View Details << Back    

Canada News : ਕੈਨੇਡਾ ’ਚ ਭਾਰਤੀ ਮੂਲ ਦੇ ਡਰਾਈਵਰ ਕੋਲੋਂ 52 ਕਿੱਲੋ ਕੋਕੀਨ ਬਰਾਮਦ

  
  
Share
  ਟੋਰਾਂਟੋ : ਕੈਨੇਡਾ ਦੀ ਓਂਟਾਰੀਓ ਪੁਲਿਸ ਨੇ ਇਸੇ ਮਹੀਨੇ ਭਾਰਤੀ ਮੂਲ ਦੇ ਟਰੱਕ ਡਰਾਈਵਰ ਕੋਲੋਂ 52 ਕਿੱਲੋ ਕੋਕੀਨ ਬਰਾਮਦ ਕੀਤੀ ਸੀ। ਬਰੈਂਪਟਨ ਦੇ ਰਹਿਣ ਵਾਲੇ ਮਨਪ੍ਰੀਤ ਸਿੰਘ ਨੂੰ ਇਸ ਮਾਮਲੇ ’ਚ ਰਾਇਲ ਕੈਨੇਡੀਅਨ ਮਾਉਂਟੇਡ ਪੁਲਿਸ ਨੇ ਗਿ੍ਰਫ਼ਤਾਰ ਕੀਤਾ ਗਿਆ ਸੀ। ਉਸ ’ਤੇ ਕੋਕੀਨ ਦੀ ਦਰਾਮਦ ਕਰਨ ਤੇ ਤਸਕਰੀ ਦੇ ਉਦੇਸ਼ ਨਾਲ ਇਸ ਨੂੰ ਰੁੱਖਣ ਦਾ ਦੋਸ਼ ਲਗਾਇਆ ਗਿਆ ਹੈ। ਕੈਨੇਡਾ ਬਾਰਡਰ ਸਰਵਿਸ ਏਜੰਸੀ (ਸੀਬੀਐੱਸਏ) ਮੁਤਾਬਕ, ਮਨਪ੍ਰੀਤ ਸਿੰਘ ਦਾ ਟਰੱਕ ਓਂਟਾਰੀਓ ’ਚ ਪੁਆਇੰਟ ਐਡਵਰਡ ਤੋਂ ਦਾਖ਼ਲ ਹੋਇਆ। ਸ਼ੱਕ ਪੈਣ ’ਤੇ ਉਸ ਦੀ ਜਾਂਚ ਕੀਤੀ ਗਈ ਤਾਂ ਅਧਿਕਾਰੀਆਂ ਨੇ ਕਥਿਤ ਤੌਰ ’ਤੇ 52 ਕਿੱਲੋ ਸ਼ੱਕੀ ਕੋਕੀਨੀ ਬਰਾਮਦ ਕੀਤੀ। ਸੀਬੀਐੱਸਏ ਨੇ ਚਾਰ ਦਸੰਬਰ ਨੂੰ ਉਸ ਨੂੰ ਗਿ੍ਰਫ਼ਤਾਰ ਕਰ ਕੇ ਰਾਇਲ ਕੈਨੇਡੀਅਨ ਪੁਲਿਸ ਹਵਾਲੇ ਕਰ ਦਿੱਤਾ ਸੀ। ਉਸ ਦਾ ਮਾਮਲਾ ਹੁਣ ਕੋਰਟ ’ਚ ਹੈ। ਪੁਲਿਸ ਮੁਤਾਬਕ ਜਨਵਰੀ ਤੋਂ 31 ਅਕਤੂਬਰ 2023 ਤੱਕ ਦੱਖਣੀ ਓਂਟਾਰੀਓ ਇਲਾਕੇ ’ਚ ਸੀਬੀਐੱਸਏ ਨੇ 1300 ਕਿੱਲੋ ਤੋਂ ਵੱਧ ਨਸ਼ੀਨੇ ਪਦਾਰਥ ਜ਼ਬਤ ਕੀਤੇ ਹਨ।
  LATEST UPDATES