View Details << Back    

ਅਮਰੀਕੀ ਵਿਦਿਆਰਥੀਆਂ ਨੂੰ ਫਲਸਤੀਨ ਦਾ ਸਮਰਥਨ ਕਰਨ ਲਈ ਕੋਲੰਬੀਆ ਯੂਨੀਵਰਸਿਟੀ ਤੋਂ ਕੱਢਿਆ; ਡਿਪਲੋਮਾ ਵੀ ਨਹੀਂ ਮਿਲੇਗਾ

  
  
Share
  ਅਮਰੀਕਾ ਦੀ ਕੋਲੰਬੀਆ ਯੂਨੀਵਰਸਿਟੀ ਨੇ ਵੀਰਵਾਰ (13 ਮਾਰਚ) ਨੂੰ ਕੁਝ ਵਿਦਿਆਰਥੀਆਂ ਨੂੰ ਕੱਢ ਦਿੱਤਾ ਹੈ। ਇਹ ਸਾਰੇ ਵਿਦਿਆਰਥੀ ਫਲਸਤੀਨ (ਇਜ਼ਰਾਈਲ ਹਮਾਸ ਯੁੱਧ) ਦੇ ਸਮਰਥਨ ਵਿੱਚ ਕਾਲਜ ਕੈਂਪਸ ਵਿੱਚ ਪ੍ਰਦਰਸ਼ਨ ਕਰ ਰਹੇ ਸਨ। ਪ੍ਰਦਰਸ਼ਨ ਦੌਰਾਨ ਇਨ੍ਹਾਂ ਵਿਦਿਆਰਥੀਆਂ ਨੇ ਕਾਲਜ ਕੈਂਪਸ ਦੀ ਇੱਕ ਇਮਾਰਤ ’ਤੇ ਕਬਜ਼ਾ ਕਰ ਲਿਆ ਸੀ। ਸੰਸਥਾ ਨੇ ਪ੍ਰਦਰਸ਼ਨ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਦੇ ਡਿਪਲੋਮੇ ਵੀ ਰੱਦ ਕਰਨ ਦਾ ਫੈਸਲਾ ਕੀਤਾ ਹੈ। ਯੂਨੀਵਰਸਿਟੀ ਨੇ ਦੱਸਿਆ ਕਿ ਗਾਜ਼ਾ ਵਿੱਚ ਜੰਗ ਦੇ ਵਿਰੋਧ ਵਿੱਚ ਵਿਦਿਆਰਥੀਆਂ ਨੇ ਕਾਲਜ ਦੇ ਹੈਮਿਲਟਨ ਹਾਲ ਉੱਤੇ ਕਬਜ਼ਾ ਕਰ ਲਿਆ ਸੀ। 30 ਅਪ੍ਰੈਲ 2024 ਨੂੰ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨੇ ਹੈਮਿਲਟਨ ਹਾਲ 'ਚ ਕੈਂਪ ਲਗਾ ਕੇ ਰਹਿਣਾ ਸ਼ੁਰੂ ਕਰ ਦਿੱਤਾ ਸੀ। ਇਸ ਮਗਰੋਂ ਪੁਲਿਸ ਨੂੰ ਹਾਲ ਖਾਲੀ ਕਰਵਾਉਣ ਲਈ ਬੁਲਾਇਆ ਗਿਆ। ਪੁਲਿਸ ਨੇ ਦਰਜਨਾਂ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਤੋਂ ਬਾਅਦ ਵਿਦਿਆਰਥੀਆਂ ਵਿਰੁੱਧ ਅਨੁਸ਼ਾਸਨੀ ਕਾਰਵਾਈ ਕੀਤੀ ਗਈ। ਮੈਨਹਟਨ ਡਿਸਟ੍ਰਿਕਟ ਅਟਾਰਨੀ ਦੇ ਦਫਤਰ ਨੇ ਕਿਹਾ ਕਿ ਉਹ 46 ਵਿੱਚੋਂ 31 ਲੋਕਾਂ ਦੇ ਖ਼ਿਲਾਫ਼ ਅਪਰਾਧਿਕ ਦੋਸ਼ ਨਹੀਂ ਲਿਆਏਗਾ। ਵਿਦਿਆਰਥੀ ਮਹਿਮੂਦ ਖਲੀਲ ਗ੍ਰਿਫ਼ਤਾਰ ਅਮਰੀਕੀ ਅਧਿਕਾਰੀਆਂ ਨੇ ਕੋਲੰਬੀਆ ਯੂਨੀਵਰਸਿਟੀ ਦੇ ਵਿਦਿਆਰਥੀ ਮਹਿਮੂਦ ਖ਼ਲੀਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਅਮਰੀਕੀ ਪ੍ਰਸ਼ਾਸਨ ਮੁਤਾਬਕ ਮਹਿਮੂਦ ਖ਼ਲੀਲ ਨੂੰ ਹਮਾਸ ਦਾ ਪ੍ਰਸ਼ੰਸਕ ਦੱਸਿਆ ਗਿਆ ਸੀ। ਉਹ ਕਾਲਜ ਕੈਂਪਸ ਵਿੱਚ ਫਲਸਤੀਨ ਦੇ ਸਮਰਥਨ ਵਿੱਚ ਪ੍ਰਦਰਸ਼ਨਾਂ ਦੀ ਅਗਵਾਈ ਕਰ ਰਿਹਾ ਸੀ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮਹਿਮੂਦ ਖ਼ਲੀਲ ਦੀ ਗ੍ਰਿਫ਼ਤਾਰੀ ਨੂੰ ਸਹੀ ਠਹਿਰਾਇਆ ਹੈ। ਉਨ੍ਹਾਂ ਇਹ ਵੀ ਸੰਕੇਤ ਦਿੱਤਾ ਕਿ ਆਉਣ ਵਾਲੇ ਦਿਨਾਂ ਵਿੱਚ ਅਜਿਹੀਆਂ ਕਈ ਗ੍ਰਿਫ਼ਤਾਰੀਆਂ ਹੋਣਗੀਆਂ। ਸੈਂਕੜੇ ਪ੍ਰਦਰਸ਼ਨਕਾਰੀ ਟਰੰਪ ਟਾਵਰ ਵਿੱਚ ਦਾਖ਼ਲ ਹੋ ਗਏ ਜ਼ਿਕਰਯੋਗ ਹੈ ਕਿ ਫਲਸਤੀਨੀ ਕਾਰਕੁਨ ਅਤੇ ਕੋਲੰਬੀਆ ਯੂਨੀਵਰਸਿਟੀ ਦੇ ਵਿਦਿਆਰਥੀ ਮਹਿਮੂਦ ਖ਼ਲੀਲ ਦੀ ਨਜ਼ਰਬੰਦੀ ਦਾ ਵਿਰੋਧ ਕਰਦੇ ਹੋਏ ਵੀਰਵਾਰ ਨੂੰ ਸੈਂਕੜੇ ਪ੍ਰਦਰਸ਼ਨਕਾਰੀ ਮੈਨਹਟਨ ਦੇ ਟਰੰਪ ਟਾਵਰ ਵਿੱਚ ਦਾਖਲ ਹੋਏ। ਇਸ ਦੇ ਨਾਲ ਹੀ ਸੈਂਕੜੇ ਪ੍ਰਦਰਸ਼ਨਕਾਰੀਆਂ ਦੇ ਇਕੱਠੇ ਹੋਣ ਤੋਂ ਬਾਅਦ ਪੁਲਸ ਨੇ ਕਰੀਬ 100 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ। ਯੂਐਸ ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ (ਆਈਸੀਈ) ਨੇ ਕੋਲੰਬੀਆ ਯੂਨੀਵਰਸਿਟੀ ਵਿੱਚ ਫਲਸਤੀਨ ਪੱਖੀ ਪ੍ਰਦਰਸ਼ਨਾਂ ਵਿੱਚ ਸ਼ਾਮਲ ਹੋਣ ਲਈ ਖਲੀਲ ਨੂੰ ਹਿਰਾਸਤ ਵਿੱਚ ਲਿਆ ਹੈ। ਯਹੂਦੀ ਵਾਇਸ ਫਾਰ ਪੀਸ ਦੁਆਰਾ ਆਯੋਜਿਤ ਇਹ ਵਿਰੋਧ ਦੁਪਹਿਰ ਤੋਂ ਬਾਅਦ ਸ਼ੁਰੂ ਹੋਇਆ। 'ਸਟੌਪ ਆਰਮਿੰਗ ਇਜ਼ਰਾਈਲ' ਵਰਗੇ ਨਾਅਰਿਆਂ ਵਾਲੀਆਂ ਲਾਲ ਕਮੀਜ਼ਾਂ ਪਹਿਨੇ ਪ੍ਰਦਰਸ਼ਨਕਾਰੀਆਂ ਨੇ ਟਰੰਪ ਟਾਵਰ ਦੀ ਮਸ਼ਹੂਰ ਗੋਲਡਨ ਲਾਬੀ 'ਤੇ ਧਾਵਾ ਬੋਲ ਦਿੱਤਾ। ਪ੍ਰਦਰਸ਼ਨਕਾਰੀਆਂ ਨੇ "ਮਹਿਮੂਦ ਖ਼ਲੀਲ ਨੂੰ ਰਿਹਾਅ ਕਰੋ" ਦੇ ਨਾਅਰੇ ਲਗਾਏ ਅਤੇ "ਕਿਸੇ ਲਈ ਦੁਬਾਰਾ ਕਦੇ ਨਹੀਂ" ਲਿਖੇ ਬੈਨਰ ਚੁੱਕੇ ਹੋਏ ਸਨ।
  LATEST UPDATES