View Details << Back    

'ਬੇਟੇ ਨੂੰ ਸਾਰੇ ਅਪਰਾਧਾਂ ਤੋਂ ਕੀਤਾ ਦੋਸ਼ਮੁਕਤ' ਬਾਇਡਨ ਦੇ ਫੈਸਲੇ 'ਤੇ ਵਰ੍ਹਿਆ ਟਰੰਪ, ਕਿਹਾ- ਸ਼ਕਤੀਆਂ ਦੀ ਕੀਤੀ ਗ਼ਲਤ ਵਰਤੋਂ

  
  
Share
  ਅਮਰੀਕੀ ਰਾਸ਼ਟਰਪਤੀ ਦਾ ਅਹੁਦਾ ਛੱਡਣ 'ਤੇ ਜੋਅ ਬਾਇਡਨ ਨੇ ਆਪਣੇ ਬੇਟੇ ਹੰਟਰ ਨੂੰ ਮਾਫ਼ ਕਰ ਦਿੱਤਾ, ਜਿਸ ਨਾਲ ਉਸ ਨੂੰ ਜੇਲ੍ਹ ਦੀ ਸੰਭਾਵਿਤ ਸਜ਼ਾ ਤੋਂ ਬਚਾਇਆ ਗਿਆ। ਅਜਿਹੇ 'ਚ ਡੋਨਾਲਡ ਟਰੰਪ ਨੇ ਬਾਇਡਨ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਹੈ ਕਿ ਬਾਇਡਨ ਨੇ ਆਪਣੇ ਅਧਿਕਾਰਾਂ ਦੀ ਦੁਰਵਰਤੋਂ ਕੀਤੀ ਹੈ। ਅਮਰੀਕਾ ਦੇ ਨਵੇਂ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਲਿਖੀ ਹੈ। ਪੋਸਟ ਵਿੱਚ ਟਰੰਪ ਨੇ ਕਿਹਾ, ਕੀ ਬਾਇਡਨ ਨੇ ਆਪਣੇ ਬੇਟੇ ਹੰਟਰ ਨੂੰ ਜੋ ਮਾਫ਼ੀ ਦਿੱਤੀ ਹੈ, ਉਸ ਵਿੱਚ J-6 ਕੈਦੀ ਵੀ ਸ਼ਾਮਲ ਹਨ, ਜੋ ਸਾਲਾਂ ਤੋਂ ਜੇਲ੍ਹ ਵਿੱਚ ਹਨ। ਟਰੰਪ ਨੇ J6 ਕੈਦੀ ਦਾ ਕੀਤਾ ਜ਼ਿਕਰ J6 ਕੈਦੀ ਉਨ੍ਹਾਂ ਲੋਕਾਂ ਦਾ ਹਵਾਲਾ ਦਿੰਦੇ ਹਨ ਜੋ 6 ਜਨਵਰੀ 2021 ਨੂੰ ਕੈਪੀਟਲ ਹਿੱਲ 'ਤੇ ਹੋਏ ਦੰਗਿਆਂ ਵਿੱਚ ਆਪਣੀ ਭੂਮਿਕਾ ਲਈ ਕੈਦ ਸਨ। ਟਰੰਪ ਤੇ ਉਨ੍ਹਾਂ ਦੇ ਸਮਰਥਕਾਂ ਨੇ ਫੜੇ ਗਏ ਲੋਕਾਂ ਨੂੰ ਬੰਧਕ ਦੱਸਿਆ ਹੈ ਤੇ ਦਾਅਵਾ ਕੀਤਾ ਹੈ ਕਿ ਉਹ ਸ਼ਾਂਤੀਪੂਰਨ ਤੇ ਦੇਸ਼ਭਗਤੀ ਨਾਲ ਕੰਮ ਕਰ ਰਹੇ ਸਨ। ਇਸ ਦੇ ਨਾਲ ਹੀ ਇਹ ਅੰਦਾਜ਼ਾ ਲਗਾਇਆ ਗਿਆ ਹੈ ਕਿ ਇੱਕ ਵਾਰ ਡੋਨਾਲਡ ਟਰੰਪ ਦੇ ਰਾਸ਼ਟਰਪਤੀ ਵਜੋਂ ਅਹੁਦਾ ਸੰਭਾਲਣ ਤੋਂ ਬਾਅਦ ਉਹ 6 ਜਨਵਰੀ 2021 ਨੂੰ ਕੈਪੀਟਲ ਹਿੱਲ ਘੇਰਾਬੰਦੀ ਵਿੱਚ ਉਨ੍ਹਾਂ ਦੀ ਭੂਮਿਕਾ ਲਈ ਜੇਲ੍ਹ ਵਿੱਚ ਬੰਦ ਲੋਕਾਂ ਨੂੰ ਮਾਫੀ ਦੇ ਦੇਵੇਗਾ। ਹੰਟਰ 'ਤੇ ਲੱਗੇ ਸੀ ਦੋਸ਼ ਬਾਇਡਨ ਨੇ ਐਤਵਾਰ ਨੂੰ ਆਪਣੇ ਬੇਟੇ ਹੰਟਰ ਦੀ ਮਾਫੀ 'ਤੇ ਦਸਤਖਤ ਕੀਤੇ, ਜਿਸ ਨੂੰ ਬੰਦੂਕ ਅਪਰਾਧਾਂ ਤੇ ਟੈਕਸ ਉਲੰਘਣ ਨਾਲ ਸਬੰਧਤ ਦੋਸ਼ਾਂ ਲਈ ਦੋਸ਼ੀ ਠਹਿਰਾਇਆ ਗਿਆ ਸੀ। ਮਾਫ਼ੀ ਇਹ ਯਕੀਨੀ ਬਣਾਉਂਦੀ ਹੈ ਕਿ ਹੰਟਰ ਨੂੰ ਹੁਣ ਇਨ੍ਹਾਂ ਅਪਰਾਧਾਂ ਲਈ ਸਜ਼ਾ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਤੇ ਜੇਲ੍ਹ ਦੇ ਸਮੇਂ ਦੀ ਸੰਭਾਵਨਾ ਨੂੰ ਖ਼ਤਮ ਕਰ ਦਿੱਤਾ ਜਾਵੇਗਾ। ਪਿਤਾ ਨੇ ਕਿਉਂ ਲਿਆ ਫੈਸਲਾ ਬਾਇਡਨ ਵੱਲੋਂ ਇਹ ਦਲੀਲ ਦਿੱਤੀ ਗਈ ਸੀ ਕਿ ਉਸ ਨੂੰ ਸਿਰਫ਼ ਇਸ ਲਈ ਨਿਸ਼ਾਨਾ ਬਣਾਇਆ ਗਿਆ ਸੀ ਕਿਉਂਕਿ ਉਹ ਉਸ ਦਾ ਪੁੱਤਰ ਹੈ। ਬਾਇਡਨ ਨੇ ਕਿਹਾ ਕਿ ਉਸ ਨੇ ਆਪਣੇ ਪੂਰੇ ਕਰੀਅਰ ਵਿੱਚ ਇੱਕ ਸਧਾਰਨ ਸਿਧਾਂਤ ਦੀ ਪਾਲਣਾ ਕੀਤੀ ਹੈ। ਉਹ ਹਮੇਸ਼ਾ ਨਿਰਪੱਖ ਰਹਿਣਗੇ। ਇਸ ਦੇ ਨਾਲ ਹੀ ਉਸ ਨੇ ਕਿਹਾ, 'ਮੈਂ ਨਿਆਂ ਪ੍ਰਣਾਲੀ 'ਚ ਵਿਸ਼ਵਾਸ ਰੱਖਦਾ ਹਾਂ। ਬਾਇਡਨ ਨੇ ਇਹ ਵੀ ਕਿਹਾ, ਮੈਨੂੰ ਲੱਗਦਾ ਹੈ ਕਿ ਅਮਰੀਕੀ ਸਮਝਣਗੇ ਕਿ ਇੱਕ ਪਿਤਾ ਤੇ ਰਾਸ਼ਟਰਪਤੀ ਨੇ ਇਹ ਫ਼ੈਸਲਾ ਕਿਉਂ ਲਿਆ।
  LATEST UPDATES