View Details << Back

NEET-PG 2024 ਦੀ ਨਵੇਂ ਸਿਰੇ ਤੋਂ ਕੌਂਸਲਿੰਗ ਬਾਰੇ ਮੰਗ ਸੁਪਰੀਮ ਕੋਰਟ ਵੱਲੋਂ ਖ਼ਾਰਜ, ਕਿਹਾ - ਤਿੰਨ ਪਟੀਸ਼ਨਾਂ ’ਤੇ ਵਿਚਾਰ ਕੀਤਾ ਤਾਂ 30 ਹੋਰ ਆਉਣਗੀਆਂ

  ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਕੌਮੀ ਪਾਤਰਤਾ ਸਹਿ-ਪ੍ਰਵੇਸ਼ ਪ੍ਰੀਖਿਆ-ਪੋਸਟ ਗ੍ਰੈਜੂਏਟ (ਨੀਟ-ਪੀਜੀ) 2024 ਦੀ ਕੌਂਸਲ ਦੇ ਕੁਲ ਹਿੰਦ ਕੋਟੇ (ਏਆਈਕਿਊ) ਦੇ ਤੀਸਰੇ ਰਾਊਂਡ ਨੂੰ ਰੱਦ ਕਰਨ ਤੇ ਇਸ ਨੂੰ ਨਵੇਂ ਸਿਰੇ ਤੋਂ ਕਰਵਾਉਣ ਦੀ ਮੰਗ ਵਾਲੀ ਪਟੀਸ਼ਨ ਖ਼ਾਰਜ ਕਰ ਦਿੱਤੀ ਹੈ। ਜਸਟਿਸ ਬੀਆਰ ਗਵਈ ਤੇ ਜਸਟਿਸ ਕੇ. ਵਿਨੋਦ ਚੰਦਰਨ ਦੇ ਬੈਂਚ ਨੇ ਇਹ ਹੁਕਮ ਉਦੋਂ ਸੁਣਾਇਆ ਜਦੋਂ ਕੌਮੀ ਇਲਾਜ ਕਮਿਸ਼ਨ (ਐੱਨਐੱਮਸੀ) ਵੱਲੋਂ ਪੇਸ਼ ਵਕੀਲ ਨੇ ਕਿਹਾ, ‘ਹੁਣ ਕੁਝ ਵੀ ਕਰਨਾ ਪਿਆ ਤਾਂ ਇਸ ਦਾ ਅਸਰ ਸਾਰੇ ਸੂਬਿਆਂ ’ਤੇ ਪਵੇਗਾ ਕਿਉੰਕਿ ਵਿਦਿਆਰਥੀ ਪਹਿਲਾਂ ਹੀ ਕੌਂਸਲਿੰਗ ਵਿਚ ਹਿੱਸਾ ਲੈ ਚੁੱਕੇ ਹਨ’। ਉਨ੍ਹਾਂ ਕਿਹਾ ਕਿ ਪੋਸਟ ਗ੍ਰੈਜੂਏਟ (ਪੀਜੀ) ਵਿਚ ਪ੍ਰਵੇਸ਼ ਲਈ ਸਮਾਂ-ਸਾਰਣੀ ਹੁੰਦੀ ਹੈ। ਪਟੀਸ਼ਨ ਖ਼ਾਰਜ ਕਰਦੇ ਹੋਏ ਬੈਂਚ ਨੇ ਕਿਹਾ ਕਿ ਜੇ ਉਹ ਤਿੰਨ ਪਟੀਸ਼ਨਾਂ ’ਤੇ ਗ਼ੌਰ ਕਰਨਗੇ ਤਾਂ ਇੱਥੇ 30 ਹੋਰ ਪਟੀਸ਼ਨਾਂ ਪੁੱਜ ਜਾਣਗੀਆਂ। ਸੁਪਰੀਮ ਕੋਰਟ ਨੇ ਪਟੀਸ਼ਨ ’ਤੇ ਚਾਰ ਫਰਵਰੀ ਨੂੰ ਕੇਂਦਰ, ਐੱਨਐੱਮਸੀ ਤੇ ਹੋਰਨਾਂ ਤੋਂ ਜਵਾਬ ਮੰਗਿਆ ਸੀ।

ਨੀਟ-ਪੀਜੀ 2024 ਦੀ ਕੌਂਸਲਿੰਗ ਲਈ ਪਾਤਰ ਪਟੀਸ਼ਨਰਾਂ ਨੇ ਕਿਹਾ ਕਿ ਨੀਟ-ਪੀਜੀ ਲਈ ਏਆਈਕਿਊ ਕੌਂਸਲਿੰਗ ਦਾ ਰਾਊਂਡ-3 ਕੁਝ ਸੂਬਿਆਂ ਵਿਚ ਕੌਂਸਲਿੰਗ ਦੇ ਦੂਸਰੇ ਰਾਊਂਡ ਦੀ ਸਮਾਪਤੀ ਤੋਂ ਪਹਿਲਾਂ ਸ਼ੁਰੂ ਹੋਇਆ ਸੀ। ਵਕੀਲ ਤਨਵੀ ਦੁਬੇ ਦੇ ਜ਼ਰੀਏ ਨਾਲ ਦਾਇਰ ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਪਟੀਸ਼ਨਰ ਏਆਈਕਿਊ ਤੇ ਸੂਬਾਈ ਕੋਟੇ ਸਬੰਧੀ ਕੌਂਸਲਿੰਗ ਪ੍ਰੋਗਰਾਮ ਵਿਚ ਟਕਰਾਅ ਤੋਂ ਪਰੇਸ਼ਾਨ ਹਨ। ਇਸ ਵਿਚ ਕਿਹਾ ਗਿਆ ਹੈ ਕਿ ਸੂਬਾਈ ਕੋਟੇ ਨਾਲ ਕਈ ਬਿਨੈਕਾਰਾਂ ਨੂੰ ਏਆਈਕਿਊ ਤੀਸਰੇ ਰਾਊਂਡ ਵਿਚ ਰਜਿਸਟ੍ਰੇਸ਼ਨ ਕਰਨ ਤੇ ਸੀਟ ਬਲਾਕ ਕਰਨ ਦਾ ਮੌਕਾ ਮਿਲ ਗਿਆ ਹੈ ਜਿਹੜੇ ਏਆਈਕਿਊ ਤੀਸਰੇ ਰਾਊਂਡ ਲਈ ਰਜਿਸਟ੍ਰੇਸ਼ਨ ਲਈ ਅਯੋਗ ਸਨ।
  ਖਾਸ ਖਬਰਾਂ