View Details << Back

ਇਜ਼ਰਾਈਲ ਹਮਲੇ ਤੇਜ਼ ਕਰਨ ਅਤੇ ਟਰੰਪ ਸਮੇਟਣ ਦੇ ਹਾਮੀ

  ਪੱਛਮੀ ਏਸ਼ੀਆ ’ਚ ਜੰਗ ਕਾਰਨ ਤੇਲ ਅਤੇ ਗੈਸ ਦੇ ਸੰਕਟ ਨੇ ਪੂਰੀ ਦੁਨੀਆ ਹਿਲਾ ਦਿੱਤਾ ਹੈ ਪਰ ਇਰਾਨ ’ਤੇ ਹਮਲਿਆਂ ਨੂੰ ਲੈ ਕੇ ਇਜ਼ਰਾਈਲ ਅਤੇ ਅਮਰੀਕਾ ਵਿਚਾਲੇ ਮੱਤਭੇਦ ਸਾਹਮਣੇ ਆ ਗਏ ਹਨ। ਇਜ਼ਰਾਈਲ ਦੇ ਰੱਖਿਆ ਮੰਤਰੀ ਇਸਰਾਈਲ ਕਾਟਜ਼ ਨੇ ਆਉਂਦੇ ਹਫ਼ਤੇ ’ਚ ਇਰਾਨ ਖ਼ਿਲਾਫ਼ ਹਮਲੇ ਤੇਜ਼ ਕਰਨ ਦਾ ਐਲਾਨ ਕੀਤਾ ਹੈ ਜਦਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਉਹ ਪੱਛਮੀ ਏਸ਼ੀਆ ’ਚ ਫ਼ੌਜੀ ਕਾਰਵਾਈ ਸਮੇਟਣ ਬਾਰੇ ਵਿਚਾਰ ਕਰ ਰਹੇ ਹਨ। ਉਂਝ ਜੰਗ ਰੁਕਣ ਦਾ ਕੋਈ ਸੰਕੇਤ ਦਿਖਾਈ ਨਹੀਂ ਦੇ ਰਿਹਾ।

ਇਸ ਦੌਰਾਨ ਇਰਾਨੀ ਸਦਰ ਮਸੂਦ ਪੇਜ਼ੇਸ਼ਕੀਅਨ ਨੇ ਕਿਹਾ ਕਿ ਮੁਲਕ ਦਾ ਆਪਣੇ ਗੁਆਂਢੀਆਂ ਨਾਲ ਕੋਈ ਵੈਰ-ਵਿਰੋਧ ਨਹੀਂ ਹੈ ਅਤੇ ਮੱਤਭੇਦਾਂ ਦਾ ਲਾਹਾ ਸਿਰਫ਼ ਇਜ਼ਰਾਈਲ ਨੂੰ ਮਿਲ ਰਿਹਾ ਹੈ। ਇਰਾਨ ਨੇ ਆਪਣੇ ਖ਼ੁਫ਼ੀਆ ਮੰਤਰੀ ਇਸਮਾਈਲ ਖ਼ਤੀਬ ਅਤੇ ਰੈਵੋਲਿਊਸ਼ਨਰੀ ਗਾਰਡ ਦੇ ਤਰਜਮਾਨ ਅਲੀ ਮੁਹੰਮਦ ਨਾਇਨੀ ਦਾ ਜਨਾਜ਼ਾ ਕੱਢਿਆ ਜਿਸ ’ਚ ਹਜ਼ਾਰਾਂ ਲੋਕਾਂ ਨੇ ਸ਼ਮੂਲੀਅਤ ਕੀਤੀ।
  ਖਾਸ ਖਬਰਾਂ