View Details << Back    

ਯੂਕਰੇਨ ਦਾ ਰੂਸ 'ਤੇ ਵੱਡਾ ਹਮਲਾ, ਮਾਸਕੋ ਤਕ ਪਹੁੰਚੇ 100 ਤੋਂ ਵੱਧ ਡਰੋਨ; ਵਿਸਫੋਟਕ ਪਲਾਂਟ ਨੂੰ ਬਣਾਇਆ ਨਿਸ਼ਾਨਾ

  
  
Share
  ਰਾਇਟਰ : ਯੂਕਰੇਨ ਨੇ ਰੂਸ 'ਤੇ ਸੌ ਤੋਂ ਵੱਧ ਡ੍ਰੋਨਾਂ ਨਾਲ ਹਮਲਾ ਕੀਤਾ ਹੈ। ਇਹ ਡ੍ਰੋਨ ਮਾਸਕੋ ਪਹੁੰਚ ਗਏ। ਇਕ ਵਿਸਫੋਟਕ ਦਾ ਨਿਰਮਾਣ ਕਰਨ ਵਾਲੇ ਪਲਾਂਟ 'ਤੇ ਵੀ ਹਮਲਾ ਕੀਤਾ ਗਿਆ। ਨਿਵਾਸੀਆਂ ਨੇ ਸ਼ਕਤੀਸ਼ਾਲੀ ਧਮਾਕੇ ਅਤੇ ਚਿੱਟਾ ਧੂੰਆਂ ਉੱਠਣ ਦੀ ਸੂਚਨਾ ਦਿੱਤੀ। ਰੂਸੀ ਰੱਖਿਆ ਮੰਤਰਾਲੇ ਨੇ ਕਿਹਾ ਕਿ ਹਵਾਈ ਰੱਖਿਆ ਯੂਨਿਟਾਂ ਨੇ ਰੂਸ ’ਤੇ 110 ਯੂਕਰੇਨੀ ਡ੍ਰੋਨਾਂ ਨੂੰ ਡੇਗ ਦਿੱਤਾ। ਡ੍ਰੋਨ ਨੇ ਯਾ ਐੱਮ ਸਵੇਦਰਲੋਵ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਇਹ ਪਲਾਂਟ ਮਾਸਕੋ ਤੋਂ ਲਗਪਗ 400 ਕਿਲੋਮੀਟਰ ਪੂਰਬ ਵੱਲ ਨਿਜ਼ਨੀ ਨੋਵਗੋਰੋਡ ਖੇਤਰ ’ਚ ਸਥਿਤ ਹੈ। ਇਹ ਯੂਕਰੇਨੀ ਸ਼ਹਿਰ ਕ੍ਰਿਵੀ ਰਿਹ 'ਤੇ ਰੂਸੀ ਮਿਜ਼ਾਈਲ ਹਮਲਿਆਂ ਤੋਂ ਬਾਅਦ ਹੋਇਆ ਹੈ। ਰੂਸੀ ਹਮਲੇ 'ਚ 17 ਲੋਕ ਜ਼ਖਮੀ ਹੋ ਗਏ ਸਨ। ਇਹ ਯੂਕਰੇਨ ਯੁੱਧ ’ਚ ਰੂਸੀ ਸੈਨਾਵਾਂ ਵੱਲੋਂ ਵਰਤੇ ਗਏ ਵਿਸਫੋਟਕਾਂ ਦੇ ਸਭ ਤੋਂ ਵੱਡੇ ਨਿਰਮਾਤਾਵਾਂ ’ਚੋਂ ਇੱਕ ਹੈ। ਇਸ ਪਲਾਂਟ 'ਤੇ ਅਮਰੀਕਾ ਅਤੇ ਯੂਰਪੀ ਸੰਘ ਨੇ ਪਾਬੰਦੀ ਲਗਾਈ ਹੋਈ ਹੈ। ਰੂਸੀ ਰੱਖਿਆ ਮੰਤਰਾਲੇ ਨੇ ਕਿਹਾ ਕਿ ਨਿਜ਼ਨੀ ਨੋਵਗੋਰੋਡ ’ਤੇ ਅੱਠ ਯੂਕਰੇਨੀ ਡ੍ਰੋਨ ਤਬਾਹ ਕਰ ਦਿੱਤੇ ਗਏ ਹਨ। ਮਾਸਕੋ ਦੇ ਮੇਅਰ ਸਰਗੇਈ ਸੋਬਯਾਨਿਨ ਨੇ ਕਿਹਾ ਕਿ ਮਲਬਾ ਮਾਸਕੋ ਖੇਤਰ ਦੇ ਰਾਮੇਨਸਕੀ ਖੇਤਰ ’ਚ ਡਿੱਗਿਆ ਪਰ ਕੋਈ ਨੁਕਸਾਨ ਜਾਂ ਜਾਨੀ ਨੁਕਸਾਨ ਨਹੀਂ ਹੋਇਆ। ਇਸ ਦੇ ਨਾਲ ਹੀ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਕਿਹਾ ਕਿ ਪਿਛਲੇ ਹਫਤੇ ਰੂਸ ਨੇ 20 ਤੋਂ ਜ਼ਿਆਦਾ ਮਿਜ਼ਾਈਲਾਂ ਲਗਪਗ 800 ਗਾਈਡਡ ਏਰੀਅਲ ਬੰਬਾਂ ਅਤੇ 500 ਤੋਂ ਜ਼ਿਆਦਾ ਸਟ੍ਰਾਈਕ ਡ੍ਰੋਨਾਂ ਨਾਲ ਯੂਕਰੇਨ 'ਤੇ ਹਮਲਾ ਕੀਤਾ ਸੀ।
  LATEST UPDATES