View Details << Back    

ਮਿਆਂਮਾਰ ਦੀ ਸਰਹੱਦ 'ਤੇ ਵਧਦੀਆਂ ਝੜਪਾਂ, ਡਰੇ ਚੀਨ ਨੇ ਦੇ ਮਾਰੇ ਆਪਣੀ ਸਰਹੱਦ 'ਤੇ ਲਾਈਵ ਫਾਇਰਿੰਗ ਅਭਿਆਸ ਕੀਤਾ ਸ਼ੁਰੂ

  
  
Share
  ਬੀਜਿੰਗ : ਪਿਛਲੇ ਮਹੀਨੇ ਚੀਨ ਨੇ ਮਿਆਂਮਾਰ ਦੀ ਸਰਹੱਦ 'ਤੇ ਵਧਦੀਆਂ ਝੜਪਾਂ ਦੇ ਵਿਚਕਾਰ ਜੰਗਬੰਦੀ ਦੀ ਮੰਗ ਕੀਤੀ ਸੀ। ਹਾਲਾਂਕਿ, ਚੀਨ ਆਪਣੀ ਸਰਹੱਦ 'ਤੇ ਲਾਈਵ ਫਾਇਰਿੰਗ ਅਭਿਆਸ ਜਾਰੀ ਰੱਖੇਗਾ ਜਿਸਦਾ ਉਦੇਸ਼ ਗਤੀਸ਼ੀਲਤਾ, ਸਰਹੱਦ ਕੰਟਰੋਲ ਸਮਰੱਥਾ ਅਤੇ ਫੌਜੀ ਯੂਨਿਟਾਂ ਦੀ ਫਾਇਰਪਾਵਰ ਦੀ ਜਾਂਚ ਕਰਨਾ ਹੈ, ਤਾਂ ਜੋ ਪੀਪਲਜ਼ ਲਿਬਰੇਸ਼ਨ ਆਰਮੀ ਕਿਸੇ ਵੀ ਐਮਰਜੈਂਸੀ ਲਈ ਤਿਆਰ ਰਹੇ।' ਮਿਆਂਮਾਰ ਜ਼ਿਆਦਾਤਰ ਚੀਨ 'ਤੇ ਨਿਰਭਰ ਤੁਹਾਨੂੰ ਦੱਸ ਦੇਈਏ ਕਿ ਮਿਆਂਮਾਰ ਚੀਨ ਦੇ ਨਾਲ ਵਪਾਰ 'ਤੇ ਬਹੁਤ ਜ਼ਿਆਦਾ ਨਿਰਭਰ ਹੈ, ਜਿਸ ਵਿੱਚ ਖਾਸ ਤੌਰ 'ਤੇ ਨਿਰਮਿਤ ਸਮਾਨ ਦੀ ਦਰਾਮਦ ਅਤੇ ਖੇਤੀਬਾੜੀ ਉਤਪਾਦਾਂ ਦਾ ਨਿਰਯਾਤ ਸ਼ਾਮਲ ਹੈ। ਮਿਆਂਮਾਰ ਦੇ ਸਰਹੱਦੀ ਖੇਤਰ ਵਿੱਚ ਅਸ਼ਾਂਤੀ ਚੀਨ ਲਈ ਲਗਾਤਾਰ ਮੁਸੀਬਤ ਬਣ ਰਹੀ ਹੈ। ਫਿਰ ਵੀ ਚੀਨ ਸਾਂਝੀ ਸਰਹੱਦ 'ਤੇ ਹੋਣ ਵਾਲੇ ਸੰਘਰਸ਼ਾਂ ਨੂੰ ਲੈ ਕੇ ਬੇਹੱਦ ਸਾਵਧਾਨ ਅਤੇ ਚੌਕਸ ਹੋ ਗਿਆ ਹੈ। ਦੱਸ ਦੇਈਏ ਕਿ ਇਸ ਸਰਹੱਦ 'ਤੇ ਵੱਡੀ ਮਾਤਰਾ 'ਚ ਨਸ਼ਾ ਤਸਕਰੀ ਅਤੇ ਲੋਕਾਂ ਦੀ ਤਸਕਰੀ ਹੁੰਦੀ ਹੈ।
  LATEST UPDATES