View Details << Back

UN Climate Talks: ਸੰਯੁਕਤ ਰਾਸ਼ਟਰ ਜਲਵਾਯੂ ਗੱਲਬਾਤ ਵਿੱਚ ਕਿਸੇ ਵਿਆਪਕ ਸਮਝੌਤੇ ’ਤੇ ਨਾ ਬਣੀ ਸਹਿਮਤੀ

  ਤੁਰਕੀ ਵਿੱਚ ਸੰਯੁਕਤ ਰਾਸ਼ਟਰ ਦੀ ਜਲਵਾਯੂ ਵਾਰਤਾ (ਕੌਪ-31) ਹੰਗਾਮਾਪੂਰਨ ਰਹੀ ਅਤੇ ਆਲਮੀ ਤਪਸ਼ ਵਧਾਉਣ ਵਾਲੇ ਜੈਵਿਕ ਈਂਧਣ ਦਾ ਸਮਝੌਤੇ ਵਿੱਚ ਜ਼ਿਕਰ ਕਰਨ ਨੂੰ ਲੈ ਕੇ ਦੇਸ਼ਾਂ ਵਿਚਕਾਰ ਬਣੇ ਡੂੰਘੇ ਮਤਭੇਦਾਂ ਕਾਰਨ ਕੋਈ ਵੱਡਾ ਸਮਝੌਤਾ ਨਹੀਂ ਹੋ ਸਕਿਆ।


ਦੋ ਹਫ਼ਤੇ ਚੱਲੀ ਇਸ ਬੈਠਕ ਤੋਂ ਪਹਿਲਾਂ ਹੀ ਕੋਈ ਵੱਡੀ ਉਮੀਦ ਨਹੀਂ ਸੀ, ਪਰ ਜੈਵਿਕ ਈਂਧਣ ਨੂੰ ਸਮਝੌਤੇ ਵਿੱਚ ਸ਼ਾਮਲ ਕਰਨ ਅਤੇ ਜਲਵਾਯੂ ਫੰਡਾਂ ਸਮੇਤ ਹੋਰ ਅਹਿਮ ਮੁੱਦਿਆਂ ’ਤੇ ਅੜਿੱਕਾ ਬਰਕਰਾਰ ਰਿਹਾ। 'ਕੌਪ-31' ਵਾਰਤਾ ਮੁੱਖ ਸਮਝੌਤੇ—ਜਿਸ ਨੂੰ ਤਕਨੀਕੀ ਭਾਸ਼ਾ ਵਿੱਚ 'ਕਵਰ ਡਿਸੀਜ਼ਨ' ਕਿਹਾ ਜਾਂਦਾ ਹੈ—ਤੋਂ ਬਿਨਾਂ ਹੀ ਅੱਗੇ ਵਧਦੀ ਰਹੀ। ਹਾਲਾਂਕਿ, ਬੈਠਕ ਦੌਰਾਨ ਕੁਝ ਛੋਟੇ ਮੁੱਦਿਆਂ ’ਤੇ ਪਹਿਲਾਂ ਹੀ ਸਹਿਮਤੀ ਬਣ ਚੁੱਕੀ ਸੀ।

ਨਿਯਮਾਂ ਮੁਤਾਬਕ ਇਸ ਵਾਰਤਾ ਵਿੱਚ ਕਿਸੇ ਵੀ ਫੈਸਲੇ ਨੂੰ ਲਗਪਗ ਸਰਬਸੰਮਤੀ ਨਾਲ ਪਾਸ ਕਰਨਾ ਜ਼ਰੂਰੀ ਹੁੰਦਾ ਹੈ। ਕਈ ਦੇਸ਼ਾਂ ਅਤੇ 27 ਮੈਂਬਰੀ ਯੂਰਪੀਅਨ ਯੂਨੀਅਨ ਨੇ ਤੁਰਕੀ ਤੇ ਅਸਟਰੇਲੀਆ ਦੀ ਸਾਂਝੀ ਅਗਵਾਈ ਹੇਠ ਪੇਸ਼ ਕੀਤੇ ਗਏ ਅੰਤਿਮ ਖਰੜੇ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ, ਕਿਉਂਕਿ ਇਸ ਵਿੱਚ ਜੈਵਿਕ ਈਂਧਣ ਬਾਰੇ ਕੋਈ ਜ਼ਿਕਰ ਨਹੀਂ ਸੀ।


ਦੂਜੇ ਪਾਸੇ, ਜ਼ਿਆਦਾਤਰ ਦੇਸ਼ਾਂ ਦਾ ਮੰਨਣਾ ਸੀ ਕਿ ਵਾਰਤਾ ਨੂੰ ਟੁੱਟਣ ਤੋਂ ਬਚਾਉਣ ਲਈ ਕਿਸੇ ਨਾ ਕਿਸੇ ਨਤੀਜੇ ’ਤੇ ਪਹੁੰਚਣਾ ਜ਼ਿਆਦਾ ਜ਼ਰੂਰੀ ਹੈ, ਜਿਸ ਕਾਰਨ ਉਨ੍ਹਾਂ ਨੇ ਨਾ ਚਾਹੁੰਦਿਆਂ ਵੀ ਇਸ ਅੰਤਿਮ ਪ੍ਰਸਤਾਵ ਨੂੰ ਸਵੀਕਾਰ ਕਰ ਲਿਆ। ਰੂਸ ਅਤੇ ਸਾਊਦੀ ਅਰਬ ਉਨ੍ਹਾਂ ਦੇਸ਼ਾਂ ਵਿੱਚ ਸ਼ਾਮਲ ਸਨ, ਜਿਨ੍ਹਾਂ ਨੇ ਦਸਤਾਵੇਜ਼ ਵਿੱਚ ਜੈਵਿਕ ਈਂਧਣ ਦਾ ਜ਼ਿਕਰ ਨਾ ਆਉਣ ਦੇਣ ਲਈ ਪੂਰਾ ਜ਼ੋਰ ਲਾਇਆ।

  ਖਾਸ ਖਬਰਾਂ