View Details << Back

Israel Lebanon conflict ਇਜ਼ਰਾਇਲੀ ਫ਼ੌਜ ਵੱਲੋਂ ਲੈਬਨਾਨ ਦੇ ਇਤਿਹਾਸਕ ਕਿਲ੍ਹੇ ’ਤੇ ਕਬਜ਼ਾ

  ਇਜ਼ਰਾਇਲੀ ਫ਼ੌਜ ਨੇ ਦੱਖਣੀ ਲੈਬਨਾਨ ਵਿੱਚ ਵੱਡੀ ਕਾਰਵਾਈ ਕਰਦਿਆਂ ਰਣਨੀਤਕ ਤੌਰ ’ਤੇ ਅਹਿਮ ਪਹਾੜੀ ਅਤੇ ਉਸ ’ਤੇ ਬਣੇ ਇਤਿਹਾਸਕ ਬਿਊਫੋਰਟ ਕਿਲ੍ਹੇ ਉਪਰ ਕਬਜ਼ਾ ਕਰ ਲਿਆ ਹੈ। ਪਿਛਲੀ ਇਕ ਚੌਥਾਈ ਸਦੀ ਵਿੱਚ ਲੈਬਨਾਨ ਦੇ ਅੰਦਰ ਇਜ਼ਰਾਈਲ ਦੀ ਇਹ ਸਭ ਤੋਂ ਡੂੰਘੀ ਘੁਸਪੈਠ ਹੈ। ਨਬਾਤਿਯੇਹ ਸ਼ਹਿਰ ਨੇੜੇ ਸਥਿਤ ਇਸ ਕਿਲ੍ਹੇ ’ਤੇ ਕਬਜ਼ਾ ਹਿਜ਼ਬੁੱਲਾ ਨਾਲ ਕਈ ਦਿਨਾਂ ਦੀ ਭਿਆਨਕ ਲੜਾਈ ਅਤੇ ਹਵਾਈ ਹਮਲਿਆਂ ਤੋਂ ਬਾਅਦ ਹੋਇਆ ਹੈ। ਰੱਖਿਆ ਮੰਤਰੀ ਇਸਰਾਈਲ ਕਾਟਜ਼ ਨੇ ‘ਐਕਸ’ ’ਤੇ ਪੁਸ਼ਟੀ ਕੀਤੀ ਕਿ ਕਿਲ੍ਹੇ ਉਪਰ ਇਜ਼ਰਾਇਲੀ ਝੰਡਾ ਲਹਿਰਾ ਦਿੱਤਾ ਗਿਆ ਹੈ। ਇਹ ਕਾਰਵਾਈ ਉਸ ਸਮੇਂ ਹੋਈ ਹੈ ਜਦੋਂ ਵਾਸ਼ਿੰਗਟਨ ਵਿੱਚ ਦੋਵੇਂ ਮੁਲਕਾਂ ਵਿਚਾਲੇ ਸ਼ਾਂਤੀ ਵਾਰਤਾ ਚੱਲ ਰਹੀ ਹੈ। ਇਸ ਤੋਂ ਪਹਿਲਾਂ ਇਜ਼ਰਾਈਲ ਨੇ 1982 ਵਿੱਚ ਇਸ ਕਿਲ੍ਹੇ ’ਤੇ ਕਬਜ਼ਾ ਕੀਤਾ ਸੀ, ਜਿਸ ਨੂੰ 2000 ਵਿੱਚ ਖ਼ਾਲੀ ਕਰ ਦਿੱਤਾ ਗਿਆ ਸੀ।
  ਖਾਸ ਖਬਰਾਂ