View Details << Back

Japan Philippines Relations: ਜਪਾਨ ਵੱਲੋਂ ਫਿਲਪੀਨਜ਼ ਦੇ ਰਾਸ਼ਟਰਪਤੀ ਦਾ ਨਿੱਘਾ ਸਵਾਗਤ

  ਫਿਲਪੀਨਜ਼ ਦੇ ਰਾਸ਼ਟਰਪਤੀ ਫਰਡੀਨੈਂਡ ਮਾਰਕੋਸ ਜੂਨੀਅਰ ਜਪਾਨ ਦੇ ਚਾਰ ਦਿਨਾ ਸਰਕਾਰੀ ਦੌਰੇ ’ਤੇ ਹਨ, ਜਿੱਥੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ, ਜਿਸ ਵਿੱਚ ਸ਼ਾਹੀ ਮਹਿਲ ਦਾ ਰਾਤਰੀ ਭੋਜ ਵੀ ਸ਼ਾਮਲ ਹੈ। ਇਸ ਦੌਰੇ ਤੋਂ ਸਪੱਸ਼ਟ ਸੰਦੇਸ਼ ਮਿਲਦਾ ਹੈ ਕਿ ਟੋਕੀਓ ਉਸ ਦੇਸ਼ ਨਾਲ ਆਪਣੇ ਸਬੰਧ ਹੋਰ ਮਜ਼ਬੂਤ ​​ਕਰਨ ਲਈ ਕਾਹਲਾ ਹੈ, ਜਿਸ ਨੂੰ ਉਹ ਏਸ਼ੀਆ ਵਿੱਚ ਚੀਨ ਦੀਆਂ ਫ਼ੌਜੀ ਗਤੀਵਿਧੀਆਂ ਦੇ ਡਰ ਦਰਮਿਆਨ ਅਹਿਮ ਰੱਖਿਆ ਭਾਈਵਾਲ ਅਤੇ ਹਥਿਆਰਾਂ ਦੇ ਵੱਡੇ ਗਾਹਕ ਵਜੋਂ ਦੇਖਦਾ ਹੈ। ਮਾਰਕੋਸ ਦਾ ਇਹ ਦੌਰਾ ਭਲਕੇ ਉਨ੍ਹਾਂ ਦੀ ਵਾਪਸੀ ਨਾਲ ਖ਼ਤਮ ਹੋਵੇਗਾ।

ਇਸ ਦੌਰੇ ਦੌਰਾਨ ਬੀਤੇ ਦਿਨ ਉਨ੍ਹਾਂ ਸਮਰਾਟ ਨਾਰੂਹੀਤੋ ਨਾਲ ਮੁਲਾਕਾਤ ਕੀਤੀ, ਜਿਨ੍ਹਾਂ ਉਨ੍ਹਾਂ ਨੂੰ ਜਪਾਨ ਦੇ ਸਰਵਉੱਚ ਸਨਮਾਨਾਂ ਵਿੱਚੋਂ ਇੱਕ ‘ਗਰੈਂਡ ਕਾਰਡਨ ਆਫ ਦਿ ਸੁਪਰੀਮ ਆਰਡਰ ਆਫ ਦਿ ਕ੍ਰਿਸੈਂਥਮਮ’ ਨਾਲ ਨਿਵਾਜਿਆ। ਅੱਜ ਮਾਰਕੋਸ ਨੇ ਜਪਾਨ ਦੀ ਪ੍ਰਧਾਨ ਮੰਤਰੀ ਸਾਨੇ ਤਾਕਾਇਚੀ ਨਾਲ ਗੱਲਬਾਤ ਕੀਤੀ, ਜਿਸ ਦੌਰਾਨ ਉਹ ਰੱਖਿਆ, ਹਥਿਆਰਾਂ ਅਤੇ ਹੋਰ ਖੇਤਰਾਂ ਵਿੱਚ ਸਹਿਯੋਗ ਹੋਰ ਮਜ਼ਬੂਤ ​​ਕਰਨ ’ਤੇ ਸਹਿਮਤ ਹੋਏ। ਦੋਵੇਂ ਦੇਸ਼ ਆਪਣੇ ਫ਼ੌਜੀ ਸਬੰਧਾਂ ਨੂੰ ਮਜ਼ਬੂਤ ​​ਕਰਦੇ ਹੋਏ ਚੀਨ ਨੂੰ ਚੰਗੀ ਤਰ੍ਹਾਂ ਧਿਆਨ ਵਿੱਚ ਰੱਖ ਰਹੇ ਹਨ। ਜਪਾਨੀ ਸੰਸਦ ਦੇ ਉਪਰਲੇ ਸਦਨ ਨੂੰ ਸੰਬੋਧਨ ਕਰਦੇ ਹੋਏ ਮਾਰਕੋਸ ਨੇ ਕਿਹਾ ਕਿ ਉਨ੍ਹਾਂ ਦੇ ਦੇਸ਼ ਅਤੇ ਜਪਾਨ ਨੇ ਜਪਾਨ ਦੇ ਯੁੱਧ ਕਾਲ ਦੇ ਹਮਲਿਆਂ ਦੇ ਜ਼ਖ਼ਮਾਂ ਨੂੰ ਭੁਲਾ ਕੇ ਸਹਿਯੋਗ ਨੂੰ ਚੁਣਿਆ ਹੈ। ਮਾਰਕੋਸ ਨੇ ਕਿਹਾ ਕਿ ਰੱਖਿਆ, ਆਰਥਿਕ ਸੁਰੱਖਿਆ ਅਤੇ ਹੋਰ ਆਲਮੀ ਚੁਣੌਤੀਆਂ ਵਿੱਚ ‘ਡੂੰਘੇ ਸਹਿਯੋਗ ਦੀਆਂ ਵੱਡੀਆਂ ਸੰਭਾਵਨਾਵਾਂ’ ਹਨ।
  ਖਾਸ ਖਬਰਾਂ