View Details << Back    

LA Heist: ਲਾਸ ਏਂਜਲਸ ਦੇ ਇਤਿਹਾਸ ’ਚ ਸਭ ਤੋਂ ਵੱਡੀ ਨਕਦੀ ਦੀ ਚੋਰੀ, ਈਸਟਰ ਵਾਲੇ ਦਿਨ ਚੋਰਾਂ ਨੇ ਤਿਜੌਰੀ 'ਚੋਂ ਤਿੰਨ ਕਰੋੜ ਡਾਲਰ ਨਕਦ ਉਡਾਏ

  
  
Share
  ਲਾਸ ਏਂਜਲਸ: ਲਾਸ ਏਂਜਲਸ ’ਚ ਈਸਟਰ ਵਾਲੇ ਦਿਨ ਚੋਰ ਤਿੰਨ ਕਰੋੜ ਡਾਲਰ ਨਕਦ ਚੋਰੀ ਕਰ ਕੇ ਫ਼ਰਾਰ ਹੋ ਗਏ ਤੇ ਕਿਸੇ ਨੂੰ ਭਿਣਕ ਤੱਕ ਨਹੀਂ ਲੱਗੀ। ਡਾਲਰ ਰੱਖਣ ਵਾਲੀ ਫਰਮ ਦੇ ਅਧਿਕਾਰੀਆਂ ਨੂੰ ਵੀ ਉਦੋਂ ਤੱਕ ਪਤਾ ਨਹੀਂ ਲੱਗਾ ਜਦੋਂ ਤੱਕ ਤਿਜੌਰੀ ਖੋਲ੍ਹੀ ਨਹੀਂ ਗਈ। ਇਹ ਕੋਈ ਫਿਲਮੀ ਕਹਾਣੀ ਲੱਗ ਰਹੀ ਹੈ ਪਰ ਇਹ ਸੱਚ ਹੈ। ਇਹ ਲਾਸ ਏਂਜਲਸ ਦੇ ਇਤਿਹਾਸ ’ਚ ਸਭ ਤੋਂ ਵੱਡੀ ਨਕਦੀ ਦੀ ਚੋਰੀ ਹੈ। ਪੁਲਿਸ ਅਧਿਕਾਰੀ ਐਲੇਨ ਮੋਰਾਲਸ ਨੇ ਦਿ ਲਾਸ ਏਂਜਲਸ ਟਾਈਮਜ਼ ਨੂੰ ਦੱਸਿਆ ਕਿ ਚੋਰ ਇਮਾਰਤ ’ਚ ਰੱਖੀ ਤਿਜੌਰੀ ਤੱਕ ਪੁੱਜ ਗਏ। ਉਨ੍ਹਾਂ ਨੇ ਸੇਫ ਦਾ ਲਾਕ ਤੋੜਿਆ ਤੇ ਡਾਲਰ ਕੱਢ ਕੇ ਲੈ ਗਏ। ਮੀਡੀਆ ਰਿਪੋਰਟ ’ਚ ਦੱਸਿਆ ਗਿਆ ਕਿ ਇਹ ਸੇਫ ਸੇਲਮਰ ਸਥਿਤ ਗਾਰਡਾਵਲਡ ਕੰਪਨੀ ਵੱਲੋਂ ਸੰਚਾਲਿਤ ਕੀਤੀ ਜਾ ਰਹੀ ਸੀ। ਇਹ ਕੰਪਨੀ ਆਲਮੀ ਪੱਧਰ ’ਤੇ ਨਕਦੀ ਪ੍ਰਬੰਧਨ ਤੇ ਸੁਰੱਖਿਆ ਦਾ ਕੰਮ ਦੇਖਦੀ ਹੈ। ਕੰਪਨੀ ਨੇ ਇਸ ਬਾਰੇ ਹਾਲੇ ਕੋਈ ਵੀ ਟਿੱਪਣੀ ਨਹੀਂ ਕੀਤੀ।
  LATEST UPDATES