View Details << Back

Iran-Israel War: Crude Oil 146 ਡਾਲਰ ’ਤੇ ਪੁੱਜਿਆ; Petrol ਤੇ Diesel ਹੋ ਸਕਦੇ ਹਨ ਮਹਿੰਗੇ

  ਇਰਾਨ ਜੰਗ ਕਾਰਨ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਅਤੇ ਕੁਦਰਤੀ ਗੈਸ ਦੀਆਂ ਕੀਮਤਾਂ 30 ਫੀਸਦੀ ਵਧ ਗਈਆਂ ਹਨ। ਇਰਾਨ ਵੱਲੋਂ ਗੁਆਂਢੀ ਦੇਸ਼ਾਂ ਦੇ ਤੇਲ ਅਤੇ ਗੈਸ ਪਲਾਂਟਾਂ ’ਤੇ ਕੀਤੇ ਗਏ ਹਮਲਿਆਂ ਕਾਰਨ ਕਤਰ ਦਾ ਇੱਕ ਵੱਡਾ ਗੈਸ ਪਲਾਂਟ ਬੰਦ ਹੋ ਗਿਆ ਹੈ, ਜਿਸ ਕਾਰਨ ਯੂਰਪ ਵਿੱਚ ਗੈਸ ਦੀਆਂ ਕੀਮਤਾਂ 30 ਫੀਸਦੀ ਤੱਕ ਵਧ ਗਈਆਂ ਹਨ।

ਜੰਗ ਸ਼ੁਰੂ ਹੋਣ ਤੋਂ ਬਾਅਦ ਭਾਰਤ ਲਈ ਕੱਚੇ ਤੇਲ ਦੀਆਂ ਕੀਮਤਾਂ ਲਗਪਗ ਦੁੱਗਣੀਆਂ ਹੋ ਕੇ 146 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਗਈਆਂ ਹਨ। ਜੇਕਰ ਕੀਮਤਾਂ ਇਸੇ ਤਰ੍ਹਾਂ ਵਧਦੀਆਂ ਰਹੀਆਂ ਤਾਂ ਭਾਰਤ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 10 ਤੋਂ 15 ਰੁਪਏ ਤੱਕ ਵਧ ਸਕਦੀਆਂ ਹਨ। ਇਸ ਨਾਲ ਆਮ ਜਨਤਾ ਦੀ ਜੇਬ 'ਤੇ ਵੱਡਾ ਬੋਝ ਪੈਣ ਦਾ ਖਦਸ਼ਾ ਹੈ।
  ਖਾਸ ਖਬਰਾਂ