View Details << Back    

'ਘਬਰਾਉਣ ਦੀ ਲੋੜ ਨਹੀਂ, ਚੌਕਸ ਰਹਿਣ ਦੀ ਜ਼ਰੂਰਤ', ਕੋਰੋਨਾ ਦੇ ਨਵੇਂ ਸਬ ਵੇਰੀਐਂਟ JN1 'ਤੇ ਆਇਆ Delhi AIIMS ਦਾ ਬਿਆਨ

  
  
Share
  ਨਵੀਂ ਦਿੱਲੀ : ਦੇਸ਼ 'ਚ ਕੋਵਿਡ 19 ਦੇ ਨਵੇਂ ਸਬ ਵੇਰੀਐਂਟ ਜੇਐੱਨ1 ਦੇ ਮਾਮਲਿਆਂ 'ਚ ਵਾਧੇ ਤੋਂ ਬਾਅਦ ਅਖਿਲ ਭਾਰਤੀ ਆਯੁਰਵਿਗਿਆਨ ਸੰਸਥਾ (ਏਮਸ) ਦੇ ਡਾਕਟਰਾਂ ਨੇ ਲੋਕਾਂ ਨੂੰ ਘਬਰਾਉਣ ਦੀ ਨਹੀਂ, ਸਗੋਂ ਚੌਕਸ ਰਹਿਣ ਦੀ ਸਲਾਹ ਦਿੱਤੀ ਹੈ। ਏਮਸ 'ਚ ਡਾਕਟਰ ਨੀਰਜ ਨਿਸ਼ਚਲ ਨੇ ਕਿਹਾ ਕਿ ਦੇਸ਼ ਦੇ ਕਈ ਰਾਜਾਂ 'ਚ ਲੋਕ ਕੋਵਿਡ-ਜੇਐੱਨ1 ਦੇ ਨਵੇਂ ਸਬ ਵੇਰੀਐਂਟ ਨਾਲ ਇਨਫੈਕਟਿਡ ਹੋ ਰਹੇ ਹਨ। ਮਰੀਜ਼ਾਂ 'ਚ ਇਸ ਦੇ ਲੱਛਣ ਹਲਕੇ ਹਨ। ਇਸ ਲਈ ਘਬਰਾਉਣ ਦੀ ਲੋੜ ਨਹੀਂ, ਸਗੋਂ ਚੌਕਸ ਰਹਿਣ ਦੀ ਜ਼ਰੂਰਤ ਹੈ। ਏਮਸ ਦਿੱਲੀ 'ਚ ਮੈਡੀਸਨ ਵਿਭਾਗ 'ਚ ਪ੍ਰਫੈਸਰ ਡਾਂ ਨਿਸ਼ਚਲ ਨੇ ਕਿਹਾ ਕਿ ਅਸੀਂ ਕਹਿੰਦੇ ਰਹੇ ਹਾਂ ਕਿ ਇਸ ਤਰ੍ਹਾਂ ਦੀਆਂ ਲਹਿਰਾਂ ਆਉਂਦੀਆਂ ਰਹਿਣਗੀਆਂ। ਇੱਥੋਂ ਤੱਕ ਕਿ ਪਹਿਲੀ ਅਤੇ ਦੂਜੀ ਲਹਿਰ ਦੌਰਾਨ ਵੀ ਅਸੀਂ ਭਵਿੱਖਬਾਣੀ ਕੀਤੀ ਸੀ ਕਿ ਇਸ ਵਾਇਰਸ ਦੇ ਹੋਰ ਜ਼ਿਆਦਾ ਬਦਲਦੇ ਰੂਪ ਸਾਡੇ ਸਾਹਮਣੇ ਆਉਣਗੇ। ਇਹ ਅਜਿਹਾ ਗੇੜ ਹੋਵੇਗਾ, ਜਿੱਥੇ ਇਹ ਜ਼ਿਆਦਾ ਸੰਕਰਮਕ ਹੋ ਜਾਵੇਗਾ। ਇਸ 'ਚ ਮੌਤ ਦਰ ਜਾਂ ਇਨਫੈਕਟਿਡ ਹੋਣ ਦਾ ਰੇਟ ਘੱਟ ਹੋਵੇਗਾ। ਡਾਂ ਨਿਸ਼ਚਲ ਨੇ ਕਿਹਾ ਕਿ ਤੁਸੀਂ ਇਹ ਕਹਿ ਸਕਦੇ ਹੋ ਕਿ ਮਨੁੱਖਾਂ ਅਤੇ ਇਸ ਵਾਇਰਸ ਵਿਚਾਲੇ ਲੜਾਈ ਹੈ ਜੋ ਦੋਵੇਂ ਜ਼ਿੰਦਾ ਰਹਿਣ ਦੀ ਕੋਸ਼ਿਸ਼ ਵੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕ ਇਸ ਸਬ ਵੇਰੀਐਂਟ ਨਾਲ ਇਨਫੈਕਟਿਡ ਤਾਂ ਹੋ ਰਹੇ ਹਨ ਪਰ ਇਹ ਪਹਿਲਾਂ ਵਾਲੇ ਡੇਲਟਾ ਵੇਰੀਐਂਟ ਜਿੰਨਾ ਖ਼ਤਰਾ ਪੈਦਾ ਨਹੀਂ ਕਰ ਰਿਹਾ। ਉਨ੍ਹਾਂ ਕਿਹਾ ਕਿ ਅੱਜ ਤੁਹਾਡੇ ਲਈ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਅਸੀਂ ਇਸ ਵਾਇਰਸ ਬਾਰੇ ਜ਼ਿਆਦਾ ਜਾਗਰੂਕ ਹਾਂ ਅਤੇ ਅਸੀਂ ਜਾਣਦੇ ਹਾਂ ਕਿ ਇਸ ਨਾਲ ਕਿਵੇਂ ਨਜਿੱਠਣਾ ਹੈ। ਇਸ ਲਈ ਜੇਕਰ ਤੁਸੀਂ ਮਾਮਲਿਆਂ ਨੂੰ ਵਧਦਾ ਦੇਖ ਰਹੇ ਹੋ ਤਾਂ ਇਹ ਦਰਸਾਉਂਦਾ ਹੈ ਕਿ ਸਾਡੀ ਨਿਗਰਾਨੀ ਪ੍ਰਣਾਲੀ ਸਹੀ ਜਗ੍ਹਾ ਹੈ।
  LATEST UPDATES