View Details << Back    

Asteroid Alert : ਧਰਤੀ ਵੱਲ ਤੇਜ਼ੀ ਨਾਲ ਵਧ ਰਿਹਾ ਵੱਡਾ ਉਲਕਾ ਪਿੰਡ...ਨਾਸਾ ਨੇ 25 ਜੁਲਾਈ ਲਈ ਜਾਰੀ ਕੀਤਾ ਅਲਰਟ

  
  
Share
  ਅਮਰੀਕਾ ਦੀ ਪੁਲਾੜ ਏਜੰਸੀ ਨਾਸਾ ਨੇ ਧਰਤੀ ਵੱਲ ਤੇਜ਼ੀ ਨਾਲ ਵਧ ਰਹੇ ਉਲਕਾਪਿੰਡ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ। ਵਿਗਿਆਨੀਆਂ ਮੁਤਾਬਕ ਇਸ ਐਸਟਰਾਇਡ ਦਾ ਨਾਂ 2011 MW1 ਹੈ ਤੇ ਇਹ 28,946 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਧਰਤੀ ਵੱਲ ਵਧ ਰਿਹਾ ਹੈ। ਨਾਸਾ ਦੇ ਅਨੁਸਾਰ 380 ਫੁੱਟ ਦਾ ਇਹ ਐਸਟੀਰਾਇਡ 25 ਜੁਲਾਈ ਨੂੰ ਧਰਤੀ ਤੋਂ 2.4 ਮਿਲੀਅਨ ਮੀਲ ਦੀ ਦੂਰੀ ਤੋਂ ਲੰਘੇਗਾ। ਵਿਗਾੀ ਇਸ ਨੂੰ ਨਿਅਰ ਅਰਥ ਐਸਟੀਰਾਇਡ ਕਰਾਰ ਦੇ ਰਹੇ ਹਨ ਯਾਨੀ ਅਜਿਹਾ ਉਲਕਾਪਿੰਡ ਜਿਹੜਾ ਧਰਤੀ ਦੇ ਨੇੜਿਓਂ ਲੰਘੇਗਾ। …ਤਾਂ ਕੀ ਵਾਲ-ਵਾਲ ਬਚੀ ਧਰਤੀ ਹਰ ਸਾਲ ਬਹੁਤ ਸਾਰੇ ਉਲਕਾ ਪਿੰਡ ਧਰਤੀ ਵੱਲ ਵਧਦੇ ਹਨ ਤੇ ਲੰਘ ਜਾਂਦੇ ਹਨ। ਖ਼ਤਰੇ ਨੂੰ ਭਾਂਪਦਿਆਂ ਨਾਸਾ ਨੇ ਇਸ ਵਾਰ ਵਿਗਿਆਨੀਆਂ ਨੂੰ ਅਲਰਟ ਕੀਤਾ ਹੈ। ਇਸ ਉਲਕਾਪਿੰਡ ਦੀ ਔਰਬਿਟ ਧਰਤੀ ਦੀ ਆਰਬਿਟ ਤੋਂ ਬਹੁਤ ਘੱਟ ਦੂਰੀ 'ਤੇ ਹੋਵੇਗੀ।
  LATEST UPDATES