View Details << Back    

Amarnath Yatra 2025 : ਵਿਦੇਸ਼ਾਂ 'ਚ ਵੀ ਅਮਰਨਾਥ ਯਾਤਰਾ ਦਾ ਉਤਸਾਹ, 6 ਦੇਸ਼ਾਂ ਦੇ ਸ਼ਰਧਾਲੂਆਂ ਨੇ ਪਵਿੱਤਰ ਗੁਫਾ 'ਚ ਟੇਕਿਆ ਮੱਥਾ

  
  
Share
  ਭਗਵਾਨ ਸ਼ਿਵ ਜੀ ਸਿਰਫ਼ ਹਿੰਦੂ ਧਰਮ ਤੱਕ ਸੀਮਿਤ ਨਹੀਂ ਹਨ। ਸ਼ਿਵ ਚੇਤਨਾ ਦਾ ਇਕ ਜੀਵੰਤ ਉਦਾਹਰਣ ਇਸ ਸਾਲ ਦੀ ਸ਼੍ਰੀ ਅਮਰਨਾਥ ਯਾਤਰਾ ਵਿਚ ਦੇਖਣ ਨੂੰ ਮਿਲ ਰਿਹਾ ਹੈ। ਵੀਰਵਾਰ ਨੂੰ ਅਮਰੀਕਾ, ਕੈਨੇਡਾ, ਜਰਮਨੀ, ਬ੍ਰਿਟੇਨ, ਆਸਟ੍ਰੇਲੀਆ ਅਤੇ ਸਪੇਨ ਵਰਗੇ ਦੇਸ਼ਾਂ ਤੋਂ ਆਏ 9 ਵਿਦੇਸ਼ੀ ਸ਼ਰਧਾਲੂਆਂ ਨੇ ਪਵਿੱਤਰ ਅਮਰਨਾਥ ਗੁਫਾ ਦੀ ਮੁਸ਼ਕਲ ਯਾਤਰਾ ਪੂਰੀ ਕਰਕੇ ਮਹਾਦੇਵ ਦੇ ਚਰਨਾਂ ਵਿਚ ਮੱਥਾ ਟੇਕਿਆ ਅਤੇ ਕਿਹਾ- ਜੈ ਭੋਲੇ। ਸਾਰੇ ਨੇ ਯਾਤਰਾ ਨੂੰ ਸ਼ਰਧਾ ਅਤੇ ਸੇਵਾ ਦਾ ਅਨੋਖਾ ਸੰਘਮ ਦੱਸਿਆ। ਯਾਤਰਾ ਪੂਰੀ ਕਰਨ ਵਾਲਿਆਂ ਵਿਚ ਮਿਕਾਇਲਾ ਪੇਟਰਾ ਡਾਨਾ ਅਤੇ ਜੇਮਿਮਾ ਕ੍ਰੋਕਰ (ਬ੍ਰਿਟੇਨ), ਐਮਿਲੀ ਸਾਰਾ ਅਤੇ ਰਾਸ ਨਾਰਮਨ (ਕੈਨੇਡਾ), ਅੰਨਾ ਲੇਨਾ (ਜਰਮਨੀ), ਮਾਰੀਆ ਇਸਾਬੇਲ (ਸਪੇਨ), ਲਾਰਾ ਈਵ (ਅਮਰੀਕਾ), ਜਾਨ ਜੋਸਫ (ਆਸਟ੍ਰੇਲੀਆ) ਅਤੇ ਸਵੈਤਲਾਨਾ (ਐਸਟੋਨੀਆ) ਸ਼ਾਮਲ ਰਹੇ। ਇਹ ਸਾਰੇ ਪਿਛਲੇ 4-5 ਸਾਲਾਂ ਤੋਂ ਨਿਯਮਿਤ ਸਾਧਨਾ ਅਤੇ ਯੋਗ ਦੇ ਜ਼ਰੀਏ ਸ਼ਿਵ ਊਰਜਾ ਨਾਲ ਜੁੜੇ ਹੋਏ ਹਨ। ਰਾਸ ਨਾਰਮਨ ਨੇ ਕਿਹਾ ਕਿ ਸ਼ਿਵ ਤੱਤ ਨੂੰ ਅਸੀਂ ਸਾਲਾਂ ਤੋਂ ਸਾਧਿਆ ਹੈ ਪਰ ਇਸ ਗੁਫਾ ਵਿਚ ਦਾਖਲ ਹੁੰਦੇ ਹੀ ਜੋ ਮੌਨ, ਜੋ ਊਰਜਾ ਅਤੇ ਜੋ ਅਸ਼੍ਰੂਪੂਰਿਤ ਸ਼ਾਂਤੀ ਦਾ ਅਨੁਭਵ ਹੋਇਆ, ਉਹ ਅਭੂਤਪੂਰਵ ਸੀ। ਇਹ ਸਿਰਫ਼ ਤੀਰਥ ਨਹੀਂ, ਬਲਕਿ ਚੇਤਨਾ ਦਾ ਪ੍ਰਵੇਸ਼ਦਵਾਰ ਹੈ। ਉਨ੍ਹਾਂ ਲਈ ਭਗਵਾਨ ਸ਼ਿਵ, ਸ਼ਕਤੀ, ਗਣੇਸ਼ ਅਤੇ ਹਨੁਮਾਨ ਵਰਗੇ ਰੂਪ ਕਿਸੇ ਇਕ ਧਰਮ ਤੱਕ ਸੀਮਿਤ ਨਹੀਂ ਸਗੋਂ ਬ੍ਰਹਮੰਡ ਦੀ ਊਰਜਾ ਦੇ ਪ੍ਰਤੀਕ ਹਨ, ਜੋ ਸੰਪੂਰਨ ਸੰਸਾਰ ਨੂੰ ਜੋੜਦੇ ਹਨ। ਯਾਤਰਾ ਦੇ ਮਾਰਗ ਦੀਆਂ ਮੁਸ਼ਕਲਾਂ ਦੇ ਬਾਵਜੂਦ ਸਾਰੇ ਸ਼ਰਧਾਲੂਆਂ ਨੇ ਜੰਮੂ-ਕਸ਼ਮੀਰ ਪ੍ਰਸ਼ਾਸਨ, ਸਥਾਨਕ ਲੋਕਾਂ, ਸੁਰੱਖਿਆ ਬਲਾਂ ਅਤੇ ਸੇਵਾ ਟੀਮਾਂ ਦੁਆਰਾ ਦਿੱਤੀ ਗਈ ਸਹਾਇਤਾ ਦੀ ਦਿਲੋਂ ਸ਼ਲਾਘਾ ਕੀਤੀ। ਇਨ੍ਹਾਂ ਵਿੱਚੋਂ ਕੁਝ ਸ਼ਰਧਾਲੂ ਪੈਦਲ ਚਲੇ, ਤਾਂ ਕੁਝ ਨੇ ਪਾਲਕੀ ਅਤੇ ਘੋੜਿਆਂ ਦਾ ਸਹਾਰਾ ਲਿਆ।
  LATEST UPDATES