View Details << Back

Vice Admiral Sanjay Vatsayan ਨੇ ਫਲੈਗ ਆਫਿਸਰ ਕਮਾਂਡਿੰਗ-ਇਨ-ਚੀਫ ਦਾ ਅਹੁਦਾ ਸੰਭਾਲਿਆ

  ਉਪ ਮੁਖੀ ਸੰਜੈ ਵਾਤਸਾਇਨ ਨੇ ਅੱਜ ਪੱਛਮੀ ਜਲ ਸੈਨਾ ਕਮਾਨ (ਡਬਲਿਊ ਐੱਨ ਸੀ) ਦੇ ਫਲੈਗ ਆਫਿਸਰ ਕਮਾਂਡਿੰਗ-ਇਨ-ਚੀਫ਼ ਦਾ ਅਹੁਦਾ ਸੰਭਾਲ ਲਿਆ ਹੈ। ਉਹ ਉਪ ਮੁਖੀ ਕ੍ਰਿਸ਼ਨਾ ਸਵਾਮੀਨਾਥਨ ਦੀ ਥਾਂ ਲੈਣਗੇ ਜੋ 31 ਮਈ ਤੋਂ ਅਗਲੇ ਜਲ ਸੈਨਾ ਮੁਖੀ ਹੋਣਗੇ। ਇਸ ਸਬੰਧੀ ਜਾਰੀ ਬਿਆਨ ਅਨੁਸਾਰ ਕਮਾਂਡਿੰਗ-ਇਨ-ਚੀਫ਼ ਵਜੋਂ ਆਪਣੀ ਨਿਯੁਕਤੀ ਤੋਂ ਪਹਿਲਾਂ ਵਾਤਸਾਇਨ ਨੇ ਜਲ ਸੈਨਾ ਹੈੱਡਕੁਆਰਟਰ ਵਿੱਚ ਜਲ ਸੈਨਾ ਦੇ 47ਵੇਂ ਉਪ ਮੁਖੀ ਵਜੋਂ ਕੰਮ ਕੀਤਾ, ਜਿਥੇ ਉਹ ਭਾਰਤੀ ਜਲ ਸੈਨਾ ਦੀ ਤਾਕਤ, ਵਿਕਾਸ ਅਤੇ ਭਵਿੱਖ ਦੀਆਂ ਤਿਆਰੀਆਂ ਲਈ ਜ਼ਿੰਮੇਵਾਰ ਸਨ। ਕੌਮੀ ਰੱਖਿਆ ਅਕਾਦਮੀ, ਖੜਕਵਾਸਲਾ ਪੁਣੇ ਦੇ ਸਾਬਕਾ ਵਿਦਿਆਰਥੀ ਫਲੇੈਗ ਅਫਸਰ ਪਹਿਲੀ ਜਨਵਰੀ 1988 ਨੂੰ ਭਾਰਤੀ ਜੈਲ ਸੈਨਾ ਵਿੱਚ ਭਰਤੀ ਹੋਏ ਸੀ।
  ਖਾਸ ਖਬਰਾਂ