View Details << Back    

ਮੋਦੀ ਨੇ ਟਰੰਪ ਨੂੰ ਫੋਨ ਨਹੀਂ ਕੀਤਾ, ਇਸ ਲਈ ਭਾਰਤ-ਅਮਰੀਕਾ ਵਪਾਰਕ ਸਮਝੌਤਾ ਨਹੀਂ ਹੋਇਆ: ਲੁਟਨਿਕ

  
  
Share
  ਅਮਰੀਕਾ ਦੇ ਵਣਜ ਸਕੱਤਰ ਹਾਵਰਡ ਲੁਟਨਿਕ ਨੇ ਕਿਹਾ ਹੈ ਕਿ ਭਾਰਤ ਨਾਲ ਵਪਾਰਕ ਸਮਝੌਤਾ ਇਸ ਲਈ ਨਹੀਂ ਹੋ ਸਕਿਆ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਫ਼ੋਨ ਨਹੀਂ ਕੀਤਾ। ਵੀਰਵਾਰ ਨੂੰ ‘ਆਲ-ਇਨ ਪੋਡਕਾਸਟ’ (All-in Podcast) ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਲੁਟਨਿਕ ਨੇ ਵਿਸਥਾਰ ਨਾਲ ਦੱਸਿਆ ਕਿ ਭਾਰਤ-ਅਮਰੀਕਾ ਵਪਾਰਕ ਸਮਝੌਤਾ ਹੁਣ ਤੱਕ ਕਿਉਂ ਨਹੀਂ ਹੋਇਆ। ਲੁਟਨਿਕ ਨੇ ਕਿਹਾ,“ਮੈਂ ਤੁਹਾਨੂੰ ਭਾਰਤ ਬਾਰੇ ਇੱਕ ਕਹਾਣੀ ਸੁਣਾਵਾਂਗਾ। ਮੈਂ ਯੂਕੇ (UK) ਨਾਲ ਪਹਿਲਾ ਸਮਝੌਤਾ ਕੀਤਾ ਸੀ ਅਤੇ ਅਸੀਂ ਯੂਕੇ ਨੂੰ ਕਿਹਾ ਸੀ ਕਿ ਉਨ੍ਹਾਂ ਨੂੰ ਇਹ ਕੰਮ ਅਗਲੇ ਦੋ ਸ਼ੁੱਕਰਵਾਰਾਂ ਤੱਕ ਪੂਰਾ ਕਰਨਾ ਹੋਵੇਗਾ। ਇਹ ਕਿ ਰੇਲ ਗੱਡੀ ਦੋ ਸ਼ੁੱਕਰਵਾਰਾਂ ਤੱਕ ਸਟੇਸ਼ਨ ਛੱਡ ਦੇਵੇਗੀ,ਕਿਉਂਕਿ ਮੇਰੇ ਕੋਲ ਬਹੁਤ ਸਾਰੇ ਹੋਰ ਦੇਸ਼ ਕੰਮ ਕਰ ਰਹੇ ਹਨ,ਅਤੇ ਤੁਸੀਂ ਜਾਣਦੇ ਹੋ,ਜੇਕਰ ਕੋਈ ਹੋਰ ਪਹਿਲਾਂ ਆਉਂਦਾ ਹੈ,ਤਾਂ ਉਹ ਪਹਿਲਾਂ ਹੁੰਦਾ ਹੈ। ਰਾਸ਼ਟਰਪਤੀ ਟਰੰਪ ਪੌੜੀਆਂ ਵਾਂਗ ਸੌਦੇ ਕਰਦੇ ਹਨ।” ਉਨ੍ਹਾਂ ਕਿਹਾ,“ਪਹਿਲੀ ਪੌੜੀ ਵਾਲੇ ਨੂੰ ਸਭ ਤੋਂ ਵਧੀਆ ਸੌਦਾ ਮਿਲਦਾ ਹੈ। ਤੁਸੀਂ ਪਹਿਲੇ ਬੰਦੇ ਤੋਂ ਬਾਅਦ ਸਭ ਤੋਂ ਵਧੀਆ ਸੌਦਾ ਨਹੀਂ ਲੈ ਸਕਦੇ।”
  LATEST UPDATES