View Details << Back    

ਹਾਈ ਕੋਰਟ ਦਾ ਵੱਡਾ ਫੈਸਲਾ ! ਬਿਨਾਂ ਇਸ 1 ਚੀਜ਼ ਦੇ ਸੈਲਾਨੀਆਂ ਦੀ ਹੁਣ ਹਿਮਾਚਲ 'ਚ No Entry

  
  
Share
  ਜੇਕਰ ਤੁਸੀਂ ਹਿਮਾਚਲ ਪ੍ਰਦੇਸ਼ ਦੀਆਂ ਠੰਢੀਆਂ ਤੇ ਖੂਬਸੂਰਤ ਵਾਦੀਆਂ ਦਾ ਆਨੰਦ ਲੈਣ ਜਾ ਰਹੇ ਹੋ ਤਾਂ ਤੁਹਾਨੂੰ ਆਪਣੇ ਕੱਪੜਿਆਂ ਦੇ ਬੈਗ ਤੋਂ ਇਲਾਵਾ ਕਾਰ 'ਚ ਇਕ ਹੋਰ ਖਾਸ ਕਿਸਮ ਦਾ ਬੈਗ ਰੱਖਣਾ ਪਵੇਗਾ। ਜੇਕਰ ਤੁਸੀਂ ਅਜਿਹਾ ਨਹੀਂ ਕਰਦੇ ਹੋ ਤਾਂ ਤੁਹਾਨੂੰ ਹਿਮਾਚਲ 'ਚ ਐਂਟਰੀ ਨਹੀਂ ਮਿਲੇਗੀ। ਹਿਮਾਚਲ ਪ੍ਰਦੇਸ਼ ਹਾਈ ਕੋਰਟ ਨੇ ਨਵਾਂ ਫੈਸਲਾ ਦਿੰਦਿਆਂ ਇਹ ਹੁਕਮ ਜਾਰੀ ਕੀਤਾ ਹੈ। ਸਸਟੇਨੇਬਲ ਟੂਰਿਜ਼ਮ ਨੂੰ ਵਧਾਉਣ ਲਈ ਸੂਬੇ 'ਚ ਆਉਣ ਵਾਲੇ ਸੈਲਾਨੀਆਂ ਲਈ ਗਾਰਬੇਜ ਬੈਗ ਲਾਜ਼ਮੀ ਕਰ ਦਿੱਤੇ ਗਏ ਹਨ ਤਾਂ ਜੋ ਉਹ ਆਪਣੇ ਦੌਰੇ ਦੌਰਾਨ ਆਪਣਾ ਕੂੜਾ ਵਾਪਸ ਲੈ ਜਾ ਸਕਣ। ਹਰ ਸਾਲ ਦੇਸ਼-ਵਿਦੇਸ਼ ਤੋਂ ਲੱਖਾਂ ਸੈਲਾਨੀ ਹਿਮਾਚਲ ਘੁੰਮਣ ਆਉਂਦੇ ਹਨ। ਖਾਸ ਕਰਕੇ ਗਰਮੀਆਂ ਦੇ ਮੌਸਮ 'ਚ ਬਹੁਤ ਸਾਰੇ ਲੋਕ ਇਸ ਪਹਾੜੀ ਰਾਜ 'ਚ ਆਉਂਦੇ ਹਨ। ਇੰਨੇ ਸੈਲਾਨੀਆਂ ਦੀ ਆਮਦ ਕਾਰਨ ਹਿਮਾਚਲ 'ਚ ਬਹੁਤ ਸਾਰਾ ਕੂੜਾ ਇਕੱਠਾ ਹੋ ਜਾਂਦਾ ਹੈ ਤੇ ਪਹਾੜੀ ਵਾਤਾਵਰਨ ਦੂਸ਼ਿਤ ਹੋਣ ਲੱਗਦਾ ਹੈ। ਇਸੇ ਨੂੰ ਮੱਦੇਨਜ਼ਰ ਰੱਖਦੇ ਹੋਏ ਹਿਮਾਚਲ ਪ੍ਰਦੇਸ਼ ਹਾਈਕੋਰਟ ਦੇ ਜਸਟਿਸ ਤਰਲੋਕ ਸਿੰਘ ਚੌਹਾਨ ਤੇ ਜਸਟਿਸ ਸੁਸ਼ੀਲ ਕੁਕਰੇਜਾ ਦੇ ਬੈਂਚ ਨੇ ਹਿਮਾਚਲ ਪ੍ਰਦੇਸ਼ 'ਚ ਵਾਤਾਵਰਨ ਸਬੰਧੀ ਚਿੰਤਾਵਾਂ ਨਾਲ ਸਬੰਧਤ ਜਨਹਿੱਤ ਪਟੀਸ਼ਨਾਂ 'ਤੇ ਇਹ ਹੁਕਮ ਜਾਰੀ ਕੀਤਾ ਹੈ। ਉਨ੍ਹਾਂ ਸੂਬੇ 'ਚ ਵਾਤਾਵਰਨ ਨਾਲ ਸਬੰਧਤ ਰਹਿੰਦ-ਖੂੰਹਦ ਪ੍ਰਬੰਧਨ ਪ੍ਰਣਾਲੀ 'ਚ ਸੁਧਾਰ ਕਰਨ ਦੇ ਹੁਕਮ ਦਿੱਤੇ ਹਨ। ਹਾਲ ਹੀ 'ਚ ਉੱਤਰਾਖੰਡ ਸਰਕਾਰ ਨੇ ਵੀ ਅਜਿਹੇ ਹੁਕਮ ਜਾਰੀ ਕੀਤੇ ਸਨ, ਜਿਸ 'ਚ ਸੂਬੇ 'ਚ ਆਉਣ ਵਾਲੇ ਸੈਲਾਨੀਆਂ ਲਈ ਆਪਣੇ ਵਾਹਨਾਂ 'ਚ ਡਸਟਬਿਨ ਜਾਂ ਗਾਰਬੇਜ ਬੈਗ ਰੱਖਣੇ ਲਾਜ਼ਮੀ ਕਰ ਦਿੱਤਾ ਗਿਆ ਹੈ।
  LATEST UPDATES