View Details << Back    

ਹਵਾ ਪ੍ਰਦੂਸ਼ਣ ਨਾਲ ਚਮੜੀ ਨੂੰ ਬਿਮਾਰ ਹੋਣ ਤੋਂ ਬਚਾਉਂਦਾ ਹੈ 'ਬਲੈਕ ਡਾਇਮੰਡ', ਪੜ੍ਹੋ ਕਿਥੋਂ ਆਇਆ; ਕੀ ਹਨ ਇਸਦੇ ਫਾਇਦੇ

  
  
Share
  ਨਵੀਂ ਦਿੱਲੀ : ਬਲੈਕ ਡਾਇਮੰਡ ਦੇ ਨਾਂ ਨਾਲ ਮਸ਼ਹੂਰ ਬਾਂਸ ਨਾਲ ਬਣਨ ਵਾਲੇ ਚਾਰਕੋਲ ਹਵਾ ਪ੍ਰਦੂਸ਼ਣ ਨਾਲ ਹੋਣ ਵਾਲੇ ਚਮੜੀ ਦੇ ਰੋਗ ਨੂੰ ਰੋਕਣ ਲਈ ਕਾਰਗਰ ਹੈ। ਇੰਟਰਨੈਸ਼•ਨਲ ਕਾਨਫਰੰਸ ਆਫ ਮਲਟੀਡਿਸਪਲੇਨੀ ਰਿਸਰਚ ਐਂਡ ਪ੍ਰੈਕਟਿਸ ਜਨਰਲ ਵਿਚ ਪ੍ਰਕਾਸ਼ਿਤ ਇਕ ਸ਼ੋਧ ਵਿਚ ਇਹ ਦਾਅਵਾ ਕੀਤਾ ਗਿਆ ਹੈ। ਸ਼ੋਧ ਦੇ ਮੁਤਾਬਿਕ ਬਾਂਸ ਦਾ ਚਾਰਕੋਲ ਹਵਾ ਪ੍ਰਦੂਸ਼ਣ ਦੇ ਕਾਰਨ ਹਵਾ ਵਿਚ ਮੌਜੂਦ ਜ਼ਹਿਰੀਲੇ ਤੱਤਾਂ ਨੂੰ ਚਿਹਰੇ ਉਤੇ ਨਹੀਂ ਟਿਕਣ ਦਿੰਦਾ। ਨਾਲ ਹੀ ਤੇਜ਼ ਗਰਮੀ ਵਿਚ ਇਸਦੀ ਪਰਤ ਚਮੜੀ ਦਾ ਬਚਾਅ ਕਰਦੀ ਹੈ। ਪ੍ਰਕਾਸ਼ਿਤ ਸ਼ੋਧ ਅਨੁਸਾਰ ਬਾਂਸ ਤੋਂ ਬਣੇ ਚਾਰਕੋਲ ਵਿਚ ਕੁਦਰਤੀ ਰੂਪ ਨਾਲ ਕਈ ਖਣਿਜਾਂ ਜਿਵੇਂ ਕਿ ਕੈਲਸ਼ੀਅਮ ਮੈਗਨੀਸ਼ੀਅਮ, ਏਸੀਡਿਕ ਐਸਿਡ, ਹਾਈਡ੍ਰੋਕਿਸਲ ਬੈਂਜੀਨ ਆਦਿ ਹੁੰਦੇ ਹਨ। ਮੌਜੂਦਾ ਸਮੇਂ ਵਿਚ ਇਸ ਚਾਰਕੋਲ ਦੀ ਵਰਤੋਂ ਕ੍ਰੀਮ ਜਾਂ ਫੇਸਵਾਸ਼ ਬਣਾਉਣ ਲਈ ਹੋ ਰਹੀ ਹੈ। ਇਸ ਚਾਰਕੋਲ ਨੂੰ ਬਣਾਉਣ ਲਈ ਬਾਂਸ ਨੂੰ ਕੱਟਣ ਦੇ ਬਾਅਦ ਉੱਚ ਤਾਪਮਾਨ 'ਤੇ ਕਾਰਬੋਨਾਈਜ਼ਡ ਕੀਤਾ ਜਾਂਦਾ ਹੈ। ਜਦੋਂ ਬਾਂਸ ਨਾਲ ਬਣੇ ਚਾਰਕੋਲ ਦੇ ਨਾਲ ਫੇਸਵਾਸ਼ ਦਾ ਨਿਰਮਾਣ ਕੀਤਾ ਜਾਂਦਾ ਹੈ ਤਾਂ ਇਹ ਚਮੜੀ ਦਾ ਜ਼ਹਿਰੀਲਾ ਤੇ ਹਾਨੀਕਾਰਕ ਪਦਾਰਥਾਂ ਨੂੰ ਲੀਨ ਕਰਨ ਵਿਚ ਵਧੇਰੇ ਸਮਰੱਥ ਹੁੰਦਾ ਹੈ। ਹਾਲਾਂਕਿ ਚਾਰਕੋਲ ਹੋਰ ਲੱਕੜੀਆਂ ਨਾਲ ਵੀ ਬਣਦਾ ਹੈ ਪਰ ਵਣ ਕਾਨੂੰਨ ਦੇ ਕਾਰਣ ਇਸ ਨੂੰ ਹਾਸਲ ਕਰਨਾ ਸੌਖਾ ਨਹੀਂ ਹੈ। ਬਾਂਸ ਦੇ ਚਾਰਕੋਲ ਨਾਲ ਸਧਾਰਨ ਕੋਇਲੇ ਦੀ ਤੁਲਨਾ ਵਿਚ ਸਮਾਈ ਦਰ 4 ਗੁਣਾ ਤੇ ਪੱਧਰ ਖੇਤਰ 10 ਗੁਣਾ ਵੱਧ ਹੁੰਦਾ ਹੈ।
  LATEST UPDATES