View Details << Back    

'ਬਹੁਤ ਵੱਡੀ ਗ਼ਲਤੀ ਹੋਈ' ਨੇਤਨਯਾਹੂ ਨੇ ਰਫਾਹ ਹਵਾਈ ਹਮਲੇ 'ਤੇ ਪ੍ਰਗਟਾਇਆ ਦੁੱਖ; 45 ਲੋਕਾਂ ਦੀ ਮੌਤ 'ਤੇ ਆਖੀ ਇਹ ਗੱਲ

  
  
Share
  ਯਰੂਸ਼ਲਮ : ਰਫਾਹ ਵਿੱਚ ਇਜ਼ਰਾਈਲ ਦੇ ਹਮਲੇ ਇਜ਼ਰਾਈਲ ਅਤੇ ਹਮਾਸ ਦੀ ਜੰਗ ਜਾਰੀ ਹੈ। ਇਸ ਦੌਰਾਨ ਇਜ਼ਰਾਇਲੀ ਫੌਜ ਨੇ ਦੱਖਣੀ ਗਾਜ਼ਾ 'ਚ ਵੱਡੀ ਕਾਰਵਾਈ ਕੀਤੀ। ਹਮਾਸ ਨੇ ਇਜ਼ਰਾਈਲ 'ਤੇ ਮਿਜ਼ਾਈਲ ਹਮਲੇ ਕੀਤੇ ਸਨ, ਜਿਸ ਤੋਂ ਬਾਅਦ ਇਜ਼ਰਾਈਲ ਨੇ ਰਫਾਹ ਸ਼ਹਿਰ 'ਤੇ ਹਮਲਾ ਕਰਕੇ ਜਵਾਬੀ ਕਾਰਵਾਈ ਕੀਤੀ ਸੀ। ਮਰਨ ਵਾਲਿਆਂ ਵਿੱਚ 23 ਔਰਤਾਂ, ਬੱਚੇ ਅਤੇ ਬਜ਼ੁਰਗ ਸ਼ਾਮਲ ਸਨ। ਕੁੱਲ 45 ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ ਸਮੇਤ, 7 ਅਕਤੂਬਰ, 2023 ਤੋਂ ਗਾਜ਼ਾ ਵਿੱਚ ਚੱਲ ਰਹੇ ਇਜ਼ਰਾਈਲੀ ਹਮਲਿਆਂ ਵਿੱਚ ਮਾਰੇ ਗਏ ਫਲਸਤੀਨੀਆਂ ਦੀ ਗਿਣਤੀ 36,050 ਤੱਕ ਪਹੁੰਚ ਗਈ ਹੈ। ਦੱਸ ਦਈਏ ਕਿ ਹਵਾਈ ਹਮਲੇ ਕਾਰਨ ਰਫਾਹ 'ਚ ਬੇਘਰ ਹੋਏ ਲੋਕਾਂ ਵਲੋਂ ਬਣਾਏ ਗਏ ਟੈਂਟਾਂ 'ਚ ਅੱਗ ਲੱਗ ਗਈ, ਜਿਸ ਕਾਰਨ 45 ਲੋਕਾਂ ਦੀ ਮੌਤ ਹੋ ਗਈ। ਫ਼ੌਜੀ ਕਾਰਵਾਈ 'ਤੇ ਅਫਸੋਸ ਕਈ ਦੇਸ਼ਾਂ ਨੇ ਇਸ ਹਮਲੇ 'ਤੇ ਚਿੰਤਾ ਪ੍ਰਗਟਾਈ ਹੈ। ਇੰਨਾ ਹੀ ਨਹੀਂ ਇਸਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਇਸ ਘਟਨਾ 'ਤੇ ਅਫਸੋਸ ਪ੍ਰਗਟ ਕੀਤਾ ਹੈ। ਉਸ ਨੇ ਇਸ ਹਮਲੇ ਸਬੰਧੀ ਆਪਣੀ ਗਲਤੀ ਮੰਨ ਲਈ ਹੈ। ਨੇਤਨਯਾਹੂ ਨੇ ਕਿਹਾ ਕਿ ਫੌਜੀ ਕਾਰਵਾਈ ਦਾ ਮਕਸਦ ਕਿਸੇ ਇਨਸਾਨ ਨੂੰ ਨੁਕਸਾਨ ਪਹੁੰਚਾਉਣਾ ਨਹੀਂ ਸੀ। ਇਸ ਹਮਲੇ ਦੀ ਜਾਂਚ ਕੀਤੀ ਜਾਵੇਗੀ। ਉਨ੍ਹਾਂ ਨੇ ਸੰਸਦ 'ਚ ਦਿੱਤੇ ਭਾਸ਼ਣ 'ਚ ਕਿਹਾ ਕਿ ਬਦਕਿਸਮਤੀ ਨਾਲ ਇਸ ਹਵਾਈ ਹਮਲੇ 'ਚ ਕੁਝ ਨਾਗਰਿਕਾਂ ਦੀ ਮੌਤ ਹੋਈ ਹੈ। ਲੋਕਾਂ ਨੂੰ ਭੱਜਣ ਦਾ ਮੌਕਾ ਵੀ ਨਹੀਂ ਮਿਲਿਆ ਰਫਾਹ ਵਿੱਚ ਮੌਜੂਦ ਚਸ਼ਮਦੀਦਾਂ ਅਨੁਸਾਰ ਇਜ਼ਰਾਈਲੀ ਹਮਲੇ ਕਾਰਨ ਸ਼ਰਨਾਰਥੀਆਂ ਦੇ ਟੈਂਟਾਂ ਨੂੰ ਅੱਗ ਲੱਗ ਗਈ ਅਤੇ ਉਨ੍ਹਾਂ ਨੂੰ ਬਚਣ ਦਾ ਸਮਾਂ ਵੀ ਨਹੀਂ ਮਿਲਿਆ ਅਤੇ ਉਹ ਸੜ ਕੇ ਮਰ ਗਏ। ਹਮਾਸ ਨੇ ਹਮਲੇ ਲਈ ਅਮਰੀਕਾ ਨੂੰ ਜ਼ਿੰਮੇਵਾਰ ਠਹਿਰਾਇਆ ਹਮਾਸ ਦੇ ਸੀਨੀਅਰ ਨੇਤਾ ਸਾਮੀ ਅਬੂ ਜ਼ੂਹਰੀ ਨੇ ਇਸ ਨੂੰ ਫਲਸਤੀਨੀਆਂ ਦੀ ਨਸਲਕੁਸ਼ੀ ਕਰਾਰ ਦਿੱਤਾ ਹੈ ਅਤੇ ਅਮਰੀਕਾ 'ਤੇ ਦੋਸ਼ ਲਗਾਇਆ ਹੈ, ਜੋ ਇਜ਼ਰਾਈਲ ਨੂੰ ਹਥਿਆਰ ਅਤੇ ਪੈਸਾ ਮੁਹੱਈਆ ਕਰਵਾ ਰਿਹਾ ਹੈ। ਵੱਡੀ ਗਿਣਤੀ ਵਿੱਚ ਨਾਗਰਿਕਾਂ ਦੀ ਹੱਤਿਆ ਅਤੇ ਹਮਲੇ ਦੀ ਦੁਨੀਆ ਭਰ ਵਿੱਚ ਨਿੰਦਾ ਦੇ ਬਾਵਜੂਦ, ਸੋਮਵਾਰ ਨੂੰ ਰਫਾਹ ਵਿੱਚ ਇਜ਼ਰਾਈਲੀ ਫੌਜੀ ਕਾਰਵਾਈ ਜਾਰੀ ਰਹੀ। ਸੋਮਵਾਰ ਨੂੰ ਇਜ਼ਰਾਈਲੀ ਟੈਂਕਾਂ ਵੱਲੋਂ ਸ਼ਹਿਰ ਦੇ ਪੂਰਬੀ ਅਤੇ ਕੇਂਦਰੀ ਹਿੱਸਿਆਂ 'ਤੇ ਗੋਲੀਬਾਰੀ ਕਰਨ ਤੋਂ ਬਾਅਦ ਅੱਠ ਲੋਕ ਮਾਰੇ ਗਏ ਸਨ। ਰਫਾਹ ਦੇ ਪੂਰਬ ਵਿਚ ਇਜ਼ਰਾਇਲੀ ਬਲਾਂ ਅਤੇ ਹਮਾਸ ਦੇ ਲੜਾਕਿਆਂ ਵਿਚਾਲੇ ਦੋ ਹਫਤਿਆਂ ਤੋਂ ਲੜਾਈ ਚੱਲ ਰਹੀ ਹੈ ਪਰ ਰਫਾਹ ਇਲਾਕੇ ਵਿਚ ਇਹ ਪਹਿਲਾ ਖੂਨੀ ਹਮਲਾ ਹੈ।
  LATEST UPDATES