View Details << Back    

ਨਿੱਝਰ ਤੋਂ ਬਾਅਦ ਪੰਨੂ ਦੀ ਹੱਤਿਆ ਦੀ ਸ਼ੰਕਾ ! ਸਹਿਮੇ ਖ਼ਾਲਿਸਤਾਨੀਆਂ ਵੱਲੋਂ ਅਮਰੀਕੀ ਗੁਰਦੁਆਰੇ 'ਚ ਭਾਰਤੀ ਰਾਜਦੂਤ ਨਾਲ ਧੱਕਾ-ਮੁੱਕੀ

  
  
Share
  ਨਿਊਯਾਰਕ : Khalistani supporters heckle indian ambassador : ਕੈਨੇਡਾ ‘ਚ ਹਰਦੀਪ ਸਿੰਘ ਨਿੱਝਰ (Hardeep Singh Nijjar) ਦੀ ਹੱਤਿਆ ਤੋਂ ਬਾਅਦ ਹੁਣ ਖ਼ਾਲਿਸਤਾਨੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ (Gurpatwant Singh Pannu) 'ਤੇ ਕਤਲ ਦਾ ਖਦਸ਼ਾ ਮੰਡਰਾ ਰਿਹਾ ਹੈ। ਇਸ ਕਾਰਨ ਅੱਜ ਉਨ੍ਹਾਂ ਦੇ ਸਮਰਥਕਾਂ ਨੇ ਅਮਰੀਕੀ ਗੁਰਦੁਆਰੇ (American Gurdwara) 'ਚ ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ (Taranjit Singh Sandhu) ਦੀ ਜ਼ਬਰਦਸਤ ਕੁੱਟਮਾਰ ਕੀਤੀ। ਭਾਜਪਾ ਦੇ ਕੌਮੀ ਬੁਲਾਰੇ ਆਰਪੀ ਸਿੰਘ ਨੇ ਆਪਣੇ ਐਕਸ ਅਕਾਊਂਟ 'ਤੇ ਇਸ ਦੀ ਇਕ ਵੀਡੀਓ ਵੀ ਸਾਂਝੀ ਕੀਤੀ ਹੈ। ਸੰਧੂ ਨੂੰ ਨਿਊਯਾਰਕ ਦੇ ਲੌਂਗ ਆਇਲੈਂਡ 'ਚ ਹਿਕਸਵਿਲੇ ਗੁਰਦੁਆਰੇ ਦੇ ਦੌਰੇ ਦੌਰਾਨ ਖਾਲਿਸਤਾਨ ਸਮਰਥਕ ਤੱਤਾਂ ਦੇ ਇਕ ਸਮੂਹ ਨੇ ਘੇਰ ਲਿਆ ਤੇ ਉਨ੍ਹਾਂ ਨਾਲ ਧੱਕਾ-ਮੁੱਕੀ ਕੀਤੀ। ਰਾਜਦੂਤ ਗੁਰਪੁਰਬ ਮੌਕੇ ਅਰਦਾਸ ਕਰਨ ਲਈ ਗੁਰਦੁਆਰਾ ਸਾਹਿਬ ਗਏ ਹੋਏ ਸਨ। ਕਈ ਵਾਇਰਲ ਵੀਡੀਓਜ਼ 'ਚ ਸੰਧੂ ਨੂੰ ਖਾਲਿਸਤਾਨੀ ਸਮਰਥਕਾਂ ਨਾਲ ਭਿੜਦੇ ਦੇਖਿਆ ਜਾ ਸਕਦਾ ਹੈ ਜੋ ਭਾਰਤ ਵੱਲੋਂ ਨਾਮਜ਼ਦ ਅੱਤਵਾਦੀਆਂ ਹਰਦੀਪ ਸਿੰਘ ਨਿੱਝਰ ਤੇ ਗੁਰਪਤਵੰਤ ਸਿੰਘ ਪੰਨੂ ਬਾਰੇ ਬਿਆਨ ਦੇ ਰਹੇ ਸਨ। ਇਸ ਤੋਂ ਪਹਿਲਾਂ ਰਾਜਦੂਤ ਨੇ ਟਵੀਟ ਕੀਤਾ, “ਗੁਰਪੁਰਬ ਮਨਾਉਣ ਲਈ ਲੋਂਗ ਆਈਲੈਂਡ ਦੇ ਗੁਰੂ ਨਾਨਕ ਦਰਬਾਰ ਵਿਖੇ ਸਥਾਨਕ ਸੰਗਤ ਨਾਲ ਸ਼ਾਮਲ ਹੋਣ ਦਾ ਸੁਭਾਗ ਪ੍ਰਾਪਤ ਹੋਇਆ। ਰਾਜਦੂਤ ਨੇ ਕਿਹਾ ਕਿ ਮੈਂ ਕੀਰਤਨ ਸੁਣਿਆ ਤੇ ਗੁਰੂ ਨਾਨਕ ਦੇਵ ਜੀ ਦੇ ਇਕਜੁਟਤਾ, ਏਕਤਾ ਤੇ ਸਮਾਨਤਾ ਦੇ ਸੰਦੇਸ਼ ਬਾਰੇ ਸਾਰਿਆਂ ਨਾਲ ਗੱਲ ਕੀਤੀ। ਉਨ੍ਹਾਂ ਦੱਸਿਆ ਕਿ ਲੰਗਰ ਛਕਣ ਦੇ ਨਾਲ-ਨਾਲ ਸਾਰਿਆਂ ਤੋਂ ਅਸ਼ੀਰਵਾਦ ਵੀ ਮੰਗਿਆ। ਅੰਬੈਸਡਰ ਤਰਨਜੀਤ ਸਿੰਘ ਸੰਧੂ ਨੇ ਨਿਊਯਾਰਕ ਸਥਿਤ ਸ੍ਰੀ ਗੁਰੂ ਰਵਿਦਾਸ ਮੰਦਿਰ ਵਿਖੇ ਵੀ ਜਾ ਕੇ ਅਰਦਾਸ ਕੀਤੀ।
  LATEST UPDATES