View Details << Back

ਰੱਖਿਆ ’ਚ ਆਤਮ-ਨਿਰਭਰਤਾ ਰਣਨੀਤਕ ਲੋੜ: Air Chief Marshal

  ਭਾਰਤੀ ਹਵਾਈ ਸੈਨਾ ਦੇ ਮੁਖੀ ਏਅਰ ਚੀਫ ਮਾਰਸ਼ਲ ਏ ਪੀ ਸਿੰਘ ਨੇ ਮਜ਼ਬੂਤ ​​ਸਵਦੇਸ਼ੀ ਰੱਖਿਆ ਸਮਰੱਥਾਵਾਂ ਨੂੰ ਵਿਕਸਤ ਕਰਨ ਲਈ ਆਤਮ-ਨਿਰਭਰਤਾ ਨੂੰ ਰਣਨੀਤਕ ਲੋੜ ਦੱਸਿਆ ਹੈ। ਉਹ ਇੱਥੇ 48ਵੇਂ ਫਲਾਈਟ ਟੈਸਟ ਕੋਰਸ ਦੇ ਗ੍ਰੈਜੂਏਸ਼ਨ ਮਾਰਚਿੰਗ ਸਬੰਧੀ ਸਮਾਰੋਹ ਦੌਰਾਨ ਸੰਬੋਧਨ ਕਰ ਰਹੇ ਸਨ। ਏਅਰ ਫੋਰਸ ਟੈਸਟ ਪਾਇਲਟਸ ਸਕੂਲ (ਏ ਐੱਫ ਟੀ ਪੀ ਐੱਸ) ਤੋਂ 48 ਹਫ਼ਤਿਆਂ ਦੇ ਸਖ਼ਤ ਬਹੁ-ਅਨੁਸ਼ਾਸਨੀ ਸਿਖਲਾਈ ਪਾਠਕ੍ਰਮ ਨੂੰ ਪੂਰਾ ਕਰਨ ਤੋਂ ਬਾਅਦ 48ਵੇਂ ਫਲਾਈਟ ਟੈਸਟ ਕੋਰਸ ਦੇ 11 ਟੈਸਟ ਪਾਇਲਟ ਅਤੇ ਛੇ ਫਲਾਈਟ ਟੈਸਟ ਇੰਜਨੀਅਰ ਗ੍ਰੈਜੂਏਟ ਹੋਏ।

ਅੱਜ ਜਾਰੀ ਅਧਿਕਾਰਤ ਬਿਆਨ ਅਨੁਸਾਰ, ਇਸ ਸਾਲ ਗ੍ਰੈਜੂਏਟ ਹੋਣ ਵਾਲੇ ਕੋਰਸ ਵਿੱਚ 17 ਅਧਿਕਾਰੀਆਂ ਦਾ ਸਮੂਹ ਸ਼ਾਮਲ ਸੀ, ਜਿਸ ਵਿੱਚੋਂ 14 ਅਧਿਕਾਰੀ ਭਾਰਤੀ ਹਵਾਈ ਸੈਨਾ ਦੇ, ਇੱਕ ਅਧਿਕਾਰੀ ਭਾਰਤੀ ਥਲ ਸੈਨਾ ਦਾ ਅਤੇ ਦੋ ਅਧਿਕਾਰੀ ਭਾਰਤੀ ਜਲ ਸੈਨਾ ਦੇ ਸਨ। ਇਹ ਗ੍ਰੈਜੂਏਟ ਏਅਰਕ੍ਰਾਫਟ ਐਂਡ ਸਿਸਟਮਜ਼ ਟੈਸਟਿੰਗ ਐਸਟੈਬਲਿਸ਼ਮੈਂਟ ਦੇ ਏਵੀਏਸ਼ਨ ਵਿੰਗ ਵਿੱਚ ਸ਼ਾਮਲ ਹੋਣਗੇ, ਜੋ ਭਾਰਤੀ ਹਵਾਈ ਸੈਨਾ ਦੀਆਂ ਪ੍ਰਮੁੱਖ ਇਕਾਈਆਂ ਵਿੱਚੋਂ ਇੱਕ ਹੈ। ਬਿਆਨ ਵਿੱਚ ਕਿਹਾ ਗਿਆ ਹੈ, ‘‘ਮਜ਼ਬੂਤ ​​ਸਵਦੇਸ਼ੀ ਰੱਖਿਆ ਸਮਰੱਥਾਵਾਂ ਦੇ ਵਿਕਾਸ ਲਈ ਆਤਮ-ਨਿਰਭਰਤਾ ਨੂੰ ਰਣਨੀਤਕ ਲੋੜ ਵਜੋਂ ਦਰਸਾਉਂਦੇ ਹੋਏ ਏਅਰ ਚੀਫ ਮਾਰਸ਼ਲ ਏ ਪੀ ਸਿੰਘ ਨੇ ਉਸ ਵੱਡੀ ਜ਼ਿੰਮੇਵਾਰੀ ’ਤੇ ਰੋਸ਼ਨੀ ਪਾਈ ਜੋ ਟੈਸਟ ਕਰੂ (ਪਾਇਲਟਾਂ ਤੇ ਇੰਜਨੀਅਰਾਂ) ਨੂੰ ਦੇਸ਼ ਦੀ ਸਵਦੇਸ਼ੀਕਰਨ ਮੁਹਿੰਮ ਨੂੰ ਵਧਾਉਣ ਅਤੇ ਐਰੋਸਪੇਸ ਈਕੋਸਿਸਟਮ ਨੂੰ ਮਜ਼ਬੂਤ ​​ਕਰਨ ਲਈ ਚੁੱਕਣੀ ਪਵੇਗੀ।’’ ਹਵਾਈ ਸੈਨਾ ਮੁਖੀ ਨੇ ਸਾਜ਼ੋ-ਸਾਮਾਨ ਦੀ ਸੁਰੱਖਿਆ ਅਤੇ ਗੁਣਵੱਤਾ ਦੇ ਉੱਚੇ ਮਿਆਰ ਬਰਕਰਾਰ ਰੱਖਦੇ ਹੋਏ, ਡਿਜ਼ਾਈਨ ਤੋਂ ਡਿਲਿਵਰੀ ਵਾਲਾ ਸਮਾਂ ਘਟਾਉਣ ਦੀ ਲੋੜ ’ਤੇ ਵੀ ਜ਼ੋਰ ਦਿੱਤਾ।
  ਖਾਸ ਖਬਰਾਂ