View Details << Back    

Canada News: ਜਗਮੀਤ ਸਿੰਘ ਨੇ ਹਮਾਇਤ ਲਈ ਵਾਪਸ, ਕਿਸੇ ਸਮੇਂ ਵੀ ਡਿੱਗ ਸਕਦੀ ਹੈ ਟਰੂਡੋ ਸਰਕਾਰ

  
  
Share
  ਐਡਮਿੰਟਨ : ਨਿਊ ਡੈਮੋਕ੍ਰੇਟਿਕ ਪਾਰਟੀ (NDP) ਦੇ ਲੀਡਰ ਜਗਮੀਤ ਸਿੰਘ(Jagmeet Singh) ਨੇ ਬੁੱਧਵਾਰ ਨੂੰ ਲਿਬਰਲ ਸਰਕਾਰ(Liberal government) ਨਾਲ ਸਮਝੌਤਾ ਰੱਦ ਕਰਨ ਦਾ ਐਲਾਨ ਕਰ ਦਿੱਤਾ ਹੈ। ਇਸ ਐਲਾਨ ਤੋਂ ਬਾਅਦ ਹੁਣ ਕੈਨੇਡਾ(Canada) ’ਚ ਲਿਬਰਲ ਸਰਕਾਰ ਕਿਸੇ ਸਮੇਂ ਵੀ ਡਿੱਗ ਸਕਦੀ ਹੈ। ਜ਼ਿਕਰਯੋਗ ਹੈ ਕਿ ਕੈਨੇਡਾ ’ਚ ਇਸ ਵੇਲੇ ਲਿਬਰਲ ਦੀ ਘੱਟ ਗਿਣਤੀ ਸਰਕਾਰ ਹੈ ਜੋ ਐੱਨਡੀਪੀ ਦੀ ਮਦਦ ਨਾਲ ਚੱਲ ਰਹੀ ਹੈ। ਐੱਨਡੀਪੀ ਨੇ ਕੁਝ ਸ਼ਰਤਾਂ ਦੇ ਆਧਾਰ ’ਤੇ ਲਿਬਰਲ ਪਾਰਟੀ ਨਾਲ ਸਮਝੌਤਾ ਕੀਤਾ ਸੀ। ਇਸ ਸਮਝੌਤੇ ਤਹਿਤ ਫਾਰਮਾ ਕੇਅਰ, ਡੈਂਟਲ ਪ੍ਰੋਗਰਾਮ ਜਿਹੇ ਐੱਨਡੀਪੀ ਦੇ ਮੁੱਖ ਮੁੱਦੇ ਸ਼ਾਮਲ ਸਨ। ਇਹ ਸਮਝੌਤਾ ਲਿਬਰਲ ਪਾਰਟੀ ਤੇ ਐੱਨਡੀਪੀ ’ਚ ਮਾਰਚ 2022 ਨੂੰ ਸਾਇਨ ਹੋਇਆ ਸੀ ਜੋ ਜੂਨ 2025 ਤੱਕ ਸੀ। ਆਮ ਚੋਣਾਂ ਅਕਤੂਬਰ 2025 ’ਚ ਹੋਣੀਆਂ ਸਨ ਪਰ ਜਗਮੀਤ ਸਿੰਘ ਨੇ ਇਸ ਤੋਂ ਪਹਿਲਾਂ ਹੀ ਹਮਾਇਤ ਵਾਪਸ ਲੈਣ ਦਾ ਐਲਾਨ ਕਰਦਿਆਂ ਕਿਹਾ ਕਿ ਲਿਬਰਲਾਂ ਨੇ ਲੋਕਾਂ ਦੇ ਹਿੱਤਾਂ ਨੂੰ ਢਾਹ ਲਾਈ ਹੈ। ਇਸ ਲਈ ਉਹ ਲਿਬਰਲ ਪਾਰਟੀ ਤੋਂ ਹਮਾਇਤ ਵਾਪਸ ਲੈ ਰਹੇ ਹਨ। ਇਸ ਸਬੰਧੀ ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਹੁਣ ਸਰਦ ਰੁੱਤ ਸੈਸ਼ਨ ’ਚ ਕੋਈ ਅਜਿਹਾ ਵਿੱਤੀ ਬਿੱਲ ਲਿਆਂਦਾ ਜਾਵੇਗਾ ਜਿਸ ’ਚ ਵੋਟਿੰਗ ਦੌਰਾਨ ਲਿਬਰਲਾਂ ਨੂੰ ਢਾਹ ਲੱਗ ਸਕਦੀ ਹੈ। ਸਿੱਟੇ ਵਜੋਂ ਸਰਕਾਰ ਮੂੰਹ ਦੇ ਭਾਰ ਡਿੱਗ ਸਕਦੀ ਹੈ।
  LATEST UPDATES