View Details << Back    

ਤਿੰਨ ਹਜ਼ਾਰ ਕਰੋੜ ਦੀ ਬੈਂਕ ਕਰਜ਼ਾ ਧੋਖਾਧੜੀ ’ਚ ਅਨਿਲ ਅੰਬਾਨੀ ਦੀਆਂ ਕੰਪਨੀਆਂ ’ਤੇ ਈਡੀ ਦੇ ਛਾਪੇ, ਕੰਪਨੀ ਨੇ ਦਿੱਤਾ ਸਪਸ਼ਟੀਕਰਨ

  
  
Share
  ਈਡੀ ਨੇ ਵੀਰਵਾਰ ਨੂੰ ਕਾਰੋਬਾਰੀ ਅਨਿਲ ਅੰਬਾਨੀ ਦੀਆਂ ਕੰਪਨੀਆਂ ਨਾਲ ਜੁੜੇ ਕਰੀਬ 50 ਟਿਕਾਣਿਆਂ ’ਤੇ ਛਾਪੇ ਮਾਰੇ ਹਨ। ਇਹ ਛਾਪੇ ਅਨਿਲ ਅੰਬਾਨੀ ਗਰੁੱਪ ਦੀਆਂ ਕੰਪਨੀਆਂ ਤੇ ਯੈੱਸ ਬੈਂਕ ਨਾਲ ਜੁੜੇ ਤਕਰੀਬਨ ਤਿੰਨ ਹਜ਼ਾਰ ਕਰੋੜ ਰੁਪਏ ਦੇ ਬੈਂਕ ਕਰਜ਼ਾ ਧੋਖਾਧੜੀ ਮਾਮਲੇ ਵਿਚ ਮਾਰੇ ਗਏ ਹਨ। ਛਾਪੇਮਾਰੀ ਬਾਰੇ ਅਨਿਲ ਅੰਬਾਨੀ ਗਰੁੱਪ ਵੱਲੋਂ ਸਪੱਸ਼ਟੀਕਰਨ ਦਿੱਤਾ ਗਿਆ ਹੈ ਕਿ ਜਿਨ੍ਹਾਂ ਰਿਪੋਰਟਾਂ ਦੇ ਆਧਾਰ ’ਤੇ ਈਡੀ ਦੀ ਕਾਰਵਾਈ ਕੀਤੀ ਜਾ ਰਹੀ ਹੈ, ਉਹ ਰਿਲਾਇੰਸ ਹੋਮ ਫਾਇਨੈਂਸ ਨਾਲ ਜੁੜੇ ਅੱਠ ਸਾਲ ਪੁਰਾਣੇ ਲੈਣ-ਦੇਣ ਨਾਲ ਸਬੰਧਤ ਮਾਲੂਮ ਹੁੰਦੀ ਹੈ।
  LATEST UPDATES