View Details << Back    

Pager attacks : 'ਸੁਣੋ ਇਜ਼ਰਾਈਲ ! 'ਇਹ ਹੈ ਜੰਗ ਦਾ ਐਲਾਨ', ਪੇਜਰ; ਵਾਕੀ-ਟਾਕੀ ਹਮਲੇ ਤੋਂ ਬਾਅਦ ਗੁੱਸੇ 'ਚ ਹਿਜ਼ਬੁੱਲਾ ਮੁਖੀ

  
  
Share
  ਲਿਬਨਾਨ ਇਸ ਸਮੇਂ ਇਜ਼ਰਾਈਲ-ਹਮਾਸ ਯੁੱਧ ਦਾ ਕੇਂਦਰ ਬਣਿਆ ਹੋਇਆ ਹੈ। ਕਾਰਨ ਹੈ ਹਿਜ਼ਬੁੱਲਾ, ਜਿਸ ਦੇ ਖ਼ਿਲਾਫ਼ ਇਜ਼ਰਾਈਲ ਨੇ ਮੋਰਚਾ ਖੋਲ੍ਹਿਆ ਹੋਇਆ ਹੈ। ਹਮਾਸ ਤੋਂ ਇਲਾਵਾ ਇਜ਼ਰਾਈਲ ਵੀ ਹਿਜ਼ਬੁੱਲਾ ਨੂੰ ਲਗਾਤਾਰ ਚੁਣੌਤੀ ਦੇ ਰਿਹਾ ਹੈ। ਹਿਜ਼ਬੁੱਲਾ ਮੁਖੀ ਹਸਨ ਨਸਰੁੱਲਾ ਨੇ ਲੜੀਵਾਰ ਪੇਜਰ ਹਮਲਿਆਂ ਅਤੇ 24 ਘੰਟੇ ਬਾਅਦ ਹੋਏ ਧਮਾਕੇ ਵਿਚ ਮਾਰੇ ਗਏ 32 ਲੋਕਾਂ 'ਤੇ ਦੁੱਖ ਪ੍ਰਗਟ ਕਰਦੇ ਹੋਏ ਇਜ਼ਰਾਈਲ ਨੂੰ ਖੁੱਲ੍ਹੀ ਚਿਤਾਵਨੀ ਦਿੱਤੀ ਹੈ। ਹਸਨ ਨਸਰੱਲਾ ਨੇ ਧਮਕੀ ਦਿੱਤੀ ਹੈ ਕਿ ਇਜ਼ਰਾਈਲ ਨੂੰ ਇਨ੍ਹਾਂ ਦੋਵਾਂ ਘਟਨਾਵਾਂ ਲਈ ਢੁਕਵੀਂ ਸਜ਼ਾ ਮਿਲੇਗੀ। ਹਾਲਾਂਕਿ ਇਜ਼ਰਾਈਲ ਨੇ ਅਧਿਕਾਰਤ ਤੌਰ 'ਤੇ ਲਿਬਨਾਨ 'ਚ ਵਾਪਰੀਆਂ ਇਨ੍ਹਾਂ ਦੋਵਾਂ ਘਟਨਾਵਾਂ 'ਤੇ ਚੁੱਪੀ ਧਾਰੀ ਹੋਈ ਹੈ। ਗਾਜ਼ਾ ਵਿੱਚ ਹਮਲੇ ਨਹੀਂ ਰੁਕਣਗੇ ਹਿਜ਼ਬੁੱਲਾ ਮੁਖੀ ਨੇ ਕਿਹਾ ਕਿ ਇਹ ਦੋਵੇਂ ਘਟਨਾਵਾਂ ਨਸਲਕੁਸ਼ੀ ਅਤੇ ਜੰਗੀ ਅਪਰਾਧ ਹਨ। ਹਸਨ ਨਸਰੱਲਾ ਨੇ ਦਾਅਵਾ ਕੀਤਾ ਕਿ ਇਜ਼ਰਾਈਲ ਦੋ ਮਿੰਟਾਂ ਵਿੱਚ ਘੱਟੋ-ਘੱਟ 5,000 ਲੋਕਾਂ ਨੂੰ ਮਾਰਨ ਦੀ ਯੋਜਨਾ ਬਣਾ ਰਿਹਾ ਹੈ। ਹਸਨ ਨਸਰੱਲਾ ਨੇ ਅੱਗੇ ਕਿਹਾ ਕਿ ਜਦੋਂ ਤੱਕ ਗਾਜ਼ਾ ਵਿੱਚ ਇਜ਼ਰਾਈਲ ਦਾ ਹਮਲਾ ਨਹੀਂ ਰੁਕਦਾ, ਹਿਜ਼ਬੁੱਲਾ ਵੀ ਨਹੀਂ ਰੁਕੇਗਾ। ਇਸ ਦੇ ਨਾਲ ਹੀ ਇਜ਼ਰਾਈਲ ਦੇ ਰੱਖਿਆ ਮੰਤਰੀ ਯੋਵਨ ਗੈਲੈਂਟ ਨੇ ਕਿਹਾ ਕਿ ਹਿਜ਼ਬੁੱਲਾ ਇਜ਼ਰਾਈਲ ਖ਼ਿਲਾਫ਼ ਲਗਾਤਾਰ ਹਮਲੇ ਕਰ ਰਿਹਾ ਹੈ। ਲਿਬਨਾਨ ਦੋ ਧਮਾਕਿਆਂ ਨਾਲ ਹਿੱਲਿਆ ਜ਼ਿਕਰਯੋਗ ਹੈ ਕਿ ਲਿਬਨਾਨ ਵਿੱਚ ਬੁੱਧਵਾਰ ਦੁਪਹਿਰ ਨੂੰ ਅਚਾਨਕ ਹਿਜ਼ਬੁੱਲਾ ਲੜਾਕਿਆਂ ਦੇ ਰੇਡੀਓ ਸੈੱਟ ਅਤੇ ਹੋਰ ਇਲੈਕਟ੍ਰਾਨਿਕ ਉਪਕਰਨ ਵਿਸਫੋਟ ਹੋਣ ਲੱਗੇ। ਪਤਾ ਲੱਗਾ ਹੈ ਕਿ ਈਰਾਨ ਸਮਰਥਿਤ ਹਿਜ਼ਬੁੱਲਾ ਲੜਾਕਿਆਂ ਵਿਚਾਲੇ ਸੰਚਾਰ ਲਈ ਵਰਤੇ ਜਾਂਦੇ ਰੇਡੀਓ 'ਤੇ ਲੜੀਵਾਰ ਧਮਾਕਿਆਂ 'ਚ 14 ਲੋਕ ਮਾਰੇ ਗਏ ਹਨ ਅਤੇ 450 ਤੋਂ ਵੱਧ ਜ਼ਖਮੀ ਹੋਏ ਹਨ। ਇਸ ਤੋਂ ਕਰੀਬ 24 ਘੰਟੇ ਪਹਿਲਾਂ ਮੰਗਲਵਾਰ ਨੂੰ ਲਿਬਨਾਨ 'ਚ ਹਜ਼ਾਰਾਂ ਪੇਜਰਾਂ 'ਤੇ ਧਮਾਕਾ ਹੋਇਆ ਸੀ, ਜਿਸ 'ਚ 12 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਤਿੰਨ ਹਜ਼ਾਰ ਦੇ ਕਰੀਬ ਜ਼ਖ਼ਮੀ ਹੋ ਗਏ ਸਨ।
  LATEST UPDATES