱਥੇ ਇੱਕ ਗੋਰੀ ਮਹਿਲਾ ਪ੍ਰਸ਼ੰਸਕ ਸਟੇਜ ’ਤੇ ਪਹੁੰਚ ਗਈ ਅਤੇ ਉਸ ਨੇ ਦਿਲਜੀਤ ਨੂੰ ਜੱਫੀ ਪਾਈ ਤੇ ‘ਕਿਸ’ ਕੀਤਾ। ਇਸ ਘਟਨਾ ਨੇ ਉੱਥੇ ਮੌਜੂਦ ਲੋਕਾਂ ਨੂੰ ਹੈਰਾਨ ਕਰ ਦਿੱਤਾ। ਇਸ ਦੀ ਵੀਡੀਓ ਹੁਣ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਤੇ ਟੀਮ ਦਿਲਜੀਤ ਨੇ ਵੀ ਇਸ ਦੀ ਵੀਡੀਓ ਇੰਸਟਾਗਰਾਮ ’ਤੇ ਸ਼ੇਅਰ ਕੀਤੀ ਹੈ।


ਸੰਗੀਤ ਸਮਾਗਮ ਦੀ ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ ਕਿ ਮਹਿਲਾ ਦਿਲਜੀਤ ਕੋਲ ਪਹੁੰਚਦੀ ਹੈ। ਜਦੋਂ ਇਹ ਔਰਤ ਨੇੜੇ ਆਉਂਦੀ ਹੈ ਤਾਂ ਦਿਲਜੀਤ ਪਹਿਲਾਂ ਆਪਣਾ ਹੱਥ ਉੱਪਰ ਕਰਕੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਦਿਖਾਈ ਦਿੰਦੇ ਹਨ ਪਰ ਬਾਅਦ ਵਿਚ ਉਹ ਔਰਤ ਦਿਲਜੀਤ ਨੂੰ ‘ਕਿਸ’ ਕਰ ਕੇ ਸਟੇਜ ਤੋਂ ਚਲੀ ਜਾਂਦੀ ਹੈ। ਦਿਲਜੀਤ ਦੀ ਟੀਮ ਨੇ ਵੀ ਇਸ ਪਲ ਦੀ ਵੀਡੀਓ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਹੈ। ਵੀਡੀਓ ਵਿੱਚ ਦਿਲਜੀਤ ਮਹਿਲਾ ਪ੍ਰਸ਼ੰਸਕ ਨਾਲ ਹਾਸਾ-ਮਜ਼ਾਕ ਕਰਦਾ ਨਜ਼ਰ ਆ ਰਿਹਾ ਹੈ। ਉਨ੍ਹਾਂ ਨੇ ਕਿਹਾ, ‘‘ਦੇਖੋ ਮੈਡਮ, ਗੋਰੇ ਵੀ ਭੰਗੜਾ ਪਾ ਰਹੇ ਹਨ। ਥੈਕਸ ਯੂ ਫਾਰ ਕਮਿੰਗ ਅਪ ਆਨ ਮਾਈ ਸ਼ੋਅ, ਮਾਈ ਇੰਗਲਿਸ਼ ਇਜ਼ ਨਾਟ ਹੈਂਡਸਮ, ਆਈ ਐਮ ਹੈਂਡਸਮ।’’

ਇਸ ਤੋਂ ਬਾਅਦ ਦਿਲਜੀਤ ਮੁੜ ਗੀਤ ਗਾਉਣ ਲਗ ਪਏ ਅਤੇ ਉਨ੍ਹਾਂ ਨੇ ਮਹਿਲਾ ਪ੍ਰਸ਼ੰਸਕ ਨੂੰ ਤੋਹਫ਼ਾ ਵੀ ਦਿੱਤਾ। ਸਟੇਜ ਤੋਂ ਜਾਣ ਤੋਂ ਪਹਿਲਾਂ ਮਹਿਲਾ ਨੇ ਉਨ੍ਹਾਂ ਨੂੰ ਜੱਫੀ ਪਾਈ ਅਤੇ ਕਿਸ ਕੀਤਾ।

  ਖਾਸ ਖਬਰਾਂ