View Details << Back    

ਸੂਰਜ ਤੋਂ ਇਕ ਵਾਰੀ ਮੁੜ ਨਿਕਲੀ ਤੇਜ਼ ਸੂਰਜੀ ਜਵਾਲਾ, ਧਰਤੀ ’ਤੇ ਇਸਦਾ ਅਸਰ ਪੈਣ ਦਾ ਸ਼ੱਕ ਘੱਟ

  
  
Share
  ਏਪੀ : ਪਿਛਲੇ ਹਫਤੇ ਧਰਤੀ ਸੂਰਜੀ ਤੂਫ਼ਾਨ ਦੀ ਲਪੇਟ ’ਚ ਆ ਗਈ ਸੀ। ਇਸ ਕਾਰਨ ਸੰਚਾਰ ਸਮੇਤ ਜੀਪੀਐੱਸ ਸਹੂਲਤਾਂ ’ਤੇ ਖਤਰਾ ਮੰਡਰਾ ਰਿਹਾ ਹੈ। ਸੂਰਜ ਹਾਲੇ ਅਤਿ ਸਰਗਰਮ ਸਥਿਤੀ ਤੋਂ ਲੰਘ ਰਿਹਾ ਹੈ। ਇਹ ਸਥਿਤੀ ਹਾਲੇ ਖਤਮ ਨਹੀਂ ਹੋਈ। ਨੈਸ਼ਨਲ ਓਸ਼ਨਿਕ ਐਂਡ ਐਟਮਾਸਫੈਰਿਕ ਐਡਮਿਨਿਸਟ੍ਰੇਸ਼ਨ (ਐੱਨਓਏਏ) ਨੇ ਕਿਹਾ ਕਿ ਮੰਗਲਵਾਰ ਨੂੰ ਇਕ ਵਾਰੀ ਮੁੜ ਸੂਰਜ ਤੋਂ ਵੱਡੀ ਸੂਰਜੀ ਜਵਾਲਾ ਨਿਕਲੀ ਹੈ। ਇਹ 11 ਸਾਲਾ ਸੂਰਜੀ ਚੱਕਰ ਦੀ ਸਭਤੋਂ ਵੱਡੀ ਜਵਾਲਾ ਹੈ। ਐੱਨਓਏਏ ਨੇ ਕਿਹਾ ਕਿ ਚੰਗੀ ਖਬਰ ਇਹ ਹੈ ਕਿ ਧਰਤੀ ਦੀ ਇਸ ਵਾਰੀ ਪ੍ਰਭਾਵ ਰੇਖਾ ਤੋਂ ਬਾਹਰ ਰਹਿਣ ਦੀ ਉਮੀਦ ਹੈ, ਕਿਉਂਕਿ ਧਰਤੀ ਤੋਂ ਦੂਰ ਘੁੰਮ ਰਹੇ ਸੂਰਜ ਦੇ ਹਿੱਸੇ ’ਤੇ ਜਵਾਲਾ ਭੜਕੀ ਹੈ। ਨਾਸਾ ਦੀ ਸੋਲਰ ਡਾਇਨਾਮਿਕਸ ਆਬਜ਼ਰਵੇਟਰੀ ਨੇ ਇਸ ਚਮਕ ਨੂੰ ਕੈਦ ਕੀਤਾ ਹੈ। ਐੱਨਓਏਏ ਨਾਲ ਜੁੜੇ ਬ੍ਰਾਇਨ ਬ੍ਰੈਸ਼ਰ ਨੇ ਕਿਹਾ ਕਿ ਅਜਿਹਾ ਲੱਗ ਰਿਹਾ ਹੈ ਕਿ ਮੰਗਲਵਾਰ ਦੀ ਜਵਾਲਾ ਨਾਲ ਜੁੜਿਆ ਇਕ ਉਤਸਰਜਨ ਸਾਡੇ ਗ੍ਰਹਿ ਤੋਂ ਦੂਰ ਹੈ, ਹਾਲਾਂਕਿ ਇਸ ਸਬੰਧ ’ਚ ਵਿਸ਼ਲੇਸ਼ਣ ਜਾਰੀ ਹੈ। ਨਾਸਾ ਨੇ ਕਿਹਾ ਕਿ ਹਫਤੇ ਦੇ ਅੰਤ ’ਚ ਭੂ-ਚੁੰਬਕੀ ਤੂਫਾਨ ਦੇ ਕਾਰਨ ਉਸਦਾ ਇਕ ਵਾਤਾਵਰਨ ਉਪ ਗ੍ਰਹਿ ਘੁੰਮਣ ਲੱਗਾ। ਉਹ ਇਕ ਹਾਈਬਰਨੇਸ਼ਨ ’ਚ ਚਲਾ ਗਿਆ, ਜਿਸ ਨੂੰ ਸੁਰੱਖਿਅਤ ਮੋਡ ਦੇ ਤੌਰ ’ਤੇ ਜਾਣਿਆ ਜਾਂਦਾ ਹੈ। ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ’ਤੇ ਸੱਤ ਪੁਲਾੜ ਯਾਤਰੀਆਂ ਨੂੰ ਵਿਕਿਰਨ ਢਾਲ ਵਾਲੇ ਖੇਤਰਾਂ ’ਚ ਰਹਿਣ ਦੀ ਸਲਾਹ ਦਿੱਤੀ ਗਈ ਸੀ। ਹਾਲਾਂਕਿ ਨਾਸਾ ਨੇ ਕਿਹਾ ਕਿ ਚਾਲਕ ਟੀਮ ਕਦੀ ਵੀ ਖਤਰੇ ਦੀ ਹਾਲਤ ’ਚ ਨਹੀਂ ਸੀ।
  LATEST UPDATES