View Details << Back    

ਟਰੰਪ ਦੀ ਜੰਗੀ ਯੋਜਨਾ ਹੋ ਗਈ ਲੀਕ! ਕਦੋਂ ਅਤੇ ਕਿੱਥੇ ਹਮਲਾ ਕਰਨਾ ਹੈ? ਗਰੁੱਪ ਚੈਟ 'ਚ ਦੱਸਿਆ ਸਭ ਕੁਝ

  
  
Share
  ਯਮਨ ਦੇ ਹੂਤੀ ਬਾਗੀਆਂ ਵਿਰੁੱਧ ਡੋਨਾਲਡ ਟਰੰਪ ਪ੍ਰਸ਼ਾਸਨ ਦੀ ਜੰਗੀ ਯੋਜਨਾ ਲੀਕ ਹੋ ਗਈ ਹੈ। ਇਸ ਪੂਰੇ ਮਾਮਲੇ ਲਈ ਟਰੰਪ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ। ਦਰਅਸਲ, ਡੋਨਾਲਡ ਟਰੰਪ ਪ੍ਰਸ਼ਾਸਨ ਨੇ ਹੂਤੀ ਬਾਗੀਆਂ 'ਤੇ ਹਮਲਾ ਕਰਨ ਦੀ ਯੋਜਨਾ ਬਣਾਈ ਸੀ ਪਰ ਇਸ ਨੂੰ ਸਿਗਨਲ ਗਰੁੱਪ ਚੈਟ 'ਚ ਸਾਂਝਾ ਕੀਤਾ ਗਿਆ ਸੀ। ਖਾਸ ਗੱਲ ਇਹ ਹੈ ਕਿ 'ਦਿ ਅਟਲਾਂਟਿਕ' ਮੈਗਜ਼ੀਨ ਦੇ ਮੁੱਖ ਸੰਪਾਦਕ ਜੈਫਰੀ ਗੋਲਡਬਰਗ ਵੀ ਇਸ ਸਮੂਹ 'ਚ ਸ਼ਾਮਲ ਸਨ। ਸਮੂਹ 'ਚ ਕੌਣ-ਕੌਣ ਹੈ ਸ਼ਾਮਲ? ਸੋਮਵਾਰ ਨੂੰ ਵ੍ਹਾਈਟ ਹਾਊਸ ਨੇ ਵੀ ਸਵੀਕਾਰ ਕੀਤਾ ਕਿ ਸਿਗਨਲ ਗਰੁੱਪ ਚੈਟ 'ਚ ਹੂਤੀ ਬਾਗੀਆਂ 'ਤੇ ਹਮਲਿਆਂ 'ਤੇ ਚਰਚਾ ਕੀਤੀ ਗਈ ਸੀ। ਇਸ 'ਚ ਪੱਤਰਕਾਰ ਜੈਫਰੀ ਗੋਲਡਬਰਗ ਵੀ ਸ਼ਾਮਲ ਸੀ। ਗੋਲਡਬਰਗ ਨੇ ਕਿਹਾ ਕਿ ਟਰੰਪ ਪ੍ਰਸ਼ਾਸਨ ਨੇ ਇੱਕ ਅਸੁਰੱਖਿਅਤ ਸਮੂਹ ਚੈਟ 'ਚ ਬਹੁਤ ਹੀ ਸੰਵੇਦਨਸ਼ੀਲ ਯੁੱਧ ਯੋਜਨਾਵਾਂ ਸਾਂਝੀਆਂ ਕੀਤੀਆਂ। ਇਸ ਸਮੂਹ 'ਚ ਰੱਖਿਆ ਸਕੱਤਰ ਪੀਟ ਹੇਗਸੇਥ, ਉਪ-ਪ੍ਰਧਾਨ ਜੇਡੀ ਵੈਂਸ, ਵ੍ਹਾਈਟ ਹਾਊਸ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਮਾਈਕ ਵਾਲਟਜ਼ ਅਤੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਵੀ ਸ਼ਾਮਲ ਸਨ। ਵ੍ਹਾਈਟ ਹਾਊਸ ਸਮੀਖਿਆ 'ਚ ਰੁੱਝਿਆ ਹੋਇਆ ਵ੍ਹਾਈਟ ਹਾਊਸ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਦੇ ਬੁਲਾਰੇ ਬ੍ਰਾਇਨ ਹਿਊਜ਼ ਨੇ ਸਿਗਨਲ ਸਮੂਹ ਚੈਟ ਦੀ ਪ੍ਰਮਾਣਿਕਤਾ ਦੀ ਪੁਸ਼ਟੀ ਕੀਤੀ। ਉਸ ਨੇ ਕਿਹਾ ਕਿ ਰਿਪੋਰਟ ਕੀਤਾ ਗਿਆ ਥ੍ਰੈੱਡ ਪ੍ਰਮਾਣਿਕ ਜਾਪਦਾ ਹੈ। ਅਸੀਂ ਜਾਂਚ ਕਰ ਰਹੇ ਹਾਂ ਕਿ ਅਣਜਾਣ ਨੰਬਰ ਗਰੁੱਪ 'ਚ ਕਿਵੇਂ ਜੋੜਿਆ ਗਿਆ? ਹੇਗਸੇਥ ਨੇ ਕਿਹਾ- ਗੋਲਡਬਰਗ ਇੱਕ ਧੋਖੇਬਾਜ਼ ਪੱਤਰਕਾਰ ਹੈ ਅਮਰੀਕੀ ਰੱਖਿਆ ਸਕੱਤਰ ਪੀਟ ਹੇਗਸੇਥ ਨੇ ਗੋਲਡਬਰਗ ਦੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਕੋਈ ਜੰਗੀ ਯੋਜਨਾ ਸਾਂਝੀ ਨਹੀਂ ਕੀਤੀ ਗਈ ਹੈ। ਗੋਲਡਬਰਗ ਇੱਕ ਧੋਖੇਬਾਜ਼ ਅਤੇ ਇੱਕ ਬਹੁਤ ਹੀ ਬਦਨਾਮ ਅਖੌਤੀ ਪੱਤਰਕਾਰ ਹੈ। ਉਸ ਨੇ ਵਾਰ-ਵਾਰ ਝੂਠ ਫੈਲਾਉਣ ਦਾ ਕਰੀਅਰ ਬਣਾਇਆ ਹੈ। ਡੋਨਾਲਡ ਟਰੰਪ ਨੇ ਉਡਾਇਆ ਮਜ਼ਾਕ ਟਰੰਪ ਨੇ ਪੱਤਰਕਾਰ ਗੋਲਡਬਰਗ ਦੇ ਦਾਅਵੇ ਦਾ ਮਜ਼ਾਕ ਉਡਾਇਆ। ਜਦੋਂ ਉਨ੍ਹਾਂ ਨੂੰ ਇਸ ਘਟਨਾ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਮੈਨੂੰ ਇਸ ਘਟਨਾ ਬਾਰੇ ਕੁਝ ਨਹੀਂ ਪਤਾ। ਬਾਅਦ 'ਚ ਟਰੰਪ ਨੇ ਆਪਣੇ ਟਰੂਥ ਸੋਸ਼ਲ ਪਲੇਟਫਾਰਮ 'ਤੇ ਐਲੋਨ ਮਸਕ ਦੀ ਪੋਸਟ ਨੂੰ ਦੁਬਾਰਾ ਪੋਸਟ ਕੀਤਾ। ਇਸ 'ਚ ਕਿਹਾ ਗਿਆ ਸੀ ਕਿ ਲਾਸ਼ ਨੂੰ ਲੁਕਾਉਣ ਲਈ ਸਭ ਤੋਂ ਵਧੀਆ ਜਗ੍ਹਾ ਦਿ ਐਟਲਾਂਟਿਕ ਮੈਗਜ਼ੀਨ ਦਾ ਪੰਨਾ 2 ਹੈ, ਕਿਉਂਕਿ ਉੱਥੇ ਕੋਈ ਕਦੇ ਨਹੀਂ ਜਾਂਦਾ। ਪੱਤਰਕਾਰ ਨੂੰ ਗਲਤੀ ਨਾਲ ਗਰੁੱਪ ਚੈਟ 'ਚ ਕੀਤਾ ਗਿਆ ਸੀ ਸ਼ਾਮਲ ਪੱਤਰਕਾਰ ਗੋਲਡਬਰਗ ਨੇ ਇਕ ਨਿੱਜੀ ਨਿਊਜ਼ ਚੈਨਲ ਨੂੰ ਦੱਸਿਆ ਕਿ ਵਾਲਟਜ਼ ਨਾਮ ਦੇ ਇੱਕ ਵਿਅਕਤੀ ਨੇ ਸਮੂਹ 'ਚ ਸ਼ਾਮਲ ਹੋਣ ਲਈ ਬੇਨਤੀ ਭੇਜੀ ਸੀ। ਬਾਅਦ 'ਚ ਉਸੇ ਸਮੂਹ 'ਚ ਹੂਤੀ ਬਾਗੀਆਂ 'ਤੇ ਹਮਲਾ ਕਰਨ ਦੀ ਯੋਜਨਾ ਸਾਂਝੀ ਕੀਤੀ ਗਈ। ਵ੍ਹਾਈਟ ਹਾਊਸ ਦੇ ਹੋਰ ਅਧਿਕਾਰੀਆਂ ਨਾਲ ਫੌਜੀ ਕਾਰਵਾਈ ਬਾਰੇ ਚਰਚਾ ਕੀਤੀ ਗਈ ਪਰ ਮੈਨੂੰ ਲੱਗਿਆ ਕਿ ਇਹ ਕੋਈ ਹੋਰ ਵਾਲਟਜ਼ ਸੀ ਪਰ ਹਮਲੇ ਤੋਂ ਬਾਅਦ, ਸਮੂਹ ਦੇ ਲੋਕਾਂ ਨੇ ਇੱਕ-ਦੂਜੇ ਨੂੰ ਵਧਾਈ ਸੰਦੇਸ਼ ਭੇਜਣੇ ਸ਼ੁਰੂ ਕਰ ਦਿੱਤੇ। ਫਿਰ ਇਹ ਮੰਨਿਆ ਜਾ ਰਿਹਾ ਸੀ ਕਿ ਇਹ ਟਰੰਪ ਕੈਬਨਿਟ ਸੀ, ਜੋ ਮੈਸੇਜਿੰਗ ਐਪ 'ਤੇ ਯੁੱਧ ਯੋਜਨਾ 'ਤੇ ਚਰਚਾ ਕਰ ਰਹੀ ਸੀ। ਇਹ ਇੱਕ ਸੁਰੱਖਿਆ ਉਲੰਘਣਾ ਗੋਲਡਬਰਗ ਨੇ ਕਿਹਾ, ''ਮੈਨੂੰ ਲੱਗਦਾ ਹੈ ਕਿ ਮੈਨੂੰ ਅਮਰੀਕੀ ਰਾਸ਼ਟਰੀ ਸੁਰੱਖਿਆ ਪ੍ਰਣਾਲੀ 'ਚ ਇੱਕ ਵੱਡੀ ਸੁਰੱਖਿਆ ਉਲੰਘਣਾ ਦਾ ਪਤਾ ਲੱਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ 'ਦ ਅਟਲਾਂਟਿਕ' ਦੇ ਮੁੱਖ ਸੰਪਾਦਕ ਨੂੰ ਹਥਿਆਰ ਪ੍ਰਣਾਲੀਆਂ, ਯਮਨ 'ਚ ਹਮਲਿਆਂ ਦੇ ਸਮੇਂ, ਮੌਸਮ ਆਦਿ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ ਤਾਂ ਇਹ ਸੁਰੱਖਿਆ ਉਲੰਘਣਾ ਸੀ।''
  LATEST UPDATES