View Details << Back    

Doda Encounter: ਜੰਮੂ ਦੇ ਡੋਡਾ 'ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ, ਫ਼ੌਜ ਦਾ ਕੈਪਟਨ ਸ਼ਹੀਦ ; ਚਾਰ ਅੱਤਵਾਦੀਆਂ ਦੇ ਮਾਰੇ ਜਾਣ ਦੀ ਸੂਚਨਾ

  
  
Share
  ਜੰਮੂ-ਕਸ਼ਮੀਰ (jammu kashmir) 'ਚ ਅੱਤਵਾਦੀਆਂ ਦੇ ਮੁਕੰਮਲ ਖਾਤਮੇ ਲਈ ਸੁਰੱਖਿਆ ਕਰਮੀਆਂ ਵੱਲੋਂ ਪਹਾੜਾਂ, ਘਾਟੀਆਂ ਅਤੇ ਕਈ ਵੱਖ-ਵੱਖ ਥਾਵਾਂ 'ਤੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਦੇਰ ਸ਼ਾਮ ਨੂੰ ਪਟਨੀਟੋਪ (patnitop) ਪਹਾੜੀਆਂ ਨੇੜੇ ਅਸਾਰ ਦੇ ਜੰਗਲਾਂ 'ਚ ਅੱਤਵਾਦੀਆਂ ਦੀ ਮੌਜੂਦਗੀ ਦੀ ਖਬਰ ਮਿਲੀ, ਜਿਸ ਤੋਂ ਬਾਅਦ ਸੁਰੱਖਿਆ ਕਰਮਚਾਰੀਆਂ ਨੇ ਤਲਾਸ਼ੀ ਮੁਹਿੰਮ ਚਲਾਈ। ਦੇਰ ਰਾਤ ਅੱਤਵਾਦੀਆਂ ਤੇ ਸੁਰੱਖਿਆ ਬਲਾਂ ਵਿਚਾਲੇ ਦੋਵਾਂ ਪਾਸਿਆਂ ਤੋਂ ਗੋਲੀਬਾਰੀ ਵੀ ਹੋਈ। ਅੱਜ ਸਵੇਰੇ ਭਾਰਤੀ ਫੌਜ ਤੇ ਜੰਮੂ-ਕਸ਼ਮੀਰ ਪੁਲਿਸ (jammu kashmir Police) ਨੇ ਡੋਡਾ ਦੇ ਅਸਾਰ ਇਲਾਕੇ ਵਿਚ ਮੁੜ ਤਲਾਸ਼ੀ ਮੁਹਿੰਮ ਚਲਾਈ। ਇਸ ਦੌਰਾਨ ਸੁਰੱਖਿਆ ਕਰਮੀਆਂ ਨੇ ਅੱਤਵਾਦੀਆਂ ਦਾ ਸਾਹਮਣਾ ਕੀਤਾ। ਸਵੇਰ ਤੋਂ ਹੀ ਸੁਰੱਖਿਆ ਬਲ ਅੱਤਵਾਦੀਆਂ ਦੀ ਭਾਲ 'ਚ ਲੱਗੇ ਹੋਏ ਹਨ। ਬੁੱਧਵਾਰ ਸਵੇਰੇ ਫੌਜ ਨੇ ਇਕ ਅੱਤਵਾਦੀ ਨੂੰ ਜ਼ਖਮੀ ਕਰ ਦਿੱਤਾ ਸੀ। ਤਲਾਸ਼ੀ ਅਜੇ ਜਾਰੀ ਸੀ, ਓਪਰੇਸ਼ਨ ਦੌਰਾਨ ਮੁਕਾਬਲੇ ਵਿਚ ਫੌਜੀ ਅਧਿਕਾਰੀ (ਕੈਪਟਨ) ਵੀ ਜ਼ਖਮੀ ਹੋ ਗਿਆ ਸੀ, ਜਿਸ ਦੀ ਬਾਅਦ ਵਿਚ ਮੌਤ ਹੋ ਗਈ। ਇਸ ਗੌਲਬਾਰੀ ਦੌਰਾਨ ਚਾਰ ਅੱਤਵਾਦੀਆਂ ਦੇ ਮਾਰੇ ਜਾਣ ਦੀ ਸੂਚਨਾ ਵੀ ਮਿਲੀ ਹੈ।
  LATEST UPDATES