View Details << Back    

CM ਮਾਨ ਤੇ ਕਰਮਜੀਤ ਅਨਮੋਲ ਆਸਟ੍ਰੇਲੀਆ ਵਸਦੇ ਪੰਜਾਬੀਆਂ ਨਾਲ VC ਰਾਹੀਂ ਹੋਏ ਰੂਬਰੂ, ਪੰਜਾਬ 'ਚ ਨਿਵੇਸ਼ ਕਰਨ ਦਾ ਦਿੱਤਾ ਸੱਦਾ

  
  
Share
  ਮੈਲਬੌਰਨ : ਪੰਜਾਬ 'ਚ ਜਿਵੇਂ ਜਿਵੇਂ ਚੋਣਾਂ ਦਾ ਪਿੜ ਭਖਦਾ ਜਾ ਰਿਹਾ ਹੈ ਉਵੇਂ ਉਵੇਂ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਵਲੋਂ ਹੀ ਵਿਦੇਸ਼ਾਂ 'ਚ ਬੈਠੇ ਆਪਣੇ ਦੋਸਤ, ਸਾਕ ਸਬੰਧੀਆਂ ਤੇ ਪਾਰਟੀ ਵਰਕਰਾਂ ਨਾਲ ਸੰਪਰਕ ਸਾਧਿਆ ਜਾ ਰਿਹਾ ਹੈ। ਇਸ ਵਾਰ ਪਰਵਾਸੀਆਂ ਵੱਲੋਂ ਇਨ੍ਹਾਂ ਚੋਣਾਂ 'ਚ ਜ਼ਿਆਦਾ ਦਿਲਚਸਪੀ ਨਹੀਂ ਦਿਖਾਈ ਜਾ ਰਹੀ ਹੈ ਤੇ ਮੱਠਾ ਹੁੰਗਾਰਾ ਮਿਲ ਰਿਹਾ ਹੈ ਪਰੰਤੂ ਰਾਜਨੀਤੀਕ ਪਾਰਟੀਆਂ ਹਰ ਹੀਲੇ ਵਸੀਲੇ ਪ੍ਰਵਾਸੀਆਂ ਨੂੰ ਆਪਣੇ ਨਾਲ ਤੋਰਨ ਦੇ ਲਈ ਯਤਨਸ਼ੀਲ ਹਨ। ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ ਵਿੱਖੇ ਲੋਕ ਸਭਾ ਹਲਕਾ ਫਰੀਦਕੋਟ ਦੇ ਉਮੀਦਵਾਰ ਕਰਮਜੀਤ ਅਨਮੋਲ ਦੇ ਹੱਕ ਵਿੱਚ ਮੌਂਟੀ ਬੇਨੀਪਾਲ, ਰੌਬੀ ਬੇਨੀਪਾਲ, ਸੁਖਰਾਜ ਰੋਮਾਣਾ ਤੇ ਗੁਰਪ੍ਰੀਤ ਸੰਘਾ ਦੀ ਅਗਵਾਈ ਵਿੱਚ ਰੂਬਰੂ ਮੀਟਿੰਗ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਹਲਕਾ ਫਰੀਦਕੋਟ ਤੋ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਅਨਮੋਲ ਨੇ ਵੀਡਿੳ ਕਾਨਫਰਸਿੰਗ ਦੇ ਜ਼ਰੀਏ ਮੀਟਿੰਗ ਵਿੱਚ ਆਏ ਪਤਵੰਤਿਆਂ ਨਾਲ ਜਿੱਥੇ ਗੱਲਬਾਤ ਕੀਤੀ ਉੱਥੇ ਹੀ ਉਨ੍ਹਾਂ ਨਾਲ ਮਸ਼ਵਰਾ ਕੀਤਾ ਤੇ ਪੰਜਾਬ ਦੀ ਤਰੱਕੀ ਲਈ ਸੁਝਾਅ ਵੀ ਮੰਗੇ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬੀ ਬਹੁਤ ਹੀ ਮਿਹਨਤੀ ਕੌਮ ਹੈ ਜਿਨਾਂ ਨੇ ਆਪਣੀ ਸਖ਼ਤ ਮਿਹਨਤ ਦੇ ਸਦਕਾ ਵਿਦੇਸ਼ਾਂ ਵਿੱਚ ਇੱਕ ਵੱਖਰਾ ਮੁਕਾਮ ਹਾਸਲ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਪੰਜਾਬ ਦੀ ਤਰੱਕੀ ਦੇ ਲਈ ਦਿਨ ਰਾਤ ਇੱਕ ਕਰ ਰਹੇ ਹਨ ਤੇ ਪੰਜਾਬ ਦੇ ਮੁੰਡੇ ਕੁੜੀਆਂ ਨੂੰ ਨੋਕਰੀਆਂ ਮੰਗਣ ਵਾਲੇ ਨਹੀਂ ਸਗੋਂ ਨੌਕਰੀਆਂ ਵੰਡਣ ਵਾਲੇ ਬਣਾਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਜੇ ਕੋਈ ਪ੍ਰਵਾਸੀ ਪੰਜਾਬ ਦੀ ਤਰੱਕੀ ਵਿੱਚ ਆਪਣਾ ਸਹਿਯੋਗ ਪਾਉਣਾ ਚਾਹੁੰਦਾ ਹੈ ਤਾਂ ਬੇਝਿਜਕ ਮੇਰੇ ਨਾਲ ਸਿੱਧਾ ਸੰਪਰਕ ਕੀਤਾ ਜਾ ਸਕਦਾ ਹੈ ਤੇ ਬਿਨਾਂ ਕਿਸੇ ਖੱਜਲ ਖੁਆਰੀ ਦੇ ਉਨਾਂ ਨੂੰ ਇੱਕ ਸੁਰਖਿਅਤ ਮਾਹੌਲ ਪ੍ਰਦਾਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਤਿੰਨ ਤਰਾਂ ਦੇ ਅਸ਼ਟਾਮ ਜਿੰਨਾਂ ਦੀ ਕਲਰ ਕੋਡਿੰਗ ਕੀਤੀ ਗਈ ਹੈ ਉਹ ਪਾਰਦਰਸ਼ੀ ਸ਼ਾਸਣ ਦੀ ਹੀ ਇੱਕ ਉਦਾਹਰਣ ਹੈ ਤੇ ਪੰਜਾਬ ਦੇ ਲੋਕਾਂ ਦੇ ਬਿਨਾਂ ਖੱਜਲ ਖੁਆਰੀ ਤੋ ਕੰਮ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਜੇ ਕੋਈ ਪਰਵਾਸੀ ਆਪਣੇ ਪਿੰਡ ਜਾਂ ਸ਼ਹਿਰ ਦੇ ਸਕੂਲ, ਹਸਪਤਾਲ ਜਾਂ ਹੋਰ ਸੰਸਥਾ ਦੀ ਬੇਹਤਰੀ ਲਈ ਕੰਮ ਕਰਨਾ ਚਾਹੁੰਦਾ ਹੈ ਜਾਂ ਕਿਸੇ ਹੋਰ ਤਰੀਕੇ ਨਾਲ ਪੰਜਾਬ ਦੀ ਮਦਦ ਕਰਨਾ ਚਾਹੁੰਦਾ ਹੈ, ਉਨ੍ਹਾਂ ਦਾ ਸਵਾਗਤ ਹੈ। ਮਾਨ ਨੇ ਕਿਹਾ ਕਿ ਬਹੁਤ ਜਲਦ ਹੀ ਪੰਜਾਬ ਵਿੱਚ ਜਲਦ ਹੀ ਵੱਡੀਆਂ ਸਨਅਤਾਂ ਵੱਡੇ ਪੱਧਰ ਤੇ ਨਿਵੇਸ਼ ਕਰਨ ਜਾ ਰਹੀਆਂ ਹਨ ਉਨਾਂ ਕਿ ਹੁਣ ਪ੍ਰਵਾਸੀਆਂ ਦੀ ਮਦਦ ਦੇ ਲਈ ਸਰਕਾਰ ਇੱਕ ਹੋਰ ਉਪਰਾਲਾ ਕਰਨ ਹਾ ਰਹੀ ਐ ਜਿਸ ਦੇ ਚਲਦਿਆਂ ਦਿੱਲੀ ਏਅਰਪੋਰਟ ਦੇ ਟਰਮੀਨਲ ਤਿੰਨ ਦੇ ਆਗਮਨ ਗੇਟ ਉਪਰ "ਪੰਜਾਬ ਹੈਲਪ ਡੈਸਕ" ਸਥਾਪਿਤ ਕੀਤਾ ਜਾ ਰਿਹਾ ਹੈ ਜਿਸ ਵਿੱਚ ਤਿੰਨ ਅਧਿਕਾਰੀਆਂ ਸਮੇਤ ਦਸ ਦੇ ਕਰੀਬ ਪੰਜਾਬੀ ਬੋਲਣ ਵਾਲਾ ਸਟਾਫ ਰੱਖਿਆ ਜਾ ਰਿਹਾ ਹੈ ਜੋ ਕਿ ਪੰਜਾਬ ਦੇ ਹਰ ਵਿਭਾਗ ਬਾਰੇ ਜਾਣਕਾਰੀ ਮੁੱਹਇਆ ਕਰਵਾਉਣਗੇ ਉੱਥੇ ਹੀ ਪ੍ਰਵਾਸੀਆਂ ਨੂੰ ਖੱਜਲ ਖੁਆਰੀ ਤੋ ਬਚਾਉਣ ਲਈ ਵੀ ਕਾਰਗਰ ਸਿੱਧਹੋਣਗੇ। ਉਨ੍ਹਾਂ ਕਿਹਾ ਕਿ ਸੜਕ ਸੁਰਖਿਆ ਫੋਰਸ ਸੜਕ ਹਾਦਸਿਆਂ ਚ ਕਈ ਕੀਮਤੀ ਜਾਣਾਂ ਬਚਾ ਚੁੱਕਾ ਹੈ ਤੇ ਵੇਰਕਾ ਵੀ ਘਾਟੇ ਦੀ ਲੀਕ ਤੋ ਹੱਟ ਕੇ ਵਾਧੇ ਵਾਲੇ ਪਾਸੇ ਆ ਪਿਆ ਹੈ। ਉਨ੍ਹਾਂ ਕਿਹਾ ਕਿ ਉਹ ਖੇਤੀ ਦੇ ਨਾਲ ਨਾਲ ਡੇਅਰੀ ਸਨਅਤ ਨੂੰ ਵੀ ਲਾਹੇਬੰਦ ਧੰਦਾ ਬਣਾਉਣ ਦੇ ਲਈ ਪੂਰੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਨਾਂ ਨੂੰ ਵੱਖ ਵੱਖ ਦੇਸ਼ਾਂ ਚੋ ਪੰਜਾਬੀ ਨੌਜਵਾਨਾਂ ਦੇ ਹਰ ਰੋਜ ਤਿੰਨ ਚਾਰ ਫੋਨ ਆਉਦੇ ਹਨ ਜੋ ਕਿ ਪੱਕੇ ਤੌਰ ਤੇ ਪੰਜਾਬ ਮੁੜਨਾ ਚਾਹੁੰਦੇ ਹਨ ਤੇ ਇੱਥੇ ਪੱਕੇ ਤੋਰ ਤੇ ਰਹਿ ਕੇ ਆਪਣਾ ਕੰਮ ਕਾਰ ਸਥਾਪਤ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਜੋ ਕੋਈ ਪੰਜਾਬ ਵਿੱਚ ਨਿਵੇਸ਼ ਕਰਨਾ ਚਾਹੁੰਦਾ ਹੈ ਉਹ ਪੰਜਾਬ ਸਰਕਾਰ ਦੇ ਇਨਵੈਸਟ ਪੰਜਾਬ ਪੋਰਟਲ ਤੇ ਸੰਪਰਕ ਕਰ ਸਕਦੇ ਹਨ ਜੇ ਕੋਈ ਦਿੱਕਤ ਆਉਂਦੀ ਹੈ ਤਾਂ ਉਨਾਂ ਨਾਲ ਸਿੱਧਾ ਸੰਪਰਕ ਕੀਤਾ ਜਾ ਸਕਦਾ ਹੈ। ਅੰਤ ਵਿੱਚ ਉਨਾਂ ਕਿਹਾ ਕਿ ਉਹ ਬਹੁਤ ਜਲਦ ਪ੍ਰਵਾਸੀਆਂ ਨੂੰ ਉਨਾਂ ਦੇ ਘਰ ਮੋੜ ਕੇ ਲਿਆਉਣ ਦੀ ਮਹਿੰਮ ਸ਼ੂਰੂ ਕਰਾਂਗੇ। ਇਸ ਮੌਕੇ ਭਗਵੰਤ ਮਾਨ ਹੋਰਾਂ ਨੇ ਵੱਖ ਵੱਖ ਸੁਆਲਾਂ ਦੇ ਜੁਆਬ ਵੀ ਦਿੱਤੇ। ਇਸ ਦੌਰਾਨ ਲੋਕ ਸਭਾ ਹਲਕਾ ਫਰਦੀਕੋਟ ਦੇ ੳਮੀਦਵਾਰ ਕਰਮਜੀਤ ਅਨਮੋਲ ਨੇ ਵੀ ਆਪਣੇ ਸੰਬੋਧਨ 'ਚ ਕਿਹਾ ਕਿ ਹੁਣ ਤਕ ਤੁਸੀ ਮੇਰਾ ਪੂਰਾ ਸਹਿਯੋਗ ਕੀਤਾ ਹੈ ਤੇ ਹੁਣ ਭਵਿੱਖ ਵਿੱਚ ਵੀ ਉਸੇ ਤਰਾਂ ਸਹਿਯੋਗ ਕਰੋਗੇ ਤੇ ਪੂਰੀ ਤਰਾਂ ਆਸਵੰਦ ਹਨ ਕਿ ਫਰੀਦਕੋਟ ਹਲਕੇ ਦੇ ਵੋਟਰ ਉਨਾਂ ਨੂੰ ਨਿਰਾਸ਼ ਨਹੀ ਕਰਣਗੇ ਤੇ ਉਹ ਵੀ ਜ਼ਿੰਮੇਵਾਰੀ ਮਿਲਣ 'ਤੇ ਪੂਰੀ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਇਸ ਮੌਕੇ ਮੋਂਟੀ ਬੈਨੀਪਾਲ ਨੇ ਆਏ ਪਾਏ ਪਤਵੰਤਿਆਂ ਦਾ ਧੰਨਵਾਦ ਵੀ ਕੀਤਾ।
  LATEST UPDATES