View Details << Back    

ਅਹਿਮ ਖ਼ਬਰ : ਵਿਦਿਆਰਥੀ ਵੀਜ਼ਿਆਂ 'ਤੇ ਸਖ਼ਤੀ ਤੋਂ ਬਾਅਦ ਕੈਨੇਡਾ ਨੇ ਵਰਕ ਪਰਮਿਟ ’ਤੇ ਵੀ ਕੀਤੀ ਸਖ਼ਤਾਈ

  
  
Share
  ਓਟਾਵਾ : ਅੱਜ ਕੈਨੇਡਾ ਦੇ ਇੰਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਕਿਹਾ ਕਿ ਟੈਂਪਰੇਰੀ ਫੌਰਨ ਵਰਕਰ 2023 ਵਿੱਚ ਕੈਨੇਡਾ ਦੀ ਕੁੱਲ ਆਬਾਦੀ ਦਾ 6.2 ਪ੍ਰਤੀਸ਼ਤ ਸਨ। ਅੱਜ ਕੀਤੇ ਐਲਾਨ ਅਨੁਸਾਰ ਸਰਕਾਰ ਵੱਲੋਂ 2027 ਤੱਕ ਇਸ ਹਿੱਸੇ ਨੂੰ 5 ਪ੍ਰਤੀਸ਼ਤ ਘੱਟ ਕਰ ਦਿੱਤਾ ਜਾਵੇਗਾ । ਇੰਮੀਗਰੇਸ਼ਨ ਮੰਤਰੀ ਮਿਲਰ ਨੇ ਕਿਹਾ ਕਿ ਅਸੀਂ ਅਸਥਾਈ ਵਰਕ ਪਰਮਿਟ ਪ੍ਰੋਗਰਾਮਾਂ (temporary work permit programs) ਦੀ ਫਿਰ ਤੋਂ ਸਮੀਖਿਆ ਕਰਾਂਗੇ ਕਿ ਇਹ ਲੇਬਰ ਮਾਰਕੀਟ ਦੀਆਂ ਜ਼ਰੂਰਤਾਂ ਨਾਲ ਮੇਲ ਖਾਂਦੇ ਹਨ ਕਿ ਨਹੀ। ਇਸ ਮੌਕੇ ਮੰਤਰੀ ਨੇ ਕਿਹਾ ਕਿ ਬੀਤੇ ਸਾਲਾਂ ਵਿੱਚ ਟੈਪਰੇਰੀ ਵਰਕਰਾਂ ’ਤੇ ਕਨੇਡਾ ਨਿਰਭਰ ਹੋ ਗਿਆ ਹੈ। ਯਾਦ ਰਹੇ ਕੈਨੇਡਾ ਵੱਲੋਂ ਵਿਦਿਆਰਥੀ ਵੀਜ਼ਿਆਂ 'ਤੇ ਸਖ਼ਤੀ ਤੋਂ ਬਾਅਦ ਹੁਣ ਵਰਕ ਪਰਮਿਟ ਰਾਹੀਂ ਆਉਣ ਵਾਲਿਆਂ 'ਤੇ ਵੀ ਸਖ਼ਤੀ ਹੋਵੇਗੀ। ਵਿਜ਼ਟਰ ਵੀਜ਼ੇ ਪਹਿਲਾਂ ਹੀ ਸਖ਼ਤੀ ਅਧੀਨ ਦਿੱਤੇ ਜਾ ਰਹੇ ਹਨ। ਇਸ ਮੌਕੇ ਕੈਨੇਡਾ ਵਿੱਚ ਲੋਕਾਂ ਵੱਲੋ ਸ਼ਿਕਾਇਤ ਕੀਤੀ ਜਾਂਦੀ ਹੈ ਕਿ ਜਾਅਲੀ ਵਰਕ ਪਰਮਿਟਾਂ( LMIA) ਲਈ ਵਰਕਰਾਂ ਦਾ ਸ਼ੋਸ਼ਣ ਕੀਤਾ ਜਾਂਦਾ ਹੈ। ਜਿਸ ਲਈ ਹਜ਼ਾਰਾਂ ਡਾਲਰ ਚਾਰਜ ਕੀਤੇ ਜਾਣ ਦੀ ਖ਼ਬਰ ਹੈ।
  LATEST UPDATES