View Details << Back    

ਮੁਸ਼ਕਿਲ 'ਚ ਸੁਨੀਤਾ ਕੇਜਰੀਵਾਲ ! ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਸੀ ਕੋਰਟ ਦੀ ਰਿਕਾਰਡਿੰਗ, ਹੁਣ ਸ਼ਿਕਾਇਤ ਦਰਜ

  
  
Share
  ਨਵੀਂ ਦਿੱਲੀ : ਆਬਕਾਰੀ ਘੁਟਾਲੇ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ 'ਚ ਗ੍ਰਿਫਤਾਰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਦੀਆਂ ਮੁਸ਼ਕਿਲਾਂ ਵਧ ਸਕਦੀਆਂ ਹਨ। ਦਰਅਸਲ ਉਨ੍ਹਾਂ 28 ਮਾਰਚ ਦੀ ਅਦਾਲਤੀ ਪ੍ਰਕਿਰਿਆ ਦੀ ਵੀਡੀਓ/ਆਡੀਓ ਰਿਕਾਰਡਿੰਗ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਸੀ। ਇਸ ਸਬੰਧੀ ਹਾਈ ਕੋਰਟ ਦੇ ਐਡਵੋਕੇਟ ਵੈਭਵ ਸਿੰਘ ਨੇ ਤੀਸ ਹਜ਼ਾਰ ਕੋਰਟ ਦੇ ਪ੍ਰਿੰਸੀਪਲ ਜ਼ਿਲ੍ਹਾ ਤੇ ਸੈਸ਼ਨ ਜੱਜ ਨੂੰ ਸ਼ਿਕਾਇਤ ਦਿੱਤੀ ਹੈ। ਸੁਨੀਤਾ ਕੇਜਰੀਵਾਲ ਦੇ ਨਾਲ-ਨਾਲ ਕੌਂਸਲਰ ਪ੍ਰੋਮਿਲਾ ਗੁਪਤਾ ਤੇ ਹੋਰਨਾਂ ਖਿਲਾਫ ਵੀ ਸ਼ਿਕਾਇਤ ਦਿੱਤੀ ਗਈ ਹੈ। ਸ਼ਿਕਾਇਤ 'ਚ ਦੋਸ਼ ਲਾਇਆ ਗਿਆ ਹੈ ਕਿ 'ਆਪ' ਆਗੂਆਂ ਦੇ ਨਾਲ-ਨਾਲ ਹੋਰ ਵਿਰੋਧੀ ਪਾਰਟੀਆਂ ਨੇ ਵੀ ਜਾਣਬੁੱਝ ਕੇ ਵੀਡੀਓ-ਆਡੀਓ ਸਾਂਝੀ ਕੀਤੀ ਤਾਂ ਜੋ ਅਦਾਲਤੀ ਪ੍ਰਕਿਰਿਆ ਨੂੰ ਵਿਗਾੜਿਆ ਜਾ ਸਕੇ। ਇਹ ਸ਼ਿਕਾਇਤ ਰੌਜ਼ ਐਵੇਨਿਊ ਅਦਾਲਤ ਦੀ ਵਿਸ਼ੇਸ਼ ਜੱਜ ਕਾਵੇਰੀ ਬਵੇਜਾ ਦੀ ਅਦਾਲਤ ਵਿੱਚ ਦਿੱਤੀ ਗਈ ਹੈ।
  LATEST UPDATES