View Details << Back    

Earthquake In Taiwan: ਤਾਈਵਾਨ ’ਚ ਜ਼ਬਰਦਸਤ ਭੂਚਾਲ ਨੇ ਮਚਾਈ ਤਬਾਹੀ, ਕਈ ਇਮਾਰਤਾਂ ਡਿੱਗੀਆਂ; ਸੁਨਾਮੀ ਦੀ ਚਿਤਾਵਨੀ ਜਾਰੀ

  
  
Share
  ਤਾਈਪੇ : ਤਾਈਵਾਨ 'ਚ ਬੁੱਧਵਾਰ ਸਵੇਰੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਇਹ ਭੂਚਾਲ ਇੰਨਾ ਜ਼ਬਰਦਸਤ ਸੀ ਕਿ ਦੱਖਣੀ ਸ਼ਹਿਰ ਦੀਆਂ ਕਈ ਇਮਾਰਤਾਂ ਢਹਿ ਗਈਆਂ। ਤਾਈਵਾਨ ਮੌਸਮ ਵਿਗਿਆਨ ਏਜੰਸੀ ਨੇ ਦੱਸਿਆ ਕਿ ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 7.4 ਮਾਪੀ ਗਈ। ਭੂਚਾਲ ਕਾਰਨ ਕਈ ਥਾਵਾਂ 'ਤੇ ਨੁਕਸਾਨੀਆਂ ਗਈਆਂ ਕਾਰਾਂ ਅਤੇ ਛੱਤਾਂ ਦੇ ਟੁੱਟਣ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਭੂਚਾਲ ਦੇ ਤੇਜ਼ ਝਟਕਿਆਂ ਕਾਰਨ ਹੁਣ ਤੱਕ ਚਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 50 ਤੋਂ ਵੱਧ ਜ਼ਖ਼ਮੀ ਦੱਸੇ ਜਾ ਰਹੇ ਹਨ। ਤਾਈਵਾਨ ਦੀ ਭੂਚਾਲ ਨਿਗਰਾਨੀ ਏਜੰਸੀ ਨੇ ਇਸ ਦੀ ਤੀਬਰਤਾ 7.2 ਰੱਖੀ ਹੈ, ਜਦੋਂ ਕਿ ਅਮਰੀਕੀ ਭੂ-ਵਿਗਿਆਨ ਸਰਵੇਖਣ ਨੇ ਇਸ ਨੂੰ 7.4 ਦੱਸਿਆ ਹੈ। ਤਾਈਵਾਨ ਦੇ ਭੂਚਾਲ ਨਿਗਰਾਨੀ ਬਿਊਰੋ ਦੇ ਮੁਖੀ ਵੂ ਚਿਏਨ-ਫੂ ਨੇ ਕਿਹਾ ਕਿ ਇਸ ਦਾ ਪ੍ਰਭਾਵ ਚੀਨ ਦੇ ਤੱਟ ਤੋਂ ਦੂਰ ਤਾਈਵਾਨ ਦੇ ਨਿਯੰਤਰਿਤ ਟਾਪੂ ਕਿਨਮੇਨ ਤੱਕ ਮਹਿਸੂਸ ਕੀਤਾ ਗਿਆ। ਭੂਚਾਲ ਦੇ ਤੇਜ਼ ਝਟਕਿਆਂ ਕਾਰਨ ਕਈ ਇਮਾਰਤਾਂ ਝੁਕ ਗਈਆਂ ਭੂਚਾਲ ਇੰਨਾ ਜ਼ਬਰਦਸਤ ਸੀ ਕਿ ਘੱਟ ਆਬਾਦੀ ਵਾਲੇ ਹੁਆਲੀਅਨ ਵਿਚ ਇਕ ਪੰਜ ਮੰਜ਼ਿਲਾ ਇਮਾਰਤ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ, ਜਿਸ ਦੀ ਪਹਿਲੀ ਮੰਜ਼ਿਲ ਪੂਰੀ ਤਰ੍ਹਾਂ ਨਾਲ ਢਹਿ ਗਈ ਅਤੇ ਬਾਕੀ 45 ਡਿਗਰੀ ਦੇ ਕੋਣ 'ਤੇ ਝੁਕ ਗਈ। ਰਾਜਧਾਨੀ ਤਾਈਪੇ ਵਿੱਚ ਕਈ ਪੁਰਾਣੀਆਂ ਇਮਾਰਤਾਂ ਅਤੇ ਕੁਝ ਨਵੇਂ ਦਫ਼ਤਰੀ ਕੰਪਲੈਕਸਾਂ ਦੀਆਂ ਟਾਈਲਾਂ ਵੀ ਡਿੱਗ ਗਈਆਂ।
  LATEST UPDATES