View Details << Back

US midterm elections: ਮੱਧਕਾਲੀ ਚੋਣ ਤੋਂ ਪਹਿਲਾਂ ਅਮਰੀਕਾ ਵਲੋਂ ਕੈਨੇਡਾ ਨਾਲ ਵਪਾਰਕ ਸਬੰਧ ਸੁਧਾਰਨ ਦੇ ਯਤਨ

  ਵਾਈਟ ਹਾਊਸ ਵਲੋਂ ਜਾਰੀ ਸੂਚਨਾ ਮੁਤਾਬਿਕ ਟਰੰਪ ਪ੍ਰਸਾਸ਼ਨ ਨੇ 3 ਨਵੰਬਰ ਨੂੰ ਹੋਣ ਵਾਲੀਆਂ ਮੱਧਕਾਲੀ ਚੋਣਾਂ (US midterm elections) ਵਿੱਚ ਲੋਕਾਂ ਦੇ ਮੂਡ ਨੂੰ ਦੇਖਦੇ ਹੋਏ ਕੈਨੇਡਾ ਨਾਲ ਵਪਾਰਕ ਸਬੰਧ ਸੁਧਾਰਨ ਦੇ ਯਤਨਾਂ ਤਹਿਤ ਕੈਨੇਡਾ ਤੋਂ ਆਉਂਦੀਆਂ 50 ਵਸਤਾਂ ਨੂੰ 31 ਅਕਤੂਬਰ ਤੋਂ ਟੈਰਿਫ ਮੁਕਤ ਕੀਤੇ ਜਾਣ ਦੇ ਫੈਸਲੇ ਬਾਰੇ ਬਿਆਨ ਜਾਰੀ ਕੀਤਾ ਹੈ।

ਪਰ ਨਾਲ ਹੀ ਕੁਝ ਅਜਿਹੀਆਂ ਵਸਤਾਂ ਨੂੰ ਟੈਰਿਫ ਸੂਚੀ ਵਿੱਚ ਸ਼ਾਮਲ ਕੀਤਾ ਹੈ, ਜੋ ਆਮ ਕਰਕੇ ਬਹੁਤ ਘੱਟ ਮਾਤਰਾ ਵਿੱਚ ਕੈਨੇਡਾ ਤੋਂ ਅਮਰੀਕਾ ਜਾਂਦੀਆਂ ਹਨ। ਕੈਨੇਡਾ ਦੇ ਪ੍ਰਧਾਨ ਮੰਤਰੀ ਜੋ ਇਸ ਵੇਲੇ ਇਟਲੀ ਦੇ ਦੌਰੇ ਤੇ ਇਸਤਾਨਬੁਲ ਵਿੱਚ ਹਨ, ਵੱਲੋਂ ਇਸ ਨੂੰ ਦੋਹਾਂ ਦੇਸ਼ਾਂ ਦੇ ਵਪਾਰਕ ਸਬੰਧਾਂ ਵੱਲ ਲਿਆ ਗਿਆ ਚੰਗਾ ਕਦਮ ਕਰਾਰ ਦਿੱਤਾ ਹੈ। ਪਰ ਨਾਲ ਹੀ ਉਨ੍ਹਾਂ ਕਿਹਾ ਕਿ ਇਸ ਸਮਝੌਤੇ ਤੇ ਦਸਤਖ਼ਤਾਂ ਤੋਂ ਪਹਿਲਾਂ ਕੈਨੇਡਾ ਸਰਕਾਰ ਇਸ ਦੇ ਦੂਰ ਅੰਦੇਸ਼ੀ ਪ੍ਰਭਾਵਾਂ ਦਾ ਧਿਆਨ ਜਰੂਰ ਰੱਖੇਗੀ।

 ਉੱਧਰ ਦੋਹਾਂ ਦੇਸ਼ਾਂ ਦੇ ਸਿਆਸੀ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਡੋਨਲਡ ਟਰੰਪ ਸਰਕਾਰ ਵਲੋਂ 3 ਨਵੰਬਰ ਨੂੰ ਹੋਣ ਵਾਲੀਆਂ ਮੱਧਕਾਲੀ ਚੋਣਾਂ ਵਿੱਚ ਅਮਰੀਕਨ ਵੋਟਰਾਂ ਦੇ ਵਿਗੜੇ ਹੋਏ ਮੂਡ ਬਾਰੇ ਜਾਣ ਚੁੱਕੇ ਹਨ ਤੇ ਉਨ੍ਹਾਂ ਨੂੰ ਖੁਸ਼ ਕਰਨ ਦੇ ਕਦਮਾਂ ਚੋਂ ਇਹ ਵੀ ਇੱਕ ਯਤਨ ਹੈ।

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ “ ਅਸੀਂ ਅਜੇ ਵੀ ਵਪਾਰਕ ਸੌਦੇਬਾਜੀ ਉੱਤੇ ਗੱਲਬਾਤ ਕਰਨ ਲਈ ਚੰਗੀ ਨੀਅਤ ਨਾਲ ਬੈਠਣ ਲਈ ਤਿਆਰ ਹਾਂ ਤੇ ਕੈਨੇਡਾ ਦੇ ਹਿਤਾਂ ਲਈ ਸੋਚਦਿਆਂ ਸਮੇਂ ਦੀ ਪਰਵਾਹ ਨਹੀਂ ਕਰਦੇ।” ਜਦੋਂ ਪ੍ਰਧਾਨ ਮੰਤਰੀ ਨੂੰ ਪੁੱਛਿਆ ਗਿਆ ਕਿ ਵਪਾਰ ਸਮਝੌਤੇ ਵਿੱਚ ਸਮੇਂ ਦੀ ਕਿੰਨੀ ਮਹੱਤਤਾ ਹੈ ਤਾਂ ਕਾਰਨੀ ਨੇ ਕਿਹਾ ਕਿ ਜੇ ਅਮਰੀਕੀ ਲੋਕ ਚੰਗੀ ਨੀਅਤ ਨਾਲ ਗੱਲਬਾਤ ਕਰਨ ਲਈ ਤਿਆਰ ਹੋਣ ਤਾਂ ਕੈਨੇਡਾ “ਹਰ ਵੀ ਅੜਿੱਕੇ ਢਿੱਲੇ ਕਰ ਦੇਵੇਗਾ”, ਪਰ ਮਿੱਡਟਰਮ ਚੋਣਾਂ ਤੋਂ ਪਹਿਲਾਂ ਇਹ ਸੰਭਵ ਹੋਣ ਦੀ ਸੰਭਾਵਨਾ ਅਮਰੀਕਾ ਉੱਤੇ ਨਿਰਭਰ ਕਰਦੀ ਹੈ ਅਤੇ ਇਸ ਉੱਤੇ ਕੋਈ ਭਵਿੱਖਬਾਣੀ ਕਰਨਾ ਥੋੜਾ ਔਖਾ ਹੈ।” ਕੈਨੇਡਾ ਪ੍ਰਧਾਨ ਮੰਤਰੀ ਦਫ਼ਤਰ ਨੇ ਇਹ ਦੱਸਿਆ ਕਿ ਦੋ ਦਿਨ ਪਹਿਲਾਂ ਅਮਰੀਕਨ ਰਾਸ਼ਟਰਪਤੀ ਨੇ ਮਾਰਕ ਕਾਰਨੀ ਨਾਲ ਲੰਮਾ ਸਮਾਂ ਗੱਲਬਾਤ ਕੀਤੀ ਸੀ।

ਗੌਰਤਲਬ ਹੈ ਕਿ ਅਮਰੀਕਾ ਵਿੱਚ ਰਾਸ਼ਟਰਪਤੀ ਅਤੇ ਹਾਊਸ ਆਫ ਰਿਪਰਿਜੈਂਟਿਵ ਹਾਊਸ ਦੇ ਸਾਰੇ 435 ਮੈਂਬਰਾਂ ਅਤੇ ਸੈਨੇਟ ਦੇ 100 ਸੈਨੇਟਰਾਂ ਚੋਂ ਇੱਕ ਤਿਹਾਈ ਦੀ ਚੋਣ ਚਾਰ ਸਾਲ ਬਾਅਦ ਕੀਤੀ ਜਾਂਦੀ ਹੈ। ਜਿਸ ਦੌਰਾਨ ਰਾਸ਼ਟਰਪਤੀ ਕੋਲ ਸਭ ਤਾਕਤਾਂ ਰਹਿੰਦੀਆਂ ਹਨ। ਉਸ ਤੋਂ ਦੋ ਸਾਲ ਬਾਅਦ ਮੱਧਕਾਲੀ ਚੋਣਾਂ ਕਰਾਈਆਂ ਜਾਂਦੀਆਂ ਹਨ ਹਨ। ਇਨ੍ਹਾਂ ਚੋਣਾਂ ਮੌਕੇ ਵੋਟਰਾਂ ਦਾ ਮੂਡ ਵੇਖਿਆ ਜਾਂਦਾ ਹੈ, ਜਿਸ ਵਿੱਚ ਜੇ ਰਾਸ਼ਟਰਪਤੀ ਚੋਣ ਹਾਰ ਜਾਵੇ ਤਾਂ ਉਹ ਅਗਲੇ ਦੋ ਸਾਲ ਰਾਸ਼ਟਰਪਤੀ ਤਾਂ ਬਣਿਆ ਰਹਿੰਦਾ ਹੈ, ਪਰ ਸ਼ਕਤੀਆਂ ਪੱਖੋਂ ਉਸ ਦੇ ਪਰ ਕੁਤਰ ਜਾਂਦੇ ਹਨ ਭਾਵ ਉਹ ਮਨਆਈਆਂ ਨਹੀਂ ਕਰ ਸਕਦਾ।

 ਇਸ ਤਰ੍ਹਾਂ ਦੋ ਸਾਲ ਬਾਅਦ ਹੋਣ ਵਾਲੀਆਂ ਮੱਧਕਾਲੀ ਚੋਣਾਂ ’ਚ ਇੱਕ ਤਿਹਾਈ ਸੈਨੇਟਰਾਂ ਦੀ ਥਾਂ ਹੋਰਾਂ ਦੀ ਚੋਣ ਹੁੰਦੀ ਹੈ ਤੇ ਦੂੱਜੇ ਹਾਊਸ ਵਿੱਚ ਖਾਲੀ ਸੀਟਾਂ ਭਰਨ ਲਈ ਚੋਣ ਹੁੰਦੀ ਹੈ। ਇਸ ਵੇਲੇ 435 ਮੈਂਬਰੀ ਹਾਊਸ ਵਿੱਚ ਸਤਾਧਾਰੀ ਰਿਪਬਲਿਕਨ ਪਾਰਚੀ ਕੋਲ 218 ਅਤੇ ਵਿਰੋਧੀ ਡੈਮੋਕ੍ਰੈਟਿਕਾਂ ਕੋਲ 214 ਅਤੇ ਅਜਾਦ ਕੋਲ ਇੱਕ ਸੀਟ ਹੈ। ਦੋ ਸੀਟਾਂ ਖਾਲੀ ਹਨ। ਇਸੇ ਤਰਾਂ ਸੈਨੇਟ ਵਿੱਚ ਸਤਾਧਾਰੀਆਂ ਕੋਲ 53 ਅਤੇ ਵਿਰੋਧੀਆਂ ਕੋਲ 45 + 2 (ਅਜਾਦ ਡੈਮਕ੍ਰਿਟਿਕ ਪੱਖੀ) ਹਨ। ਯਨੀ ਦੋਹਾਂ ਸਦਨਾਂ ਵਿੱਚ 53 – 47 ਦਾ ਫਸਵਾਂ ਮੁਕਾਬਲਾ ਹੈ।

3 ਨਵੰਬਰ ਨੂੰ ਜੇ ਰਾਸ਼ਟਰਪਤੀ ਡੋਨਲਡ ਟਰੰਪ ਆਪਣੇ ਵਿਰੋਧੀ ਟੋਨੀ ਤੋਂ ਘੱਟ ਵੋਟਾਂ ਲੈਂਦੇ ਹਨ ਅਤੇ ਦੋਹਾਂ ਹਾਊਸਾਂ ਦਾ ਸੰਤੁਲਨ ਵੀ ਪਹਿਲੇ ਤੋਂ ਵਿਗੜਦਾ ਹੈ ਤਾਂ ਰਾਸ਼ਟਰਪਤੀ ਤੋਂ ਮਨ ਮਰਜੀ ਦੇ ਫੈਸਲੇ ਲੈਣ ਦਾ ਹੱਕ ਖੁਸ ਜਾਂਦਾ ਹੈ ਤੇ ਦੇਸ਼ ਦੀਆਂ ਵਿਦੇਸ਼ ਨੀਤੀਆਂ ਸਮੇਤ ਹੋਰ ਕੰਮਾਂ ਵਿੱਚ ਕਿਸੇ ਬਦਲਾਉ ਜਾਂ ਵੱਡੇ ਨੀਤੀਗਤ ਫੈਸਲੇ ਲਈ ਹਾਊਸ ਅਤੇ ਸੈਨੇਟ ਤੋਂ ਮਨਜੂਰੀ ਲੈਣੀ ਪੈਂਦੀ ਹੈ।

  ਖਾਸ ਖਬਰਾਂ